Breaking News
Home / ਭਾਰਤ / ਗਾਂਧੀ ਨੂੰ ਕੌਣ ਪੁੱਛਣੈ, ਮੋਦੀ ਦਾ ਚੱਲਦਾ ਨਾਂ : ਅਨਿਲ ਵਿੱਜ

ਗਾਂਧੀ ਨੂੰ ਕੌਣ ਪੁੱਛਣੈ, ਮੋਦੀ ਦਾ ਚੱਲਦਾ ਨਾਂ : ਅਨਿਲ ਵਿੱਜ

ANIL_VIJਅੰਬਾਲਾ : ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਇਹ ਆਖ ਕੇ ਭਾਰੀ ਵਿਵਾਦ ਖੜ੍ਹਾ ਕਰ ਦਿੱਤਾ ਕਿ ਮਹਾਤਮਾ ਗਾਂਧੀ ਦੀ ਤਸਵੀਰ ਨਾਲ ਖਾਦੀ ਦਾ ਕੋਈ ਭਲਾ ਨਹੀਂ ਹੋਇਆ ਤੇ ਇਸ ਕਾਰਨ ਕਰੰਸੀ ਦੀ ਕੀਮਤ ਵੀ ਘਟੀ ਹੈ। ਉਨ੍ਹਾਂ ਦੇ ਇਸ ਬਿਆਨ ਦੇ ਜ਼ੋਰਦਾਰ ਵਿਰੋਧ ਮਗਰੋਂ ਉਨ੍ਹਾਂ ਇਹ ਬਿਆਨ ਵਾਪਸ ਲੈ ਲਿਆ। ઠਭਾਜਪਾ ਨੇ ਵੀ ਉਨ੍ਹਾਂ ਦੇ ਇਸ ਬਿਆਨ ਦੀ ਨਿਖੇਧੀ ਕੀਤੀ ਹੈ। ਵਿੱਜ, ਜੋ ਭਾਜਪਾ ਦੇ ਸੀਨੀਅਰ ਆਗੂ ਹਨ, ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਖਾਦੀ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਦੇ ਕੈਲੰਡਰ ਅਤੇ ਡਾਇਰੀ ਵਿੱਚੋਂ ਗਾਂਧੀ ਦੀ ਤਸਵੀਰ ਹਟਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲਾਈ ਗਈ ਹੈ। ਉਹ ਇਥੋਂ ਤੱਕ ਆਖ ਗਏ ਕਿ ਹੌਲੀ-ਹੌਲੀ ਕਰੰਸੀ ਨੋਟਾਂ ਤੋਂ ਵੀ ਗਾਂਧੀ ਦੀ ਤਸਵੀਰ ਹਟਾ ਦਿੱਤੀ ਜਾਵੇਗੀ। ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਅੰਬਾਲਾ ਛਾਉਣੀ ਤੋਂ ਪੰਜ ਵਾਰ ਦੇ ਵਿਧਾਇਕ ਨੇ ਕਿਹਾ, ”ਖਾਦੀ ਕੋਈ ਗਾਂਧੀ ਜੀ ਦੇ ਨਾਂ ‘ਤੇ ਪੇਟੈਂਟ ਨਹੀਂ ਹੈ। ਗਾਂਧੀ ਦਾ ਨਾਂ ਖਾਦੀ ਨਾਲ ਜੁੜਨ ਪਿੱਛੋਂ ਇਸ ਦੀ ਕਦਰ ਘਟੀ ਹੀ ਹੈ।” ਉਨ੍ਹਾਂ ਕਿਹਾ, ”ਜਦੋਂ ਉਨ੍ਹਾਂ ਦੀ ਤਸਵੀਰ ਨੋਟਾਂ ਉਤੇ ਲਾਈ ਗਈ ਤਾਂ ਕਰੰਸੀ ਦੀ ਕੀਮਤ ਘਟ ਗਈ।  ਬਾਅਦ ਵਿੱਚ ਵਿਜ ਨੇ ਆਪਣਾ ਬਿਆਨ ਵਾਪਸ ਲੈ ਲਿਆ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …