16.9 C
Toronto
Sunday, August 23, 2026
spot_img
Homeਪੰਜਾਬਤਲਵੰਡੀ ਸਾਬੋ ਨੇੜੇ ਮਿੱਟੀ ਦੀ ਢਿੱਗ ਹੇਠਾਂ ਦੱਬਣ ਨਾਲ ਦੋ ਕਿਸਾਨਾਂ ਦੀ...

ਤਲਵੰਡੀ ਸਾਬੋ ਨੇੜੇ ਮਿੱਟੀ ਦੀ ਢਿੱਗ ਹੇਠਾਂ ਦੱਬਣ ਨਾਲ ਦੋ ਕਿਸਾਨਾਂ ਦੀ ਮੌਤ

ਤਲਵੰਡੀ ਸਾਬੋ ਨੇੜੇ ਮਿੱਟੀ ਦੀ ਢਿੱਗ ਹੇਠਾਂ ਦੱਬਣ ਨਾਲ ਦੋ ਕਿਸਾਨਾਂ ਦੀ ਮੌਤਤਲਵੰਡੀ ਸਾਬੋ/ਬਿਊਰੋ ਨਿਊਜ਼

ਬਠਿੰਡਾ ਦੇ ਤਲਵੰਡੀ ਸਾਬੋ ਨੇੜਲੇ ਪਿੰਡ ਚੱਠੇਵਾਲਾ ਵਿਚ ਮਿੱਟੀ ਦੀ ਢਿੱਗ ਡਿੱਗਣ ਨਾਲ ਦੋ ਕਿਸਾਨਾਂ ਦੀ ਮੌਤ ਹੋ ਗਈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਭੋਲਾ ਸਿੰਘ (44) ਤੇ ਕਿਰਪਾਲ ਸਿੰਘ (47) ਨਾਮਕ ਕਿਸਾਨ ਆਪਣੇ ਖੇਤ ਵਿੱਚ ਜੇਸੀਬੀ ਮਸ਼ੀਨ ਨਾਲ ਪੱਟੇ ਜਾ ਰਹੇ ਖੱਡੇ ਵਿਚ ਪਾਣੀ ਦੇ ਪਾਈਪ ਪਾਉਣ ਲਈ ਉੱਤਰੇ। ਜਾਣਕਾਰੀ ਮੁਤਾਬਕ ਜਦੋਂ ਭੋਲਾ ਸਿੰਘ ਤੇ ਕਿਰਪਾਲ ਸਿੰਘ ਖੱਡੇ ਵਿਚ ਉੱਤਰੇ ਤਾਂ ਮਿੱਟੀ ਦੀ ਢਿੱਗ ਗਈ ਗਈ। ਉਹ ਮਿੱਟੀ ਦੀ ਡਿੱਗ ਹੇਠ ਹੀ ਆ ਗਏ। ਉਨ੍ਹਾਂ ਦੋ ਕਿਸਾਨਾਂ ਨੂੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲ ਸਕੀ। ਬਾਅਦ ਵਿੱਚ ਤਕਰੀਬਨ ਇੱਕ ਘੰਟੇ ਦੀ ਸਖਤ ਮੁਸ਼ੱਕਤ ਨਾਲ ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ ਗਿਆ।

 

RELATED ARTICLES
POPULAR POSTS