18.2 C
Toronto
Thursday, September 10, 2026
spot_img
Homeਪੰਜਾਬਨਵਜੋਤ ਸਿੱਧੂ ਨੇ ਮੋਦੀ ਸਰਕਾਰ 'ਤੇ ਵਿੰਨ੍ਹਿਆ ਸਿਆਸੀ ਨਿਸ਼ਾਨਾ

ਨਵਜੋਤ ਸਿੱਧੂ ਨੇ ਮੋਦੀ ਸਰਕਾਰ ‘ਤੇ ਵਿੰਨ੍ਹਿਆ ਸਿਆਸੀ ਨਿਸ਼ਾਨਾ

ਨਵਜੋਤ ਸਿੱਧੂ ਨੇ ਮੋਦੀ ਸਰਕਾਰ ‘ਤੇ ਵਿੰਨ੍ਹਿਆ ਸਿਆਸੀ ਨਿਸ਼ਾਨਾਕਿਹਾ, ਅਮੀਰ ਦੇ ਘਰ ਬੈਠਾ ਕਊਆ ਵੀ ਮੋਰ ਨਜ਼ਰ ਆਉਂਦਾ ਹੈ
ਚੰਡੀਗੜ੍ਹ, ਬਿਊਰੋ ਨਿਊਜ਼
ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੀ ਗੱਲ ਸ਼ਾਇਰਾਨਾ ਅੰਦਾਜ਼ ਵਿੱਚ ਰੱਖਣ ਲਈ ਮਸ਼ਹੂਰ ਹਨ। ਕਿਸਾਨ ਅੰਦੋਲਨ ਬਾਰੇ ਨਵਜੋਤ ਸਿੱਧੂ ਐਨਡੀਏ ਸਰਕਾਰ ਵਿਰੁੱਧ ਖੁੱਲ੍ਹ ਕੇ ਬੋਲਦੇ ਹਨ ਤੇ ਲਗਾਤਾਰ ਟਿੱਪਣੀਆਂ ਕਰਦੇ ਰਹਿੰਦੇ ਹਨ। ਸਿੱਧੂ ਨੇ ਅੱਜ ਫਿਰ ਦੋ ਸਤਰਾਂ ਰਾਹੀਂ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹਿਆ ਹੈ। ਨਵਜੋਤ ਸਿੱਧੂ ਨੇ ਆਪਣੇ ਟਵੀਟ ‘ਚ ਕਿਹਾ ਕਿ ‘ਅਮੀਰ ਕੇ ਘਰ ਮੇਂ ਬੈਠਾ ਕਊਆ ਵੀ ਮੋਰ ਨਜ਼ਰ ਆਤਾ ਹੈ, ਏਕ ਗ਼ਰੀਬ ਕਾ ਬੱਚਾ ਕਿਆ ਤੁਮਹੇਂ ਚੋਰ ਨਜ਼ਰ ਆਤਾ ਹੈ? ਕਈਆਂ ਦਾ ਮੰਨਣਾ ਹੈ ਕਿ ਕਿਸਾਨਾਂ ਨੂੰ ਲੈ ਕੇ ਸੀਮਾ ਉੱਤੇ ਪੁਲਿਸ ਦੀ ਨਾਕੇਬੰਦੀ ਸਬੰਧੀ ਉਨ੍ਹਾਂ ਵਿਅੰਗ ਕੀਤਾ ਹੈ।

RELATED ARTICLES
POPULAR POSTS