Breaking News
Home / ਭਾਰਤ / ‘ਮਹਾਭਾਰਤ’ ਵਿਚ ਸ਼ਕੁਨੀ ਮਾਮਾ ਦਾ ਕਿਰਦਾਰ ਨਿਭਾਉਣ ਵਾਲੇ ਗੂਫੀ ਪੇਂਟਲ ਦਾ ਦਿਹਾਂਤ

‘ਮਹਾਭਾਰਤ’ ਵਿਚ ਸ਼ਕੁਨੀ ਮਾਮਾ ਦਾ ਕਿਰਦਾਰ ਨਿਭਾਉਣ ਵਾਲੇ ਗੂਫੀ ਪੇਂਟਲ ਦਾ ਦਿਹਾਂਤ

ਕਈ ਫਿਲਮਾਂ ਅਤੇ ਟੀਵੀ ਸ਼ੋਅਜ਼ ’ਚ ਕੀਤਾ ਕੰਮ
ਨਵੀਂ ਦਿੱਲੀ/ਬਿਊਰੋ ਨਿਊਜ਼
‘ਮਹਾਭਾਰਤ’ ਵਿਚ ਸ਼ਕੁਨੀ ਮਾਮਾ ਦਾ ਕਿਰਦਾਰ ਨਿਭਾਉਣ ਵਾਲੇ ਗੂਫੀ ਪੇਂਟਲ ਦਾ ਅੱਜ ਸੋਮਵਾਰ ਸਵੇਰੇ ਦਿਹਾਂਤ ਹੋ ਗਿਆ। ਉਹਨਾਂ ਦੀ ਉਮਰ 78 ਸਾਲ ਸੀ। ਪੇਂਟਲ ਨੂੰ ਸਿਹਤ ਠੀਕ ਨਾ ਹੋਣ ਕਰਕੇ ਇਕ ਹਫਤਾ ਪਹਿਲਾਂ ਮੁੰਬਈ ਦੇ ਅੰਧੇਰੀ ਸਥਿਤ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ। ਗੂਫੀ ਨੇ 1975 ਵਿਚ ‘ਰਫੂ ਚੱਕਰ’ ਤੋਂ ਬਾਲੀਵੁਡ ਡੈਬਿਊ ਕੀਤਾ ਸੀ। 80 ਦੇ ਦਹਾਕੇ ਵਿਚ ਉਹ ਕਈ ਫਿਲਮਾਂ ਅਤੇ ਟੀਵੀ ਸ਼ੋਅਜ਼ ਵਿਚ ਨਜ਼ਰ ਆਏ। ਹਾਲਾਂਕਿ ਗੂਫੀ ਨੂੰ ਅਸਲ ਪਹਿਚਾਣ 1988 ਵਿਚ ਬੀ.ਆਰ. ਚੋਪੜਾ ਦੇ ਸੁਪਰਹਿੱਟ ਸ਼ੋਅ ‘ਮਹਾਭਾਰਤ’ ਤੋਂ ਮਿਲੀ ਸੀ। ਸ਼ੋਅ ਵਿਚ ਉਨ੍ਹਾਂ ਨੇ ਸ਼ਕੁਨੀ ਮਾਮਾ ਦਾ ਕਿਰਦਾਰ ਨਿਭਾਇਆ ਸੀ। ਗੂਫੀ ਆਖਰੀ ਵਾਰ ‘ਜੈ ਕਨੱਈਆ ਲਾਲ ਕੀ’ ਸ਼ੋਅ ਵਿਚ ਨਜ਼ਰ ਆਏ ਸਨ। ਮਿਲੀ ਜਾਣਕਾਰੀ ਅਨੁਸਾਰ ਐਕਟਿੰਗ ਦੀ ਦੁਨੀਆ ਵਿਚ ਕਦਮ ਰੱਖਣ ਤੋਂ ਪਹਿਲਾਂ ਗੂਫੀ ਪੇਂਟਲ ਫੌਜ ਵਿਚ ਸਨ। ਗੂਫੀ ਨੇ ਦੱਸਿਆ ਸੀ ਕਿ, 1962 ਵਿਚ ਭਾਰਤ-ਚੀਨ ਵਿਚਕਾਰ ਜਦੋਂ ਜੰਗ ਚੱਲ ਰਹੀ ਸੀ ਤਦ ਉਹ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਸਨ। ਜੰਗ ਦੇ ਦੌਰਾਨ ਹੀ ਕਾਲਜ ਵਿਚ ਫੌਜ ਦੀ ਭਰਤੀ ਚੱਲ ਰਹੀ ਸੀ ਅਤੇ ਉਹ ਫੌਜ ਵਿਚ ਭਰਤੀ ਹੋ ਗਏ ਸਨ।

Check Also

‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕੇਜਰੀਵਾਲ ਦੀ ਰਿਹਾਇਸ਼ ’ਤੇ ਹੋਈ ਕੁੱਟਮਾਰ

ਮਾਲੀਵਾਲ ਨੇ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ’ਤੇ ਕੁੱਟਮਾਰ ਕਰਨ ਦਾ ਲਗਾਇਆ ਆਰੋਪ ਨਵੀਂ ਦਿੱਲੀ/ਬਿਊਰੋ …