Breaking News
Home / ਕੈਨੇਡਾ / Front / ਸੰਜੇ ਸਿੰਘ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬਣੇ

ਸੰਜੇ ਸਿੰਘ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬਣੇ

ਸੰਜੇ ਸਿੰਘ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬਣੇ

ਪਹਿਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਨੇ ਪ੍ਰਗਟਾਈ ਨਰਾਜ਼ਗੀ

ਨਵੀਂ ਦਿੱਲੀ/ਬਿਊਰੋ ਨਿਊਜ਼

ਪਿਛਲੇ 11 ਮਹੀਨਿਆਂ ਤੋਂ ਚੱਲ ਰਹੇ ਵਿਵਾਦ ਤੋਂ ਬਾਅਦ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਨੂੰ ਅੱਜ ਨਵਾਂ ਪ੍ਰਧਾਨ ਮਿਲ ਗਿਆ ਹੈ। ਪਿਛਲੀ ਬਾਡੀ ਵਿਚ ਜਾਇੰਟ ਸੈਕਟਰੀ ਰਹੇ ਸੰਜੇ ਸਿੰਘ ਨਵੇਂ ਪ੍ਰਧਾਨ ਬਣੇ ਹਨ। ਉਨ੍ਹਾਂ ਨੇ ਹੋਈ ਚੋਣ ਵਿਚ ਕਾਮਨਵੈਲਥ ਚੈਂਪੀਅਨ ਅਨੀਤਾ ਸ਼ਿਓਰਾਣ ਨੂੰ ਹਰਾਇਆ। ਇਸ ਚੋਣ ਦੌਰਾਨ ਕੁੱਲ 47 ਵੋਟਾਂ ਪਈਆਂ ਹਨ। ਇਸ ਦੌਰਾਨ ਸੰਜੇ ਸਿੰਘ ਨੂੰ 40 ਵੋਟਾਂ ਮਿਲੀਆਂ, ਜਦੋਂ ਕਿ ਅਨੀਤਾ ਸ਼ਿਓਰਾਣ ਨੂੰ ਸਿਰਫ 7 ਵੋਟਾਂ ਹੀ ਮਿਲੀਆਂ ਹਨ।  ਸੰਜੇ ਸਿੰਘ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਬਿ੍ਰਜ ਭੂਸ਼ਣ ਦੇ ਕਰੀਬੀ ਹਨ। ਉਧਰ ਦੂਜੇ ਪਾਸੇ ਸੰਜੇ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਰੈਸਲਰ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਇਨ੍ਹਾਂ ਤਿੰਨਾਂ ਪਹਿਲਵਾਨਾਂ ਨੇ ਕਿਹਾ ਹੈ ਕਿ ਉਹ ਨਵੇਂ ਪ੍ਰਧਾਨ ਦੀ ਚੋਣ ਤੋਂ ਨਾਖੁਸ਼ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਰਕਾਰ ਕੋਲੋਂ ਜੋ ਵੀ ਉਮੀਦ ਕੀਤੀ ਗਈ ਸੀ, ਉਹ ਪੂਰੀ ਨਹੀਂ ਹੋਈ ਹੈ। ਸਾਕਸ਼ੀ ਮਲਿਕ ਨੇ ਕਿਹਾ ਕਿ ਸਾਰਿਆਂ ਨੂੰ ਇਕਜੁਟ ਹੋ ਕੇ ਲੜਾਈ ਜਾਰੀ ਰੱਖਣੀ ਹੋਵੇਗੀ। ਜ਼ਿਕਰਯੋਗ ਹੈ ਕਿ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਇਸ ਤੋਂ ਪਹਿਲੇ ਪ੍ਰਧਾਨ ਬਿ੍ਰਜ਼ ਭੂਸ਼ਣ ਖਿਲਾਫ ਜਿਨਸੀ ਸ਼ੋਸ਼ਣ ਦੇ ਆਰੋਪ ਲੱਗੇ ਸਨ, ਜਿਸ ਤੋਂ ਬਾਅਦ ਬਿ੍ਰਜ਼ ਭੂਸ਼ਣ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

Check Also

ਸੰਸਦ ਮੈਂਬਰ ਰਾਜਾ ਵੜਿੰਗ ਨੇ ਲੋਕ ਸਭਾ ’ਚ ਉਠਾਇਆ ਨਸ਼ਿਆਂ ਦਾ ਮੁੱਦਾ

ਕਿਹਾ : ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ’ਚ ਵਧਿਆ ਨਸ਼ਾ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ …