Breaking News
Home / ਭਾਰਤ / ਵਾਰਾਣਸੀ ‘ਚ ਚੱਲ ਰਿਹਾ ਹੈ 15ਵਾਂ ‘ਪਰਵਾਸੀ ਭਾਰਤੀ ਸੰਮੇਲਨ’

ਵਾਰਾਣਸੀ ‘ਚ ਚੱਲ ਰਿਹਾ ਹੈ 15ਵਾਂ ‘ਪਰਵਾਸੀ ਭਾਰਤੀ ਸੰਮੇਲਨ’

ਨਰਿੰਦਰ ਮੋਦੀ ਨੇ ਕਿਹਾ – ਮੈਂ ਪਰਵਾਸੀ ਭਾਰਤੀਆਂ ਨੂੰ ਭਾਰਤ ਦੇ ਬ੍ਰਾਂਡ ਅੰਬੈਸਡਰ ਵਜੋਂ ਦੇਖਦਾ ਹਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਵਿਚ ਚੱਲ ਰਹੇ 15ਵੇਂ ‘ਪਰਵਾਸੀ ਭਾਰਤੀ ਸੰਮੇਲਨ’ ਵਿਚ ਕਾਂਗਰਸ ਪਾਰਟੀ ਨੂੰ ਨਿਸ਼ਾਨੇ ‘ਤੇ ਲਿਆ। ਮੋਦੀ ਨੇ ਕਿਹਾ ਕਿ ਰਾਜੀਵ ਗਾਂਧੀ ਨੇ ਸਵੀਕਾਰ ਕੀਤਾ ਸੀ ਕਿ ਜਦੋਂ ਇਕ ਰੁਪਈਆ ਦਿੱਲੀ ਤੋਂ ਭੇਜਿਆ ਜਾਂਦਾ ਹੈ ਤਾਂ ਜਨਤਾ ਤੱਕ ਸਿਰਫ 15 ਪੈਸੇ ਹੀ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਮੈਂ ਪਰਵਾਸੀ ਭਾਰਤੀਆਂ ਨੂੰ ਭਾਰਤ ਦੇ ਬ੍ਰਾਂਡ ਅੰਬੈਸਡਰ ਦੇ ਤੌਰ ‘ਤੇ ਦੇਖਦਾ ਹਾਂ।
ਇਸ ਮੌਕੇ ਮੋਦੀ ਨੇ ਪਰਵਾਸੀ ਭਾਰਤੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਸੋਸ਼ਲ ਸਿਕਿਉਰਟੀ ਦੇ ਨਾਲ-ਨਾਲ ਪਾਸਪੋਰਟ, ਵੀਜ਼ਾ, ਪੀ.ਆਈ.ਓ. ਤੇ ਓ.ਸੀ.ਆਈ. ਨੂੰ ਲੈ ਕੇ ਕਈ ਪ੍ਰਕਿਰਿਆਵਾਂ ਨੂੰ ਸਰਕਾਰ ਆਸਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪਰਵਾਸੀ ਭਾਰਤੀਆਂ ਲਈ ਸਰਕਾਰ ਨੇ ਕੁਝ ਦਿਨ ਪਹਿਲਾਂ ਕਈ ਕਦਮ ਚੁੱਕੇ ਹਨ। ਉਨ੍ਹਾਂ ਕਿਹਾ, “ਦੁਨੀਆ ਦੇ ਸਾਰੇ ਦੂਤਾਵਾਸ ਤੇ ਕੌਂਸਲੇਟ ਨੂੰ ਪਾਸਪੋਰਟ ਸੇਵਾ ਪ੍ਰੋਜੈਕਟ ਨਾਲ ਜੋੜਿਆ ਜਾ ਰਿਹਾ ਹੈ। ਇਸ ਨਾਲ ਸਭ ਲਈ ਪਾਸਪੋਰਟ ਸੇਵਾ ਨਾਲ ਜੁੜਿਆ ਇੱਕ ਸਿਸਟਮ ਤਿਆਰ ਹੋ ਜਾਵੇਗਾ। ਹੁਣ ਤਾਂ ਇੱਕ ਕਦਮ ਅੱਗੇ ਵਧਦੇ ਹੋਏ ਚਿੱਪ ਬੇਸਡ ਈ-ਪਾਸਪੋਰਟ ਜਾਰੀ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।

Check Also

ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ

ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …