ਹਰਚੰਦ ਸਿੰਘ ਬਾਸੀ
ਪਿਛਲੇ ਦਿਨਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਸ ਕੋਲ ਪਾਰਲੀਮੈਂਟ ਵਿੱਚ ਪੂਰਨ ਬਹੁਮੱਤ ਹੈ ਅਤੇ ਖੇਤਰੀ ਪਾਰਟੀਆਂ ਦੇ ਉਸ ਦੇ ਕੁੱਝ ਸਹਿਯੋਗੀ ਦਲਾਂ ਦੇ ਮੈਂਬਰਾਂ ਨਾਲ ਸਰਕਾਰ ਚਲਾ ਰਹੀ ਹੈ। ਕੌਮੀ ਰਜਿਸਟ੍ਰੇਸ਼ਨ ਰਜਿਸਟਰ ਬਿਲ ਅਤੇ ਨਾਗਰਿਕ ਸੋਧ ਬਿਲ ਬਹੁ ਸੰਖਿਅਕ ਪਾਰਲੀਮੈਂਟ ਵਿੱਚ ਪੇਸ਼ ਕਰਕੇ ਪਾਸ ਕਰਵਾ ਲਿਆ। ਪਹਿਲਾਂ ਐਨ ਆਰ ਸੀ ਬਿਲ ਪਾਸ ਹੋਇਆ ਸੀ ਜਿਸ ਵਿੱਚ ਇੱਕ ਨਿਸ਼ਚਿਤ ਮਿਤੀ ਤੋਂ ਬਾਅਦ ਅਵੈਧ ਰੂਪ ਵਿੱਚ ਭਾਰਤ ਵਿੱਚ ਦਾਖਲ ਹੋਏ ਲੋਕਾਂ ਦੀ ਪਛਾਣ ਕਰਕੇ ਉਹਨਾਂ ‘ਤੇ ਕਾਰਵਾਈ ਕਰਨ ਬਾਰੇ ਸੀ ਉਸ ਵਿਚ ਕਿਸੇ ਫਿਰਕੇ ਨਾਲ ਭੇਦ ਭਾਵ ਦੀ ਗੱਲ ਨਹੀਂ ਸੀ। ਪਰ ਉਸ ਵਿੱਚ ਹਿੰਦੂ ਧਰਮ ਨਾਲ ਸਬੰਧਤ ਲੋਕ ਜ਼ਿਆਦਾ ਨਿਕਲੇ। ਇਸ ਲਈ ਬੀਜੇਪੀ ਸਰਕਾਰ ਨੇ ਸਿਟੀਜ਼ਨ ਅਮੈਂਡਮੈਂਟ ਬਿਲ ਲਿਆਂਦਾ। ਜਿਸ ਨਾਲ ਸਿਰਫ ਤਿੰਨ ਦੇਸ਼ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾ ਦੇਸ਼ ਦੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ। ਇਸ ਪਿੱਛੇ ਹਿੰਦੂਵਾਦੀ ਨਫਰਤ ਵਾਲੀ ਸਰਕਾਰ ਦਾ ਮਨਸ਼ਾ ਵੋਟ ਬੈਂਕ ਹੈ।
ਭਾਰਤੀ ਜਨਤਾ ਪਾਰਟੀ ਅਤੇ ਉਹਨਾਂ ਦੇ ਸੱਤਾ ਦੇ ਲਾਲਚੀ ਸਹਿਯੋਗੀ ਪਾਰਲੀਮੈਂਟ ਮੈਂਬਰਾਂઠઠਨੇ ਵਿਰੋਧੀਆਂ ਵੱਲੋਂ ਉਠਾਏ ਵਾਜਬ ਪ੍ਰਸ਼ਨਾਂ ਨੂੰ ਆਪਣੀ ਬਹੁਮਤ ਦੇ ਅਹੰਕਾਰઠઠਵਿੱਚ ਅੱਖੋਂ ਪਰੋਖੇ ਕਰਕੇ ਆਪੋਜੀਸ਼ਨ ਤੇ ਉਲ ਜਲੂਲ ਤੋਹਤਮਾਂ ਲਾ ਕੇઠઠਬਿਲ ਪਾਸ ਕਰ ਦਿੱਤੇ। ਇਸ ਵਿਤਕਰੇ ਭਰੇ ਬਿਲ ਨਾਲ ਭਾਰਤੀ ਸੰਵਿਧਾਨ ਦੀ ਮੂਲ ਪ੍ਰਸਤਾਵਨਾ ਤੋਂ ਉਲਟ ਜਾ ਕੇ ਦੇਸ਼ ਦੇ ਇੱਕ ਫਿਰਕੇ ‘ਤੇ ਨਿਸ਼ਾਨਾ ਸਾਧਿਆ। ਭਾਰਤੀ ਸੰਵਿਧਾਨ, ਭਾਰਤ ਸਰਕਾਰ ਨੂੰ ਇਸ ਗੱਲ ਲਈ ਬਾਧਿਆ ਕਰਦਾ ਹੈ ਕਿ ਦੇਸ ਵਿੱਚ ਰਹਿੰਦੇ ਸੱਭ ਨਾਗਰਿਕਾਂ ਨਾਲ ਨਸਲ, ਜ਼ਾਤ, ਰੰਗ, ਧਰਮ, ਖੇਤਰ, ਭਾਸ਼ਾ, ਲਿੰਗ ਆਦਿ ਦੇ ਵਿਤਕਰੇ ਤੋਂ ਬਿਨਾਂ ਇਕੋ ਜਿਹਾ ਵਿਵਹਾਰ ਕਰੇ ਅਤੇ ਉਹਨਾਂ ਲਈ ਸੱਭ ਥਾਂ ‘ਤੇ ਇਕੋ ਜਿਹੇ ਮੌਕੇ ਪ੍ਰਦਾਨ ਕਰੇ। ਜਿਸ ਨਾਲ ਲੋਕ ਦੇਸ਼ ਪ੍ਰਤੀ ਕਰਤਵ ਸਮਝਦੇ ਹੋਏ ਆਪਣੀ ਜ਼ਿੰਦਗੀ ਆਪਣੀ ਸਵੈ ਇੱਛਾ ਨਾਲ ਜਿਉਂ ਸਕਣ। ਕੀ ਖਾਣਾ ਕੀ ਪਹਿਨਣਾ, ਕੀ ਆਸਥਾ ਰੱਖਣੀ, ਕੀ ਵਿਦਿਆ ਲੈਣੀ ਆਦਿ ਆਦਿ।
ਪਰ ਜਦ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇਸ਼ ਤੇ ਕਾਬਜ਼ ਹੋਈ ਹੈ ਇਸ ਦੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ, ਤੋਂ ਲੈ ਕੇ ਜ਼ਿੰਮੇਵਾਰ ਅਹੁਦਿਆਂ ‘ਤੇ ਬੈਠੇ ਲੋਕ ਇਸ ਦੇਸ਼ ਨੂੰ ਸੱਭ ਦਾ ਦੇਸ਼ ਨਹੀਂ ਸਿਰਫ ਇੱਕ ਧਰਮ ਦਾ ਸਮਝ ਬੈਠੇ ਹਨ। ਲੋਕਾਂ ਨੇ ਤਾਕਤ ਦੇਸ਼ ਦੇ ਲੋਕਾਂ ਦੇ ਚੰਗੀ ਰੋਟੀ ਰੋਜ਼ੀ, ਸਿਹਤ, ਵਿਦਿਆ, ਪਾਣੀ, ਘਰ ਆਦਿ ਦੇ ਮਸਲੇ ਸੁਲਝਾਉਣ ਲਈ ਦਿਤੀ ਹੈ। ਇਸ ਲਈ ਨਹੀਂ ਦਿੱਤੀ ਕਿ ਲੋਕ ਹੱਕਾਂ ਦਾ ਘਾਣ ਕਰਕੇઠઠਦੇਸ ਨੂੰ ਯਤੀਮ ਬਣਾਇਆ ਜਾਏ। ਨੇਤਾ ਫਿਰਕੂ ਤਨਾਉ ਦੇ ਬਿਆਨ ਆਏ ਦਿਨ ਦਿੰਦੇ ਰਹਿੰਦੇ ਹਨ ਜਿਸ ਕਾਰਨ ਲੋਕਾਂ ਦਾ ਸਰਕਾਰ ਤੋਂ ਦਿਨੋ ਦਿਨ ਭਰੋਸਾ ਉਠ ਰਿਹਾ ਹੈ। ਝੂਠ ਬੋਲ ਕੇ ਲੋਕਾਂ ਨੂੰ ਮਾਲਾ ਮਾਲ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਗਰਾਊਂਡ ਹਕੀਕਤ ਬਹੁਤ ਬਦਤਰ ਹੈ। ਲੋਕਾਂ ਦਾ ਜੀਵਨ ਅਤਿ ਪਿਛੜੇ ਪਣ ਵੱਲ ਧੱਕਿਆ ਜਾ ਰਿਹਾ ਹੈ। ਲੋਕਾਂ ਵਿੱਚ ਤਾਂ ਹਿੰਦੂ ਸਿੱਖ, ਮੁਸਲਮਾਨਾਂ, ਈਸਾਈ ਬੋਧੀ, ਜੈਨੀ ਅਤੇ ਕਿਸੇ ਧਰਮ ਨੂੰ ਨਾ ਮੰਨਣ ਵਾਲੇ ਲੋਕ ਸਭ ਆਉਂਦੇ ਹਨ ਜਿਨ੍ਹਾਂ ਸੱਭ ਦੀ ਹਾਲਤ ਨੇਤਾਵਾਂ ਵੱਲੋਂ ਧਾਰਮਿਕ ਨਫਰਤ ਫੈਲਾ ਕੇ ਤਬਾਹ ਕੀਤੀ ਜਾ ਰਹੀ ਹੈ। ਇਸ ਮਹੌਲ ਕਾਰਨ ਕਈ ਪ੍ਰਾਂਤਾਂ ਵਿੱਚ ਜਿਥੇ ਇਹਨਾਂ ਦੀ ਸਰਕਾਰ ਹੈ, ਭੀੜ ਨੇ ਧਾਰਮਿਕ ਤੌਰ ‘ਤੇ ਉਕਸਾ ਕੇ ਬੇਦੋਸ਼ਿਆਂ ਨੂੰ ਮਾਰ ਦਿੱਤਾ ਅਤੇ ਦੋਸ਼ੀਆਂ ਖਿਲਾਫ ਨਿਗੁਣੀ ਜਿਹੀ ਕਾਰਵਾਈ ਹੋਈ ਕੁੱਝ ਮਹੀਨਿਆਂ ਵਿੱਚ ਦੋਸ਼ੀ ਜੇਲ ਤੋਂ ਬਾਹਰ ਆ ਗਏ।
ਬੀ ਜੇ ਪੀ ਪਾਰਟੀ ਦੇ ਮੰਤਰੀਆਂ, ਪਾਰਟੀ ਅਹੁਦੇਦਾਰਾਂ ਨੇ ਉਹਨਾਂ ਦਾ ਸਵਾਗਤ ਕੀਤਾ। ਇਥੋਂ ਤੱਕ ਕਿ ਬੁਲੰਦ ਸ਼ਹਿਰ ਵਿੱਚ ਧਾਰਮਿਕ ਜਨੂਨੀਆਂ ਨੇ ਇੱਕ ਪੁਲਿਸ ਇੰਸਪੈਕਟਰ ਨੂੰ ਗੋਲੀ ਮਾਰ ਕੇ ਸ਼ਰੇਆਮ ਮਾਰ ਦਿਤਾ। ਦੋਸ਼ੀ ਕਈ ਦਿਨ ਸਰਕਾਰ ਦੀ ਪੁਸ਼ਪ ਪੁਨਾਹੀ ਵਿੱਚ ਰਿਹਾ। ਪਰਿਵਾਰ ਦੇ ਮੈਂਬਰਾਂ ਨੇ ਸਰਕਾਰ ਤੇ ਦੋਸ਼ੀ ਦੀ ਹਮਾਇਤ ਕਰਨ ਦੇ ਦੋਸ਼ ਲਗਾਏ। ਇਸ ਤਰ੍ਹਾਂ ਦੀਆਂ ਵਾਰਦਾਤਾਂ ਦੀ ਲੰਮੀ ਲੜੀ ਹੈ। ਪ੍ਰਧਾਨ ਮੰਤਰੀ ਲੋਕਾਂ ਦੇ ਸੁਆਲਾਂ ਦੇ ਜੁਆਬ ਨਹੀ ਦਿੰਦਾ। ਬਹੁ ਗਿਣਤੀ ਮੀਡੀਆਂ ਬੰਦੀ ਬਣਾਇਆ ਹੈ ਜੋ ਸਰਕਾਰ ਦੇ ਪਬਲਿਕ ਰੀਲੇਸ਼ਨ ਦਾ ਕੰਮ ਕਰਦਾ ਹੈ। ਬਹੁਤੇ ਅਖਬਾਰ ਸਰਕਾਰ ਦੀ ਜੈ ਜੈ ਕਾਰ ਕਰਦੇ ਹਨ। ਉਚ ਅਹੁਦਿਆਂ ‘ਤੇ ਬੈਠੇ ਅਫਸਰ ਡਰਾ ਕੇ ਰੱਖੇ ਹਨ। ਇਨਕਮ ਟੈਕਸ ਵਿਭਾਗ, ਈਡੀ ਵਿਭਾਗ ਦੀ ਬੋਲਣ ਵਾਲਿਆਂ ਦਾ ਗਲਾ ਘੁਟਣ ਲਈ ਖੁੱਲੀ ਵਰਤੋ ਕੀਤੀ ਜਾ ਰਹੀ ਹੈ। ਬੇਰੁਜ਼ਗਾਰੀ, ਵਿਦਿਆ, ਸਿਹਤ, ਦੇਸ਼ ਦੀ ਆਰਥਿਕ ਹਾਲਤ, ਬੈਂਕਾਂ ਦੀ ਵਿਵਸਥਾ, ਯੂਨੀਵਰਸਿਟੀਆਂ ਦੀ ਅਜ਼ਾਦੀ ਲੋਕਾਂઠઠਦੇ ਮੁੱਦਿਆਂ ‘ਤੇ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ। ਨੌਜਵਾਨ ਅਤੇ ਕਾਰੋਬਾਰੀ ਲੋਕ ਦੇਸ਼ ਛੱਡ ਕੇ ਦੌੜ ਰਹੇ ਹਨ। ਦੇਸ਼ ਦੀਆਂ ਉਚ ਅਦਾਲਤਾਂ ਵਿੱਚ ਦਖਲ ਅੰਦਾਜੀ ਦੇ ਚਰਚੇ ਛਿੜਦੇ ਰਹੇ। ਸਾਢੇ ਪੰਜ ਸਾਲઠઠਦੇ ਇਸ ਹਕੂਮਤੀ ਵਤੀਰੇ ਨਾਲ ਲੋਕਾਂ ਦਾ ਦਮ ਘੁਟਣ ਲਗਾ। ਪਰ ਫਿਰ ਵੀ ਜਿਵੇਂ ਕਿਵੇਂ ਧੱਕੇਸ਼ਾਹੀ ਸਹਿੰਦੇ ਹਰੇ। ਸਰਕਾਰ ਨੇ ਸੋਚਿਆ ਕਿ ਲੋਕ ਬੋਲਦੇ ਨਹੀਂ ਭਾਰਤ ਇੱਕ ਫਿਰਕੇ ਦੇ ਨਾਂ ਕਰ ਦਿਤਾ ਜਾਏ। ਇਸ ਦੇ ਲਈ ਉਹ ਇੱਕ ਇੱਕ ਕਰਕੇ ਅੱਗੇ ਵਧਦੇ ਰਹੇ। ਆਪਣੇ ਏਜੰਡੇ ਨੂੰ ਖੁੱਲ੍ਹੇ ਆਮઠઠਲਾਗੂ ਕਰਨ ਲਈ ਆਪਣੇ ਵੱਖ ਵੱਖ ਆਗੂਆਂ ਤੋਂ ਬਿਆਨ ਦੁਆਉਂਦੇ ਹਨ ਜੇ ਲੋਕ ਵਿਰੋਧ ਕਰਦੇ ਹਨ ਤਾਂ ਵੱਡਾ ਅਗੂ ਪਾਣੀ ਛਿੜਕਦਾ ਹੈ ਪਰ ਪਰਨਾਲਾ ਉਥੇ ਦਾ ਉਥੇ ਹੀ ਰਹਿੰਦਾ ਹੈ। ਉਹਨਾਂ ਦੇ ਜਿਹਨਾਂ ਵਿੱਚ ਇਹ ਗੱਲ ਹੈ ਹੀ ਨਹੀਂ ਇਹ ਦੇਸઠઠਭਾਰਤ ਦੇ ਸੱਭ ਲੋਕਾਂ ਦਾ ਹੈ। ਇੱਕ ਇੱਕ ਨਾਗਰਿਕ ਦੀ ਮਿਹਨਤ ਨਾਲ ਹੀ ਅੱਗੇ ਵਧ ਸਕਦੇ ਹਾਂ। ਕੁੱਝ ਸਹੂਲਤਾਂ ਪ੍ਰਾਪਤ ਮੁੱਠੀ ਭਰ ਲੋਕਾਂ ਦੀ ਇਹ ਜਗੀਰ ਨਹੀਂ। ਸਰਕਾਰ ਇੱਕ ਫਿਰਕੂ ਪਾਰਟੀ ਦਾ ਏਜੰਡਾ ਲਾਗੂ ਕਰਨ ਦੇ ਰਾਹ ਤੁਰੀ ਹੈ। ਹਰ ਲੋਕ ਮੁਦੇ ਨੂੰ ਉਠਾਉਣ ਸਮੇਂ ਹਿੰਦੂ ਮੁਸਲਿਮ, ਪਾਕਸਿਤਾਨ ਦਾ ਜ਼ਹਿਰ ਫੈਲਾ ਕੈઠઠਅਸਲ ਗੱਲ ਤੋਂ ਲੋਕਾਂ ਦਾ ਧਿਆਨ ਭਟਕਾ ਦਿੱਤਾ ਜਾਂਦਾ ਹੈ । ਇਸ ਲਈ ਵਿਕਾੳ ਅਖਬਾਰ ਅਤੇ ਗੋਦੀ ਮੀਡੀਆਂ ਜੋਰਦਾਰ ਸ਼ੋਰ ਪਾਉਣ ਵਿੱਚ ਜੁਟ ਜਾਂਦਾ ਹੈ। ਪਰ ਹੌਲੀ ਹੌਲੀ ਲੋਕ ਬੁਧੀਜੀਵੀ, ਬੇਰੁਜ਼ਗਾਰ ਨੌਜਵਾਨ, ਕਿਸਾਨ, ਦਲਿਤ, ਮੁਲਾਜ਼ਮ, ਮਜ਼ਦੂਰ ਵਕੀਲ ਆਦਿ ਇਸ ਖੇਡ ਨੂੰ ਸਮਝਣ ਲੱਗੇ ਹਨ।
ਐਨ ਆਰ ਸੀ ਅਤੇ ਸਿਟੀਜ਼ਨ ਅਮੈਂਡਮੈਂਟ ਬਿਲ ਦੇ ਪਾਸ ਹੋਣ ਨਾਲ ਦੇਸ਼ ਦੀ ਜਨਤਾ ਹਿੰਦੂ ਮਸਲਿਮ ਸਿੱਖ ਈਸਾਈ ਬੋਧੀ ਜੈਨੀ, ਪਾਰਸੀ ਸਮਝ ਗਏ ਕਿ ਸਰਕਾਰ ਦੀ ਕੀ ਮਨਸ਼ਾ ਹੈ ਇਸ ਤੋ ਲੋਕਾਂ ਦਾ ਰੋਸ ਭੜਕ ਪਿਆ। ਲੋਕ ਸੜਕਾਂ ‘ਤੇ ਆ ਗਏ। ਇਸ ਉਬਾਲ ਵਿੱਚ ਕਈ ਹਿੰਸਕ ਝੜਪਾਂ ਵੀ ਹੋਈਆਂ ਜੋ ਨਹੀਂ ਹੋਣੀਆਂ ਚਾਹੀਦੀਆਂ ਸਨ। ਜੇ ਸਰਕਾਰ ਵੱਲੋਂ ਲੋਕ ਹੱਕਾਂ ਨੂੰ ਖੋਹਣ ਦੀ ਗੱਲ ਆਏ ਤਾਂઠઠਲੋਕਾਂ ਦਾ ਹੱਕ ਹੈ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ। ਪਰ ਸਰਕਾਰ ਵੱਲੋਂ ਜੇ ਲੋਕ ਹੱਕਾਂ ਲਈ ਰੋਸ ਕਰਦਿਆਂ ਲਈ ਤਨਾਉ ਬਣਾਇਆ ਜਾਏ ਤਾਂ ਲੋਕਾਂ ਦਾ ਡੈਮੋਕਰੇਟਿਕ ਹੱਕ ਹੈ ਕਿ ਇਕੱਤਰ ਹੋ ਕੇ ਰੋਸ ਜ਼ਾਹਿਰ ਕਰਨ। ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਰੋਸ ਨੂੰ ਦਬਾਉਣ ਲਈ ਪੁਲਿਸ ਸਾਦੇ ਕੱਪੜਿਆਂ ਵਿੱਚ ਆਪਦੇ ਆਦਮੀ ਮੁਜ਼ਾਹਰੇ ਵਿੱਚ ਵਾੜ ਕੇ ਭੜਕਾਊ ਕਾਰਵਾਈ ਕਰ ਦਿੰਦੇ ਹਨ। ਇਸ ਰੋਸ ਪ੍ਰਦਰਸ਼ਨਾਂ ਵਿੱਚ ਮੁਜੱਫਰ ਨਗਰ (ਯੂ ਪੀ) ਵਿਖੇ ਪੁਲਿਸ ਨੇ ਸੀ ਸੀ ਟੀ ਵੀઠઠਕੈਮਰੇ ਤੋੜੇ ਅਤੇ ਇੱਕ ਫਿਰਕੇ ਦੇ ਲੋਕਾਂ ਨੂੰ ਘਰਾਂ ਵਿੱਚ ਦਾਖਲ ਹੋ ਕੇ ਕੁੱਟਿਆ ਅਤੇ ਘਰਾਂ ਦਾ ਸਮਾਨ ਤੋੜ ਦਿਤਾ। ਇਸ ਤਰ੍ਹਾਂ ਦੇ ਕਈ ਸਿਲਸਲੇ ਚਰਚਾ ਵਿੱਚ ਹਨ। ਪੁਲਿਸ ਲੋਕਾਂ ਨੂੰ ਕੁਟਦੀ ਮੁਕੱਦਮੇ ਦਾਇਰ ਕਰਦੀ ਹੈ। ਇਸੇ ਤਰ੍ਹਾਂ ਪੁਲਿਸ ਭਾੜੇ ਗੁੰਡਿਆਂ ਨੂੰ ਲੋਕਾਂ ਖਿਲਾਫ ਵੀ ਦੰਗੇ ਭੜਕਾਉਣ ਲਈ ਵਰਤੀ ਹੈ। ਇਹ ਅਜ਼ਾਦ ਭਾਰਤ ਦਾ ਹਿੱਸਾ ਨਹੀਂ ਇਹ ਤਾਂ ਅੰਗਰੇਜ਼ ਸਮੇਂ ਦੀ ਗੁਲਾਮੀ ਵਾਲੀ ਪੁਲਿਸ ਹੈ। ਇਥੇ ਦੇਸ਼ ਦੀ ਅਜ਼ਾਦੀ ਦਾ ਸੁਆਲ ਵੀ ਉਠਦਾ ਹੈ। ਪਰ ਇਸ ਵਾਰ ਦੇਸ ਭਰ ਦੇ ਕੋਨੇ ਕੋਨੇ ‘ਚੋਂ ਵਿਦਿਆਰਥੀ, ਔਰਤਾਂ ਤੇ ਆਦਮੀ ਵੱਡੀ ਗਿਣਤੀ ਵਿੱਚ ਬਿਲ ਵਿਰੁਧ ਰੋਸ ਕਰਨ ਲਈ ਨਿਕਲੇ। ਕਿਉਂਕਿ ਇਸ ਬਿਲ ਦੇ ਲਾਗੂ ਹੋਣ ਨਾਲ ਦੇਸ਼ ਦੇ ਨਾਗਰਿਕਾਂ ਨੂੰ ਵੱਡੀ ਖੱਜਲ ਖੁਆਰੀ ਦਾ ਸਾਹਮਣ ਕਰਨਾ ਪੈਣਾ ਹੈ।
ਇਹਨਾਂ ਰੋਸ ਪ੍ਰਦਰਸ਼ਨਾਂ ਤੋਂ ਪੈਦਾ ਹੋਈ ਸਥਿਤੀ ਨੂੰ ਸਰਕਾਰ ਨੇ ਗੰਭੀਰਤਾ ਨਾਲ ਨਹੀਂ ਲਿਆ। ਸਿਰਫ ਇਸ ਨੂੰ ਘੁਮਾ ਫਿਰਾ ਕੇ ਲੋਕਾਂ ਨੂੰ ਚਕਮਾ ਦਿੱਤਾ ਜਾ ਰਿਹਾ ਹੈ। ਇਸ ਬਾਰੇ ਪ੍ਰਧਾਨ ਮੰਤਰੀ ਨੇ ਪੂਰੇ ਜ਼ੋਰ ਨਾਲ ਰਾਮਲੀਲਾ ਮੈਦਾਨ ਵਿੱਚ ਕਿਹਾ ਹੈ ਐਨ ਆਰ ਸੀ ਤੇ ਕਦੀ ਚਰਚਾ ਹੀ ਨਹੀਂ ਹੋਈ। ਗ੍ਰਹਿ ਮੰਤਰੀ ਜ਼ੋਰ ਨਾਲ ਇੱਕ ਵਾਰ ਨਹੀਂ ਕਈ ਵਾਰ ਕਹਿ ਚੁੱਕਾઠઠਹੈ ਐਨ ਆਰ ਸੀ ਪੂਰੇ ਦੇਸ਼ ਵਿੱਚ ਲਾਗੂ ਹੋਵੇਗੀ। ਹੁਣઠઠਐਨ ਪੀ ਆਰ ਦਾ ਭੂਤ ਹੋਰ ਕੱਢ ਲਿਆਂਦਾ ਹੈ। ਲੋਕਾਂ ਨੂੰ ਘੁੰਮਣਘੇਰੀ ਵਿਚ ਪਾਕੇ ਤਮਾਸ਼ਾ ਦੇਖ ਰਹੇ ਹਨ। ਭਾਰਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਫਰਤ ਅਤੇ ਲਹੂ ਦੀ ਅੰਧੇਰੀ ਗੁਫਾ ਵਿਚ ਧੱਕ ਦੀ ਕੋਸ਼ਿਸ਼ ਹੋ ਰਹੀ ਹੈ ਜਿਸ ਵਿੱਚੋਂ ਨਿਕਲਣ ਲਈ ਕਈ ਪਸ਼ਤਾਂ ਨੁਮਾ ਦੁੱਖ ਝੱਲਣੇ ਪੈਣਗੇ।
ਆਉਣ ਵਾਲੀ ਪੀੜ੍ਹੀ ਤੇ ਜਨਤਾ ਕਿਸ ‘ਤੇ ਇਤਬਾਰ ਕਰੇ। ਕੌਣ ਠੀਕ ਹੈ ਕੌਣ ਗਲਤ ਹੈ।ઠઠਦੋਵੇਂ ਨੇਤਾઠઠਦੇਸ਼ ਦੀ ਹਾਲਤ ਬਦਤਰ ਕਰਨ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਇਹ ਉਸ ਤਰ੍ਹਾਂ ਹੈ ਜਿਵੇਂ ਘਰ ਦੇ ਕੁੱਝ ਬੰਦਿਆਂ ਨੂੰ ਕਿਹਾ ਜਾਂਦਾ ਹੈ ਨਿਹਾਲੇ ਕਿਆਂ ਨੂੰ ਕੁੱਟ ਕੇ ਸਬਕ ਸਿਖਾਉ। ਕੁੱਟਣ ਤੋਂ ਬਾਅਦ ਘਰ ਦਾ ਮੁਖੀ ਉਹਨਾਂ ਦੇ ਘਰ ਜਾ ਕੇ ਕਹਿੰਦਾ ਹੈ ਸਾਡਾ ਤੁਹਾਡੇ ਨਾਲ ਕੋਈ ਵੈਰ ਨਹੀਂ । ਅਸੀਂ ਕਿਸੇ ਤਰ੍ਹਾਂ ਤੁਹਾਡੇ ਖਿਲਾਫ ਨਹੀਂ ਤੁਹਾਨੂੰ ਡਰਨ ਦੀ ਲੋੜ ਨਹੀਂ। ਮੁੰਡੇ ਮੂਰਖ ਹਨ ਮੈਂ ਉਹਨਾਂ ਨੂੰ ਬਹੁਤ ਘੂਰਿਆ ਹੈ ਆਪ ਸਾਂਤ ਹੋ ਜਾਉ ਲੋਕੀ ਐਵੇਂ ਤੁਹਾਨੂੰ ੂਭੜਕਾਉਂਦੇ ਰਹਿੰਦੇ ਹਨ।
ਦੋ ਬੰਦਿਆਂ ਦੀ ਸਰਕਾਰ ਹੈ ਬਾਕੀ ਤਾਸ਼ ਦੇ ਮੁਹਰੇ ਹਨ। ਕਿਸੇ ਮਸਲੇ ‘ਤੇ ਕਿਸੇ ਪਾਰਟੀ ਮੈਂਬਰ ਦੀ ਰਾਏ ਦੇਣ ਦੀ ਜੁਅਰਤ ਨਹੀਂ। ਵਿਰੋਧੀਆਂ ਦਾ ਕੀ ਕਹਿਣਾ। ਇਹ ਚੰਗੀ ਗੱਲ ਹੋਵੇਗੀ ਕਿ ਸਰਕਾਰ ਫਾਲਤੂ ਦੀ ਜ਼ਿਦ ਛੱਡ ਕੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰੇਗੀ। ਜਿਸ ਨਾਲ ਦੇਸ਼ ਵਿੱਚ ਅਮਨ ਅਮਾਨ ਕਾਇਮ ਹੋਵੇਗਾ । ਉਹੀ ਦੇਸ਼ ਤਰੱਕੀ ਕਰਦੇ ਹਨ ਜਿਨ੍ਹਾਂ ਦੇਸ਼ਾਂ ਵਿੱਚ ਸੱਭ ਲੋਕਾਂ ਦੇ ਸਮਾਨ ਹੱਕ ਹੁੰਦੇ ਹਨ। ਦੇਸ਼ ਦੀ ਧਰਤੀ ਸੱਭ ਲੋਕਾਂ ਦੀ ਹੈ। ਹੰਕਾਰ ਕਰਨ ਵਾਲੇ ਵੀ ਤੁਰ ਜਾਂਦੇ ਹਨ ਦੇਸ਼ ਧਰਤੀ ਉਹੀ ਰਹਿੰਦੀ ਹੈ। ਨਸਲਾਂ ਕਿਸ ਨਾਮ ਨਾਲ ਯਾਦ ਕਰਨਗੀਆਂ ਇਹ ਸਾਡੇ ਕਾਰਨਾਮੇ ਦੱਸਣਗੇ।