24.5 C
Toronto
Friday, August 21, 2026
spot_img
Homeਭਾਰਤਨੋਟਬੰਦੀ ਨੂੰ ਹੋ ਗਏ ਪੰਜ ਸਾਲ - ਪਿ੍ਰਅੰਕਾ ਗਾਂਧੀ ਨੇ ਮੋਦੀ ਸਰਕਾਰ...

ਨੋਟਬੰਦੀ ਨੂੰ ਹੋ ਗਏ ਪੰਜ ਸਾਲ – ਪਿ੍ਰਅੰਕਾ ਗਾਂਧੀ ਨੇ ਮੋਦੀ ਸਰਕਾਰ ਵਲੋਂ ਕੀਤੀ ਗਈ ਨੋਟਬੰਦੀ ਨੂੰ ਤਬਾਹੀ ਕਰਨ ਵਾਲਾ ਕਦਮ ਦੱਸਿਆ

ਨੋਟਬੰਦੀ ਨੂੰ ਹੋ ਗਏ ਪੰਜ ਸਾਲ – ਪਿ੍ਰਅੰਕਾ ਗਾਂਧੀ ਨੇ ਮੋਦੀ ਸਰਕਾਰ ਵਲੋਂ ਕੀਤੀ ਗਈ ਨੋਟਬੰਦੀ ਨੂੰ ਤਬਾਹੀ ਕਰਨ ਵਾਲਾ ਕਦਮ ਦੱਸਿਆਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਨੂੰ ਨੋਟਬੰਦੀ ਦਾ ਐਲਾਨ ਕੀਤਾ ਸੀ, ਜਿਸ ਨੂੰ ਅੱਜ ਪੰਜ ਸਾਲ ਹੋ ਗਏ ਹਨ। ਇਸ ਦੌਰਾਨ 1000 ਅਤੇ 500 ਦੇ ਨੋਟ ਬੰਦ ਕਰ ਦਿੱਤੇ ਗਏ ਸਨ ਅਤੇ ਫਿਰ 2000 ਅਤੇ 500 ਦੇ ਨਵੇਂ ਨੋਟ ਜਾਰੀ ਕੀਤੇ ਗਏ ਸਨ। ਕਾਂਗਰਸ ਪਾਰਟੀ ਲਗਾਤਾਰ ਮੋੋਦੀ ਸਰਕਾਰ ’ਤੇ ਆਰੋਪ ਲਾਉਂਦੀ ਰਹੀ ਹੈ ਕਿ ਨੋਟਬੰਦੀ ਲੋਕ ਹਿੱਤ ਵਿੱਚ ਨਹੀਂ ਸੀ ਅਤੇ ਇਸ ਨੇ ਆਰਥਿਕਤਾ ’ਤੇ ਬਹੁਤ ਮਾੜਾ ਪਾਇਆ ਹੈ। ਇਸੇ ਤਹਿਤ ਕਾਂਗਰਸ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਨੋਟਬੰਦੀ ਦੇ ਪੰਜ ਸਾਲ ਪੂਰੇ ਹੋਣ ਮੌਕੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਸਵਾਲ ਕੀਤਾ ਕਿ ਜੇਕਰ ਇਹ ਕਦਮ ਸਫਲ ਸੀ ਤਾਂ ਫਿਰ ਭਿ੍ਰਸ਼ਟਾਚਾਰ ਖਤਮ ਕਿਉਂ ਨਹੀਂ ਹੋਇਆ। ਪਿ੍ਰਅੰਕਾ ਨੇ ਨੋੋਟਬੰਦੀ ਨੂੰ ‘ਤਬਾਹੀ’ ਵਾਲਾ ਕਦਮ ਕਰਾਰ ਦਿੱਤਾ। ਪਿ੍ਰਅੰਕਾ ਨੇ ਕਿਹਾ ਕਿ ਜੇਕਰ ਨੋਟਬੰਦੀ ਸਹੀ ਸੀ ਤਾਂ ਕਾਲਾ ਧਨ ਵਾਪਸ ਕਿਉਂ ਨਹੀਂ ਆਇਆ ਅਤੇ ਮਹਿੰਗਾਈ ਨੂੰ ਵੀ ਲਗਾਮ ਕਿਉਂ ਨਹੀਂ ਲੱਗੀ?

 

RELATED ARTICLES
POPULAR POSTS