Breaking News
Home / ਭਾਰਤ / ਪੱਛਮੀ ਬੰਗਾਲ ਦੀਆਂ ਪੰਚਾਇਤੀ ਚੋਣਾਂ ‘ਚ ਟੀਐੱਮਸੀ ਦੀ ਸ਼ਾਨਦਾਰ ਜਿੱਤ

ਪੱਛਮੀ ਬੰਗਾਲ ਦੀਆਂ ਪੰਚਾਇਤੀ ਚੋਣਾਂ ‘ਚ ਟੀਐੱਮਸੀ ਦੀ ਸ਼ਾਨਦਾਰ ਜਿੱਤ

ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ ਵਿਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਸੂਬੇ ‘ਚ ਪੰਚਾਇਤੀ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।
ਰਾਜ ਚੋਣ ਕਮਿਸ਼ਨ ਵੱਲੋਂ ਐਲਾਨੇ ਨਤੀਜਿਆਂ ਅਨੁਸਾਰ ਤ੍ਰਿਣਮੂਲ ਕਾਂਗਰਸ ਨੇ ਕੁੱਲ 928 ਜ਼ਿਲ੍ਹਾ ਪਰਿਸ਼ਦ ਸੀਟਾਂ ਵਿੱਚੋਂ 880 ਅਤੇ ਵਿਰੋਧੀ ਭਾਜਪਾ ਨੇ 31 ਸੀਟਾਂ ਜਿੱਤੀਆਂ। ਕਾਂਗਰਸ ਅਤੇ ਖੱਬੇ ਪੱਖੀ ਗਠਜੋੜ ਨੇ 15 ਸੀਟਾਂ ਜਿੱਤੀਆਂ ਅਤੇ ਬਾਕੀ ਦੀਆਂ ਦੋ ਸੀਟਾਂ ਹੋਰ ਉਮੀਦਵਾਰਾਂ ਨੇ ਜਿੱਤੀਆਂ।
ਤ੍ਰਿਣਮੂਲ ਕਾਂਗਰਸ ਨੇ 63,229 ਗ੍ਰਾਮ ਪੰਚਾਇਤ ਸੀਟਾਂ ਵਿੱਚੋਂ 35,000 ਤੋਂ ਵੱਧ ਜਿੱਤੀਆਂ ਹਨ। ਭਾਜਪਾ ਨੇ 10 ਹਜ਼ਾਰ ਤੇ ਕਾਂਗਰਸ ਤੇ ਖੱਬੇ ਪੱਖੀ ਗਠਜੋੜ ਨੇ 6 ਹਜ਼ਾਰ ਦੇ ਕਰੀਬ ਸੀਟਾਂ ਆਪਣੇ ਨਾਮ ਕੀਤੀਆਂ।

Check Also

ਡਾ. ਅੰਬੇਡਕਰ ਨੂੰ ਪ੍ਰਧਾਨ ਮੰਤਰੀ ਮੋਦੀ ਵਲੋਂ ਸ਼ਰਧਾਂਜਲੀ ਭੇਟ

ਪੰਜਾਬ ਵਿਚ ਵੀ ਵੱਖ-ਵੱਖ ਥਾਵਾਂ ’ਤੇ ਡਾ. ਅੰਬੇਡਕਰ ਸਬੰਧੀ ਹੋਏ ਸਮਾਗਮ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ …