Breaking News
Home / ਨਜ਼ਰੀਆ / ਮੰਨਣਹਾਨੇ ਮੇਲੇ ਵਿਚ ਮੱਲਾਂ ਦੇ ਘੋਲ

ਮੰਨਣਹਾਨੇ ਮੇਲੇ ਵਿਚ ਮੱਲਾਂ ਦੇ ਘੋਲ

ਪ੍ਰਿੰ. ਸਰਵਣ ਸਿੰਘ
ਜਿਵੇਂ ਕਿਲਾ ਰਾਇਪੁਰ ਦੀਆਂ ਖੇਲ੍ਹਾਂ ਮਸ਼ਹੂਰਹਨਉਵੇਂ ਮੰਨਣਹਾਨੇ ਦੇ ਦੰਗਲ ਦਾਵੀਲੇਖਾਨਹੀਂ।ਉਥੇ ਹਰਸਾਲਸੈਂਕੜੇ ਪਹਿਲਵਾਨ ਤੇ ਹਜ਼ਾਰਾਂ ਦਰਸ਼ਕ ‘ਕੱਠੇ ਹੁੰਦੇ ਹਨ।ਐਤਕੀਂ ਮੈਨੂੰ ਮੰਨਣਹਾਨੇ ਦਾ ਦੰਗਲ ਆਪਣੀ ਅੱਖੀਂ ਵੇਖਣਦਾ ਮੌਕਾ ਮਿਲਿਆ। ਅਸੀਂ ਮੁਕੰਦਪੁਰ ਤੋਂ ਮੰਨਣਹਾਨੇ ਨੂੰ ਚੱਲੇ ਤਾਂ ਦੂਰੋਂ ਹੀ ਗੁਰਦੁਆਰਾ ਹਰੀਸਰਦੀਤਾਜ ਮਹੱਲ ਵਰਗੀਸਫੈਦ ਸੰਗਮਰਮਰੀ ਇਮਾਰਤ ਦੇ ਗੁੰਬਦ ਦਿਖਾਈ ਦਿੱਤੇ। ਮੇਰੇ ਨਾਲਅਮਰਦੀਪਕਾਲਜ ਦੇ ਬਾਨੀ ਗੁਰਚਰਨ ਸਿੰਘ ਸ਼ੇਰਗਿੱਲ ਤੇ ਬਿਲਗਾਹਸਪਤਾਲ ਦੇ ਦਾਨੀਡਾ. ਜਗਜੀਤ ਸਿੰਘ ਸੰਘੇੜਾ ਵੀਸਨ।ਨੇੜੇ ਗਏ ਤਾਂ ਨਹਿਰਕਿਨਾਰੇ ਆਲੀਸ਼ਾਨਇਮਾਰਤਦੇਖ ਕੇ ਹੈਰਾਨ ਹੋਏ ਕਿ ਇਹ ਅਜੂਬਾ ਦੁਆਬੇ ਦੇ ਸ਼ਰਧਾਲੂਆਂ ਨੇ ਉਸਾਰਿਆਕਿਵੇਂ? ਇਸ ਨੂੰ ਦੁਆਬੇ ਦਾਤਾਜ ਮਹੱਲ ਕਿਹਾ ਜਾ ਸਕਦੈ।
ਅਗਾਂਹ ਗਏ ਤਾਂ ਮੰਨਣਹਾਨੇ ਦੇ ਜੋੜਮੇਲੇ ਵਿਚਸ਼ਰਧਾਲੂਆਂ ਦਾ ਅੰਤ ਨਹੀਂ ਸੀ। ਵਿਚੇ ਬੱਚੇ, ਵਿਚੇ ਬੁੱਢੇ, ਵਿਚੇ ਜੁਆਨ। ਔਰਤਾਂ ਤੇ  ਮਰਦ।ਹਰਸਾਲ ਇਹ ਜੋੜਮੇਲਾ 108 ਸੰਤ ਬਾਬਾਹਰੀ ਸਿੰਘ ਨੈਕੀਵਾਲਿਆਂ ਦੀਯਾਦਵਿਚਬੜੇ ਉਤਸ਼ਾਹਨਾਲਮਨਾਇਆਜਾਂਦਾ ਹੈ। ਇਸ ਮੌਕੇ ਵੱਡੀ ਪੱਧਰ ‘ਤੇ ਕੁਸ਼ਤੀਆਂ ਦੇ ਮੁਕਾਬਲੇ ਵੀਕਰਵਾਏ ਜਾਂਦੇ ਹਨਅਤੇ ਜੇਤੂਆਂ ਨੂੰ ਲੱਖਾਂ ਰੁਪਏ ਦੇ ਇਨਾਮ ਦਿੱਤੇ ਜਾਂਦੇ ਹਨ।ਡੇਰਾ ਮੰਨਣਹਾਨਾ ਜ਼ਿਲ੍ਹਾ ਹੁਸ਼ਿਆਰਪੁਰ ਵਿਚਕਸਬੇ ਕੋਟਫਤੂਹੀਕੋਲ ਹੈ। ਇਸ ਸਮੇਂ ਸੰਤ ਬਾਬਾਬਲਬੀਰ ਸਿੰਘ ਤੇ ਸੰਤ ਬਾਬਾ ਜਸਵੰਤ ਸਿੰਘ ਇਸ ਡੇਰੇ ਦੇ ਗੱਦੀ ਨਸ਼ੀਨਹਨ।ਡੇਰਾਜਿਥੇ ਧਰਮਪ੍ਰਚਾਰਦਾ ਕੇਂਦਰ ਹੈ ਉਥੇ ਕੁੜੀਆਂ ਦਾਕਾਲਜਵੀਚਲਾਉਂਦਾ ਹੈ ਅਤੇ ਮੱਲਾਂ ਦੇ ਘੋਲਵੀਕਰਵਾਉਂਦਾ ਹੈ।
1983 ਵਿਚਉਥੇ ਪਹਿਲਾਕੁਸ਼ਤੀ ਦੰਗਲ ਕਰਵਾਇਆ ਗਿਆ ਜੋ ਮਿੱਟੀ ਦੇ ਅਖਾੜੇ ਵਿਚ ਹੋਇਆ। ਬਾਅਦਵਿਚਕੁਸ਼ਤੀਆਂ ਵਰਲਡਰੈਸਲਿੰਗ ਫੈਡਰੇਸ਼ਨ ਦੇ ਨਿਯਮਾਂ ਅਨੁਸਾਰਮੈਟਉਤੇ ਹੋਣ ਲੱਗੀਆਂ। ਸਲਵਿੰਦਰ ਪੱਟੀ ਵਾਲੇ ਤੋਂ ਲੈ ਕੇ ਸੰਨੀ ਗਿੱਲ, ਸੰਜੇ ਦਿੱਲੀ, ਸੁਭਾਸ਼ ਦਿੱਲੀ, ਕੇਹਰਆਲਮਗੀਰ, ਜਗਦੀਸ਼ਭੋਲਾ, ਸ਼ਮਸ਼ੇਰ ਮੁਹਾਲੀ, ਜਗਦੀਸ਼ਕਾਲੀਰਮਨ, ਹਰਵਿੰਦਰ ਆਲਮਗੀਰ ਤੇ ਰੂਬਲਜੀਤਵਰਗੇ ਪਹਿਲਵਾਨਭਾਰਤਕੇਸਰੀ ਦੇ ਖ਼ਿਤਾਬ ਜਿੱਤਦੇ ਰਹੇ।ਪਹਿਲਵਾਨਦਾਰਾ ਸਿੰਘ, ਮਾਸਟਰ ਚੰਦਗੀ ਰਾਮ, ਕਰਤਾਰ ਸਿੰਘ, ਪ੍ਰਿੰ. ਕਸ਼ਮੀਰਾ ਸਿੰਘ ਤੇ ਪਹਿਲਵਾਨੀਨਾਲਜੁੜੇ ਹੋਰਬਹੁਤਸਾਰੇ ਮੋਹਤਬਰ ਸੱਜਣ ਮੰਨਣਹਾਨੇ ਦੇ ਦੰਗਲ ਦੀਸ਼ਾਨਵਧਾਉਂਦੇ ਆ ਰਹੇ ਹਨ।ਕੁਸ਼ਤੀ ਕੋਚ ਪੀ.ਆਰ.ਸੋਂਧੀ, ਪ੍ਰੋ.ਸੀਤਲ ਸਿੰਘ, ਫੁੱਟਬਾਲਰ ਗੁਰਦੇਵ ਸਿੰਘ ਤੇ ਇਲਾਕੇ ਦੇ ਖੇਡਅਧਿਆਪਕ ਮੰਨਣਹਾਨੇ ਦੇ ਦੰਗਲ ਨਾਲ ਮੁੱਢ ਤੋਂ ਹੀ ਜੁੜੇ ਹੋਏ ਹਨ।ਐਤਕੀਂ ਕੁਸ਼ਤੀਆਂ ਦਾ31ਵਾਂ ਦੰਗਲ ਸੀ ਜੋ ਮਾਰਚ ਦੇ ਮਹੀਨੇ ਵਿਚ ਹੋਇਆ।
ਉਥੇ ਨਹਿਰਕਿਨਾਰੇ ਸਟੇਡੀਅਮਬਣਿਆ ਹੋਇਐ। ਅਸੀਂ ਸਟੇਡੀਅਮਵਿਚ ਪੁੱਜੇ ਤਾਂ ਵੱਡੀ ਗਿਣਤੀਵਿਚਦਰਸ਼ਕ ਪੌੜੀਆਂ ਅਤੇ ਕੁਰਸੀਆਂ ਉਤੇ ਸਜੇ ਹੋਏ ਸਨ।ਵਿਚਕਾਰ ਤਿੰਨ ਕੁ ਫੁੱਟ ਉੱਚੇ ਵਿਸ਼ਾਲਸਟੇਜਉਤੇ ਕੁਸ਼ਤੀਆਂ ਚੱਲ ਰਹੀਆਂ ਸਨ। ਕੋਚ ਸੋਂਧੀ ਤੇ ਸੀਤਲ ਸਿੰਘ ਕੁਮੈਂਟਰੀਕਰਰਹੇ ਸਨ।ਆਮ ਪੇਂਡੂ ਛਿੰਝਾਂ ਵਾਂਗ ਵਾਧੂ ਦੇ ਰੌਲੇ-ਰੱਪੇ ਜਾਂ ਭੀੜ-ਭੜੱਕੇ ਵਾਲਾ ਮਾਹੌਲ ਨਹੀਂ ਸੀ। ਡਿਸਿਪਲਿਨਪਹਿਲਵਾਨਾਂ ‘ਤੇ ਵੀਲਾਗੂ ਸੀ ਅਤੇ ਦਰਸ਼ਕਾਂ ‘ਤੇ ਵੀ। ਮੁਕਾਬਲੇ ਨੌਂ ਵਜ਼ਨਵਰਗਾਂ ਦੇ ਨੌਂ ਖ਼ਿਤਾਬਾਂ ਲਈਸਨ। 90 ਕਿਲੋ ਤੋਂ ਵੱਧ ਵਜ਼ਨਵਰਗ ਵਿਚਭਾਰਤਕੇਸਰੀਟਾਈਟਲਲਈ 1 ਲੱਖ 51 ਹਜ਼ਾਰਰੁਪਏ ਤੇ ਗੁਰਜਦਾਇਨਾਮ ਸੀ ਜੋ ਦਿੱਲੀ ਦੇ ਦੀਪਕਪਹਿਲਵਾਨ ਨੇ ਜਿੱਤਿਆ।
ਦੂਜੇ, ਤੀਜੇ ਤੇ ਚੌਥੇ ਥਾਂ ਆਉਣਵਾਲੇ ਪਹਿਲਵਾਨਾਂ ਨੂੰ ਕਰਮਵਾਰ 76 ਹਜ਼ਾਰ, 35 ਹਜ਼ਾਰ ਤੇ 25 ਹਜ਼ਾਰਰੁਪਏ ਦੇ ਇਨਾਮ ਦਿੱਤੇ ਗਏ। ਲੜਕੀਆਂ ਵਿਚੋਂ ਹਰਿਆਣੇ ਦੀਪਹਿਲਵਾਨਪੂਜਾਭਾਰਤਕੇਸਰੀਬਣੀ ਜਿਸ ਨੂੰ 55 ਹਜ਼ਾਰਰੁਪਏ ਦਾਇਨਾਮ ਦਿੱਤਾ ਗਿਆ। ਦੂਜੇ, ਤੀਜੇ ਤੇ ਚੌਥੇ ਨੰਬਰਵਾਲੀਆਂ ਲੜਕੀਆਂ ਨੂੰ 26, 12, 7 ਹਜ਼ਾਰ ਦੇ ਇਨਾਮ ਵੰਡੇ ਗਏ।
ਭਾਰਤਕੁਮਾਰਦਾਟਾਈਟਲਦੀਪਕਮੇਰਠ, ਭਾਰਤਕੁਮਾਰੀਦਾ ਅੰਸ਼ੂ ਜੀਂਦ, ਸ਼ੇਰੇ ਹਿੰਦ ਦਾ ਅੰਮ੍ਰਿਤ ਖੰਨਾ, ਸ਼ਾਨੇ ਹਿੰਦ ਦਾ ਸੁਖਵਿੰਦਰ ਪਟਿਆਲਾ, ਸਿਤਾਰਾ ਏ ਹਿੰਦ ਦਾ ਨਰਿੰਦਰਜੀਤ ਫਗਵਾੜਾ ਤੇ ਪੰਜਾਬ ਬਾਲਕੇਸਰੀਦਾਟਾਈਟਲਸਾਹਿਲ ਅੰਮ੍ਰਿਤਸਰ ਨੇ ਜਿੱਤਿਆ। ਲਗਭਗ ਤੇਰਾਂ ਲੱਖ ਰੁਪਏ ਦੇ ਨਕਦਇਨਾਮਹੋਣਹਾਰਪਹਿਲਵਾਨਾਂ ਨੂੰ ਵੰਡੇ ਗਏ ਜੋ ਮੰਨਣਹਾਨੇ ਡੇਰੇ ਦਾਸਲਾਹੁਣਯੋਗ ਕਾਰਜ ਹੈ। ਹਰਸਾਲਸੈਂਕੜਿਆਂ ਦੀਗਿਣਤੀਵਿਚਪਹਿਲਵਾਨ ਇਸ ਦੰਗਲ ਵਿਚਭਾਗ ਲੈਣ ਆਉਂਦੇ ਹਨਜਿਨ੍ਹਾਂ ਨੂੰ ਦੇਸੀ ਘਿਉ ਦੇ ਗੱਫੇ ਮਿਲਦੇ ਹਨ। ਉਹ ਨਵਾਂ ਉਤਸ਼ਾਹਲੈ ਕੇ ਮੁੜਦੇ ਹਨ। ਇਸ ਵਾਰ ਦੇ ਦੰਗਲ ਵਿਚਕਾਮਨਵੈਲਥਖੇਡਾਂ ਦੀਬਰਾਂਜ਼ ਮੈਡਲਜੇਤੂ ਨਵਜੋਤ ਕੌਰ ਅਤੇ ਖੇਡਲੇਖਕ ਐਚ. ਐਮ.ਬਿਲਗਾਦਾ ਉਚੇਚਾ ਸਨਮਾਨਕੀਤਾ ਗਿਆ। ਹੋਰਵੀ ਚੰਗਾ ਹੋਵੇ ਜੇ ਪ੍ਰਬੰਧਕਾਂ ਵੱਲੋਂ ਸਿਹਤ, ਖੇਡਾਂ ਖਿਡਾਰੀਆਂ ਅਤੇ ਭਲਵਾਨੀਨਾਲ ਸੰਬੰਧਿਤ ਮਿਆਰੀ ਪੁਸਤਕਾਂ ਖਿਡਾਰੀਆਂ ਤੇ ਖੇਡਪ੍ਰੇਮੀਆਂ ਨੂੰ ਪੜ੍ਹਨਲਈ ਮੁਹੱਈਆ ਕੀਤੀਆਂ ਜਾਣ। ਅਜਿਹਾ ਕਰਨਨਾਲ ਨੌਜੁਆਨਾਂ ਵਿਚਸਿਹਤਬਣਾਉਣਦਾ ਸ਼ੌਕ ਵਧੇਗਾ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …