22.1 C
Toronto
Friday, September 11, 2026
spot_img
Homeਭਾਰਤਰਾਮ ਰਹੀਮ ਨੂੰ ਅਦਾਲਤ ਤੋਂ ਭਜਾਉਣ ਦਾ ਮਾਮਲਾ

ਰਾਮ ਰਹੀਮ ਨੂੰ ਅਦਾਲਤ ਤੋਂ ਭਜਾਉਣ ਦਾ ਮਾਮਲਾ

ਰਾਮ ਰਹੀਮ ਨੂੰ ਅਦਾਲਤ ਤੋਂ ਭਜਾਉਣ ਦਾ ਮਾਮਲਾਪੰਜਾਬ ਪੁਲਿਸ ਦਾ ਏ.ਐੱਸ.ਆਈ ਗ੍ਰਿਫ਼ਤਾਰ
ਪੰਚਕੂਲਾ/ਬਿਊਰੋ ਨਿਊਜ਼
25 ਅਗਸਤ ਨੂੰ ਸੀ.ਬੀ.ਆਈ ਅਦਾਲਤ ਵੱਲੋਂ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਅਦਾਲਤ ਵਿਚੋਂ ਬਾਹਰ ਕੱਢਣ ਸਮੇਂ ਪੁਲਿਸ ਹਿਰਾਸਤ ਵਿਚੋਂ ਭਜਾਉਣ ਦੀ ਕੋਸ਼ਿਸ਼ ਵੀ ਹੋਈ ਸੀ। ਇਸ ਸਬੰਧੀ ਪੰਚਕੂਲਾ ਪੁਲਿਸ ਦੀ ਐੱਸ ਆਈ ਟੀ ਨੇ ਬਠਿੰਡਾ ਸਥਿਤ ਪੁਲਿਸ ਲਾਈਨ ਤੋਂ ਪੰਜਾਬ ਪੁਲਿਸ ਦੇ ਏ.ਐੱਸ.ਆਈ ਮੱਖਣ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਮੱਖਣ ਸਿੰਘ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੱਖਣ ਸਿੰਘ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ। ਜ਼ਿਕਰਯੋਗ ਰਾਮ ਰਹੀਮ ਨੂੰ ਲੰਘੀ 28 ਅਗਸਤ ਨੂੰ ਜੇਲ੍ਹ ਭੇਜ ਦਿੱਤਾ ਸੀ ਅਤੇ ਉਹ ਅਜੇ ਤੱਕ ਜੇਲ੍ਹ ਦੀ ਹਵਾ ਹੀ ਖਾ ਰਿਹਾ ਹੈ।

 

RELATED ARTICLES
POPULAR POSTS