ਦੋਵਾਂ ਜਹਾਜ਼ਾਂ ਵਿਚ ਸਵਾਰ ਸਨ 15 ਭਾਰਤੀ
ਮਾਸਕੋ/ਬਿਊਰੋ ਨਿਊਜ਼
ਕਰੀਮੀਆ ਨੂੰ ਰੂਸ ਤੋਂ ਵੱਖ ਕਰਨ ਵਾਲੇ ਸਮੁੰਦਰੀ ਇਲਾਕੇ ਕਰਚ ਵਿਚ ਦੋ ਜਹਾਜ਼ਾਂ ਨੂੰ ਅੱਗ ਲੱਗਣ ਕਾਰਨ 14 ਵਿਅਕਤੀਆਂ ਦੀ ਮੌਤ ਹੋ ਗਈ। ਰੂਸ ਦੀ ਮੀਡੀਆ ਰਿਪੋਰਟ ਮੁਤਾਬਕ ਕਈ ਵਿਅਕਤੀ ਲਾਪਤਾ ਵੀ ਹਨ ਅਤੇ ਗੋਤਾਖੋਰ ਉਨ੍ਹਾਂ ਦੀ ਭਾਲ ਕਰ ਰਹੇ ਹਨ। ਦੋਵਾਂ ਜਹਾਜ਼ਾਂ ਵਿਚ 15 ਭਾਰਤੀ ਵੀ ਸਵਾਰ ਸਨ। ਇਨ੍ਹਾਂ ਦੋਵੇਂ ਜਹਾਜ਼ਾਂ ‘ਤੇ ਤਨਜਾਨੀਆ ਦਾ ਝੰਡਾ ਲੱਗਾ ਹੋਇਆ ਸੀ। ਇਹਨਾਂ ਦੋਵੇਂ ਜਹਾਜ਼ਾਂ ਵਿਚੋਂ ਇਕ ਵਿਚ 7 ਅਤੇ ਦੂਜੇ ਵਿਚ 8 ਭਾਰਤੀ ਸਵਾਰ ਸਨ। ਜਾਣਕਾਰੀ ਮਿਲੀ ਹੈ ਕਿ ਗੈਸ ਦੀ ਅਦਲਾ-ਬਦਲੀ ਕਰਦੇ ਸਮੇਂ ਜ਼ੋਰਦਾਰ ਧਮਾਕਾ ਹੋਇਆ ਅਤੇ ਇਸ ਤੋਂ ਬਾਅਦ ਦੋਵਾਂ ਜਹਾਜ਼ਾਂ ਵਿਚ ਅੱਗ ਲੱਗ ਗਈ। ਇਸ ਦੌਰਾਨ ਆਪਣੀ ਜਾਨ ਬਚਾਉਣ ਲਈ 35 ਵਿਅਕਤੀਆਂ ਨੇ ਸਮੁੰਦਰ ਵਿਚ ਛਾਲਾਂ ਵੀ ਮਾਰ ਦਿੱਤੀਆਂ, ਜਿਨ੍ਹਾਂ ਵਿਚੋਂ 12 ਨੂੰ ਬਚਾ ਲਿਆ ਗਿਆ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …