7.1 C
Toronto
Tuesday, November 25, 2025
spot_img
Homeਭਾਰਤਸਰਕਾਰੀ ਬੈਂਕਾਂ ਦੀ ਹੜਤਾਲ ਨਾਲ ਕੰਮਕਾਜ ਪ੍ਰਭਾਵਿਤ

ਸਰਕਾਰੀ ਬੈਂਕਾਂ ਦੀ ਹੜਤਾਲ ਨਾਲ ਕੰਮਕਾਜ ਪ੍ਰਭਾਵਿਤ

ਨਿੱਜੀ ਬੈਂਕਾਂ ਵਿਚ ਕੰਮ ਆਮ ਵਾਂਗ ਹੀ ਚਲਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਸੱਦੇ ‘ਤੇ ਜਨਤਕ ਖੇਤਰ ਦੇ ਬੈਂਕਾਂ ਦੀ ਹੜਤਾਲ ਨਾਲ ਅੱਜ ਪੰਜਾਬ, ਚੰਡੀਗੜ੍ਹ ਸਣੇ ਭਾਰਤ ਭਰ ਵਿਚ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ ਹੋਇਆ। ਜਨਤਕ ਖੇਤਰ ਦੇ ਦੋ ਬੈਂਕਾਂ ਦੇ ਨਿਜੀਕਰਨ ਦੇ ਸਰਕਾਰ ਦੇ ਐਲਾਨ ਖਿਲਾਫ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਯੂਐਫਬੀਯੂ ਵਲੋਂ 15 ਅਤੇ 16 ਮਾਰਚ ਨੂੰ ਦੋ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਜਥੇਬੰਦੀ ਦਾ ਦਾਅਵਾ ਹੈ ਕਿ 10 ਲੱਖ ਬੈਂਕ ਮੁਲਾਜ਼ਮ ਅਤੇ ਅਧਿਕਾਰੀ ਇਸ ਹੜਤਾਲ ਵਿੱਚ ਸ਼ਾਮਲ ਹੋ ਰਹੇ ਹਨ। ਯੂਐਫਬੀਯੂ ਬੈਂਕ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਨੌਂ ਯੂਨੀਅਨਾਂ ਦਾ ਇਕ ਸਾਂਝਾ ਮੰਚ ਹੈ। ਹਾਲਾਂਕਿ, ਇਸ ਦੌਰਾਨ ਨਿਜੀ ਖੇਤਰ ਦੇ ਬੈਂਕਾਂ ਆਈਸੀਆਈਸੀਆਈ, ਐਚਡੀਐਫਸੀ ਅਤੇ ਐਕਸਿਸ ਬੈਂਕ ਦੀਆਂ ਸ਼ਾਖਾਵਾਂ ਵਿੱਚ ਕੰਮ ਆਮ ਵਾਂਗ ਜਾਰੀ ਰਿਹਾ। ਨਿਜੀ ਖੇਤਰ ਦੇ ਬੈਂਕ ਇਸ ਹੜਤਾਲ ਵਿੱਚ ਸ਼ਾਮਲ ਨਹੀਂ ਹਨ।

RELATED ARTICLES
POPULAR POSTS