ਅੰਮ੍ਰਿਤਸਰ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਹੋਈ ਬੰਪਰ ਜਿੱਤ ਤੋਂ ਬਾਅਦ ਆਏ ਹੋਲੀ ਦੇ ਤਿਉਹਾਰ ਨੂੰ ਕਾਂਗਰਸੀਆਂ ਨੇ ਜੰਮ ਕੇ ਮਨਾਇਆ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵਿਹੜੇ ਸ਼ਾਂਤ ਹੀ ਰਹੇ।
ਭਾਜਪਾ ਛੱਡ ਕਾਂਗਰਸ ਵਿਚ ਸ਼ਾਮਲ ਹੋਈ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਦੀ ਜਿੱਤ ਤੋਂ ਬਾਅਦ ਕਾਂਗਰਸੀ ਵਰਕਰਾਂ ਨਾਲ ਮਿਲ ਕੇ ਹੋਲੀ ਮਨਾਈ। ਇਸ ਮੌਕੇ ਨਵਜੋਤ ਕੋਰ ਸਿੱਧੂ ਨੇ ਕਿਹਾ ਕਿ ਕਾਂਗਰਸ ਦੀ ਜਿੱਤ ਤੋਂ ਬਾਅਦ ਇਸ ਵਾਰ ਹੋਲੀ ਸੂਬੇ ਦੇ ਲੋਕਾਂ ਲਈ ਇੱਕ ਨਵੀਂ ਉਮੀਦ ਲਿਆਈ ਹੈ।