19.6 C
Toronto
Tuesday, September 23, 2025
spot_img
Homeਪੰਜਾਬਨਵਜੋਤ ਸਿੱਧੂ ਨੇ ਪੰਜਾਬ ਮਾਡਲ ਕੀਤਾ ਪੇਸ਼

ਨਵਜੋਤ ਸਿੱਧੂ ਨੇ ਪੰਜਾਬ ਮਾਡਲ ਕੀਤਾ ਪੇਸ਼

ਕਿਹਾ : ਇਹ ਮੇਰਾ ਭਵਿੱਖ-ਸਮਝੌਤਾ ਨਹੀਂ ਕਰਾਂਗਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਚੰਡੀਗੜ੍ਹ ਵਿਚ ਇਕ ਪ੍ਰੈਸ ਕਾਨਫਰੰਸ ਕੀਤੀ, ਜਿਸ ’ਚ ਉਨ੍ਹਾਂ ਨੇ ਚੋਣ ਮਨੋਰਥ ਪੱਤਰ ਤੋਂ ਪਹਿਲਾਂ ਆਪਣਾ ਪੰਜਾਬ ਮਾਡਲ ਪੰਜਾਬ ਦੇ ਲੋਕਾਂ ਨਾਲ ਸਾਂਝਾ ਕੀਤਾ। ਇਹ ਸਭ ਉਨ੍ਹਾਂ ਨੇ ਪਾਰਟੀ ਦੇ ਜਨਰਲ ਸਕੱਤਰ ਨਾਲ ਗੱਲ ਕਰਨ ਤੋਂ ਬਾਅਦ ਸਾਰਿਆਂ ਨਾਲ ਸਾਂਝਾ ਕੀਤਾ। ਸਿੱਧੂ ਨੇ ਕਿਹਾ ਕਿ ਹਰ ਕੋਈ ਕਹਿੰਦਾ ਹੈ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਪ੍ਰੰਤੂ ਇਸ ਸਬੰਧ ’ਚ ਕੋਈ ਰੋਡ ਮੈਪ ਨਹੀਂ ਦੱਸਦਾ ਅਤੇ ਨਾ ਹੀ ਪੰਜਾਬ ਨੂੰ ਮੁੜ ਖੜ੍ਹਾ ਹੋਣ ਦਾ ਤਰੀਕਾ ਦੱਸ ਰਿਹਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਖਜਾਨੇ ਦੀ ਚੋਰੀ ਨੂੰ ਰੋਕ ਕੇ 50 ਹਜ਼ਾਰ ਕਰੋੜ ਰੁਪਏ ਬਚਾਏ ਜਾ ਸਕਦੇ। ਸਿੱਧੂ ਨੇ ਕਿਹਾ ਕਿ ਸ਼ਰਾਬ ਕਾਰਪੋਰੇਸ਼ਨ ਨੂੰ ਜੀਐਸਟੀ ਤੋਂ ਬਾਹਰ ਰੱਖਿਆ ਗਿਆ ਜਦਕਿ ਇਸ ’ਤੇ ਵੈਟ ਲਗਾਉਣ ਵਾਲੇ ਜ਼ਿਆਦਾ ਪੈਸੇ ਕਮਾ ਰਹੇ ਹਨ।
ਉਨ੍ਹਾਂ ਕਿਹਾ ਕਿ ਤਾਮਿਲਨਾਡੂ ਨੂੰ ਸਰਾਬ ਤੋਂ 37 ਹਜ਼ਾਰ ਕਰੋੜ ਰੁਪਏ ਦੀ ਕਮਾਈ ਹੋ ਰਹੀ ਹੈ ਜਦਕਿ ਤਾਮਿਲਨਾਡੂ ’ਚ ਸ਼ਰਾਬ ਦੀ ਖਪਤ ਪੰਜਾਬ ਨਾਲੋਂ ਅੱਧੀ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ਰਾਹੀਂ ਪੰਜਾਬ ’ਚ ਸ਼ਰਾਬ ਦੀ ਹੋ ਰਹੀ ਗੈਰਕਾਨੂੰਨੀ ਵਿਕਰੀ ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ ਸ਼ਰਾਬ ਦੇ ਸਰਕਾਰੀ ਠੇਕੇ ਖੋਲ੍ਹੇ ਜਾਣਗੇ। ਇਸੇ ਤਰ੍ਹਾਂ ਉਨ੍ਹਾਂ ਮਾਈਨਿੰਗ ’ਤੇ ਬੋਲਦਿਆਂ ਕਿਹਾ ਕਿ 14 ਜ਼ਿਲ੍ਹਿਆਂ ’ਚ 102 ਮਾਈਨਿੰਗ ਸਾਈਟਸ ਹਨ ਅਤੇ ਸਰਕਾਰ ਖੁਦ ਰੇਤੇ ਦੀ ਮਾਈਨਿੰਗ ਕਰਕੇ ਉਸ ਨੂੰ ਵੇਚ ਰਹੀ ਹੈ। ਪੰਜਾਬ ਮਾਡਲ ਤਹਿਤ ਅਸੀਂ ਤੇਲੰਗਾਨਾ ਮਾਡਲ ’ਤੇ ਕੰਮ ਕਰਾਂਗੇ, ਜਿਸ ਨਾਲ ਸਾਨੂੰ 3 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੋਵੇਗੀ। ਸਿੱਧੂ ਨੇ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ਮਾਡਲ ਦੇ ਤਹਿਤ 400 ਰੁਪਏ ਦੀ ਕੇਬਲ 200 ਰੁਪਏ ਵਿਚ ਦਿੱਤੀ ਜਾਵੇਗੀ, ਜਿਸ ਨਾਲ 3 ਤੋਂ 5 ਹਜ਼ਾਰ ਕਰੋੜ ਰੁਪਏ ਦਾ ਰੈਵੇਨਿਊ ਹਾਸਲ ਹੋਵੇਗਾ। ਟਰਾਂਸਪੋਰੇਸ਼ਨ ਕਾਰਪੋਰੇਸ਼ਨ ’ਤੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਬੱਸਾਂ ਬੰਦ ਕਰਨ ਨਾਲ ਕੁੱਝ ਨਹੀਂ ਹੋਵੇਗਾ ਅਤੇ ਪਾਲਿਸੀ ਬਗੈਰ ਟਰਾਂਸਪੋਰਟ ਮਾਫ਼ੀਆ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ।

 

RELATED ARTICLES
POPULAR POSTS