1.5 C
Toronto
Sunday, October 26, 2025
spot_img
Homeਨਜ਼ਰੀਆਚਿੱਟੀ ਡਬਲਰੋਟੀ-ਨਾਬਾਈਨਾ

ਚਿੱਟੀ ਡਬਲਰੋਟੀ-ਨਾਬਾਈਨਾ

ਸਵੇਰੇ ਉਠਦੇ ਸਮੇਂ ਸਰੀਰਵਿਚ ਕਈ ਭੋਜਨਦੀਮਾਤਰਾਘਟੀ ਹੁੰਦੀ ਹੈ ਜਿਵੇਂ ਖੰਡ, ਫੈਟ, ਪ੍ਰੋਟੀਨਸ, ਵਿਟਾਮਿਨਜ਼ ਅਤੇ ਮਿਨਰਲਜ਼ ਆਦਿਇਨ੍ਹਾਂ ਘਾਟਾਂ ਦੀਪੂਰਤੀਲਈਅਤੇ ਸ਼ੁਰੂ ਹੋ ਰਹੇ ਦਿਨਦੀਆਂ ਲੋੜਾਂ ਨੂੰ ਪੂਰਾਕਰਨਲਈਨਾਸ਼ਤਾਖਾਦਾਜਾਂਦਾਹੈ।ਮਾਹਰਾਂ ਅਨੁਸਾਰ ਨਾਸ਼ਤਾਪੋਸ਼ਟਿਕਹੋਣਾਚਾਹੀਦਾ ਹੈ ਅਤੇ ਬਾਦਸ਼ਾਹਦੀਤਰ੍ਹਾਂ ਖਾਣਾਚਾਹੀਦਾਹੈ।
ਵਿਸ਼ਵ ਦੇ ਵੱਖੋ-ਵੱਖ ਮੁਲਕਾਂ ਵਿਚ ਕਈ ਪ੍ਰਕਾਰ ਦੇ ਨਾਸ਼ਤੇ ਖਾਏ ਜਾਂਦੇ ਹਨ, ਪ੍ਰੰਤੂ ਡਬਲਰੋਟੀਦੀਵਰਤੋਂ ਬਹੁਤ ਪ੍ਰਚਲਿਤਹੈ।ਆਮ ਤੌਰ ‘ਤੇ ਡਬਲਰੋਟੀਕਣਕ ਦੇ ਦਾਣਿਆਂ ਤੋਂ ਬਣਦੀ ਹੈ ਪ੍ਰੰਤੂ ਥੋੜੇ ਬਹੁਤ ਹੋਰਦਾਣੇ ਵੀਵਰਤੋਂ ਵਿਚ ਆਉਂਦੇ ਹਨ।
ਕਣਕ ਦੇ ਦਾਣੇ ਦੇ ਤਿੰਨਭਾਗ ਹਨ :
1. ਬਰਾਨ : ਇਹ ਦਾਣੇ ਦਾਬਾਹਰਲਾਭਾਗ ਹੁੰਦਾ ਹੈ। ਇਹ ਇਕ ਵਵਚਦੀਤਰ੍ਹਾਂ ਕੰਮਕਰਦਾਹੈ। ਇਸ ਭਾਗ ਵਿਚਰੇਸ਼ੇ ਹੁੰਦੇ ਹਨ। ਇਹ ਸੀਡਵਿਟਾਮਿਨਸਅਤੇ ਮਿਨਰਲਜ਼ ਦੀ ਰੱਖਿਆ ਕਰਦਾਹੈ।
2. ਐਂਡਸਪਰਮ : ਇਹ ਦਾਣੇ ਦਾਅੰਦਰਲਾਭਾਗ ਹੈ, ਇਸ ਵਿਚਕੇਵਲਸਟਾਰਚਅਤੇ ਪ੍ਰੋਟੀਨ ਹੁੰਦੇ ਹਨ।
3.ਜਰਮ :ਦਾਣੇ ਦੇ ਬਰਾਨੇ ਵਿਚ ਇਕ ਵੱਡੇ ਬਿੰਦੂ ਦੇ ਅਕਾਰਦਾ ਕੁਝ ਭਾਗ ਹੁੰਦਾ ਹੈ। ਇਸ ਭਾਗ ਵਿਚਵਿਟਾਮਿਨਸਜਿਵੇਂ ਈ ਅਤੇ ਬੀਕਮਪਲੈਨਸ, ਐਟੀਆਨਸੀਡੈਂਟਸਅਤੇ ਪੋਸ਼ਟਿਕਫੈਟ ਹੁੰਦੇ ਹਨ।
ਪਹਿਲਾ-ਪਹਿਲਾਆਟਾ : ਸਟੋਰਕਰੰਸਿਗ ਤੋਂ ਪ੍ਰਾਪਤ ਹੁੰਦਾ ਸੀ ਪ੍ਰੰਤੂ ਰੋਲਿੰਗ ਮਿਲਿੰਗ ਦੀਕਾਢ ਨੇ ਗੁਣ ਰਹਿਤਮੈਦਾ ਬਨਾਉਣਾ ਸ਼ੁਰੂ ਕਰ ਦਿੱਤਾ, ਹੁਣ ਕਈ ਦਹਾਕਿਆਂ ਤੋਂ ਕੇਵਲਕਣਕ ਦੇ ਅੰਦਰਲੇ ਭਾਗ ਅਰਥਾਤਐਡੋਸਪਰਮ ਤੋਂ ਹੀ ਡਬਲਰੋਟੀਤਿਆਰ ਹੁੰਦੀ ਹੈ। ਇਸ ਨੂੰ ਚਿੱਟੀ ਡਬਲਰੋਟੀਆਖਦੇ ਹਨ।ਪ੍ਰੰਤੂ ਹੁਣ ਸਿਹਤਸਬੰਧੀਜਾਗਰੂਕਹੋਣਕਰਕੇ ਕਣਕ ਦੇ ਪੂਰੇ ਦਾਣੇ ਅਰਥਾਤਤਿੰਨੋ ਭਾਗਾਂ ਤੇ ਡਬਲਰੋਟੀਆਂ ਬਣਨ ਲੱਗ ਪਈਆਂ ਹਨਜਿਨ੍ਹਾਂ ਨੂੰ ਬਰਾਉਨ ਬ੍ਰੈਡਆਖਦੇ ਹਨ।ਜਾਣਕਾਰੀ ਤੋਂ ਬਾਅਦ ਸਿੱਟਾ ਇਹ ਨਿਕਲਦਾ ਹੈ ਕਿ ਭੂਰੀਡਬਲਰੋਟੀ ਉਤਮ ਭੋਜਨਹੈ। ਚਿੱਟੀ ਡਬਲਰੋਟੀ ਤੋਂ ਤੋਬਾਕਰਨੀਚਾਹੀਦੀਹੈ।ਸਵਿਡਨ ਮੁਲਕ ਵਿਚ ਚਿੱਟੀ ਡਬਲਰੋਟੀ ਉੱਤੇ ਵਾਧੂ ਟੇਕਸਲਗਾਇਆਜਾਂਦਾ ਹੈ ਅਤੇ ਭੂਰੀਡਬਲਰੋਟੀ ਉਤੇ ਸਰਕਾਰਰਿਆਇਤਦਿੰਦੀਹੈ।
ਸਾਵਧਾਨ : ਮਾਰਕੀਟਵਿਚ ਚਿੱਟੀ ਡਬਲਰੋਟੀਦਾਨਾਮ ਭੁਲੇਖੇ ਵਾਲਾਰਖ ਕੇ ਕਨਟਰੀਵੀਟ, ਹਨੀਵੀਟ, ਮਲਟੀਗਰੇਨ, ਐਨਰਿਚਡ, ਹਰਫੀਆਦਿਰਖ ਕੇ ਭੂਰੀਡਬਲਰੋਟੀਦੀ ਥਾਂ ਵੇਚੀਆਂ ਜਾ ਰਹੀਆਂ ਹਨ।ਭੂਰੀਡਬਲਰੋਟੀ ਉਤੇ ਕੇਵਲ 100 ਪ੍ਰਤੀਸ਼ਤਹੋਲਵੀਟਲਿਖਿਆਹੋਣਾ ਹੀ ਅਸਲੀਪਹਿਚਾਣਹੈ।
ਮਹਿੰਦਰ ਸਿੰਘ ਵਾਲੀਆ
ਬਰੈਪਟਨ (ਕਨੇਡਾ) 647-856-4280

RELATED ARTICLES
POPULAR POSTS