4.8 C
Toronto
Saturday, April 25, 2026
spot_img
HomeਕੈਨੇਡਾFrontਮੱਧ ਪ੍ਰਦੇਸ਼ ਵਿਚ ਬੱਸ ਨੂੰ ਅੱਗ ਲੱਗਣ ਕਾਰਨ 13 ਵਿਅਕਤੀਆਂ ਦੀ ਗਈ...

ਮੱਧ ਪ੍ਰਦੇਸ਼ ਵਿਚ ਬੱਸ ਨੂੰ ਅੱਗ ਲੱਗਣ ਕਾਰਨ 13 ਵਿਅਕਤੀਆਂ ਦੀ ਗਈ ਜਾਨ

ਮੱਧ ਪ੍ਰਦੇਸ਼ ਵਿਚ ਬੱਸ ਨੂੰ ਅੱਗ ਲੱਗਣ ਕਾਰਨ 13 ਵਿਅਕਤੀਆਂ ਦੀ ਗਈ ਜਾਨ

ਡੰਪਰ ਨਾਲ ਟਕਰਾਉਣ ਤੋਂ ਬਾਅਦ ਵਾਪਰਿਆ ਹਾਦਸਾ

ਨਵੀਂ ਦਿੱਲੀ/ਬਿਊਰੋ ਨਿਊਜ਼

ਮੱਧ ਪ੍ਰਦੇਸ਼ ਦੇ ਗੁਨਾ ਵਿਚ ਬੁੱਧਵਾਰ ਦੇਰ ਰਾਤ ਸਮੇਂ ਇਕ ਬੱਸ ਦੇ ਡੰਪਰ ਨਾਲ ਟਕਰਾਉਣ ਕਾਰਨ ਭਿਆਨਕ ਸੜਕ ਹਾਦਸਾ ਵਾਪਰਨ ਕਰਕੇ 13 ਵਿਅਕਤੀਆਂ ਦੀ ਮੌਤ ਹੋ ਗਈ। ਡੰਪਰ ਨਾਲ ਟਕਰਾਉਣ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ, ਜਿਸ ਕਾਰਨ ਬੱਸ ਵਿਚ ਸਵਾਰ 12 ਵਿਅਕਤੀ ਜਿੰਦਾ ਸੜ ਗਏ ਅਤੇ ਡੰਪਰ ਦੇ ਡਰਾਈਵਰ ਦੀ ਵੀ ਮੌਤ ਹੋ ਗਈ। ਇਸ ਭਿਆਨਕ ਹਾਦਸੇ ਵਿਚ 16 ਵਿਅਕਤੀ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮੰਦਭਾਗੀ ਬੱਸ ਗੁਨਾ ਤੋਂ ਆਰੋਨ ਜਾ ਰਹੀ ਸੀ ਅਤੇ ਸਾਹਮਣੇ ਤੋਂ ਆ ਰਹੇ ਡੰਪਰ ਨਾਲ ਟਕਰਾਉਣ ਤੋਂ ਬਾਅਦ ਇਹ ਬਸ ਪਲਟ ਗਈ ਤੇ ਇਸ ਨੂੰ ਅੱਗ ਲੱਗ ਪਈ। ਦੋ-ਢਾਈ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਬੱਸ ਨੂੰ ਲੱਗੀ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਗੁਨਾ ਦੇ ਐਸ.ਪੀ. ਵਿਜੇ ਕੁਮਾਰ ਖੱਤਰੀ ਨੇ ਦੱਸਿਆ ਕਿ ਇਸ ਬੱਸ ਵਿਚ ਕਰੀਬ 30 ਸਵਾਰੀਆਂ ਸਫਰ ਕਰ ਰਹੀਆਂ ਸਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਇਸ ਬੱਸ ਦੀ ਰਜਿਸਟ੍ਰੇਸ਼ਨ ਅਤੇ ਬੀਮਾ ਨਹੀਂ ਸੀ। ਇਹ ਵੀ ਦੱਸਿਆ ਗਿਆ ਕਿ ਇਸ ਬੱਸ ਦੇ ਫਿਟਨੈਸ ਸਰਟੀਫਿਕੇਟ ਦੀ ਤਰੀਕ ਵੀ ਲੰਘ ਚੁੱਕੀ ਸੀ।

RELATED ARTICLES
POPULAR POSTS