ਨਾਹਰ ਸਿੰਘ ਔਜਲਾ
ਪਿਛਲੇ ਕੁਝ ਸਾਲਾਂ ਤੋਂ ਪੂਰੇ ਉਨਟਾਰੀਓ ਦੇ ਵਰਕਰਾਂ ਨੇ ਇਕ ਲੰਮਾ ਘੋਲ ਲੜ ਕੇ ਮਿਨੀਮਮ ਵੇਜ ਵੀ 15 ਡਾਲਰ ਕਰਵਾ ਲਈ ਹੈ ਤੇ ਹੋਰ ਵੀ ਬਹੁਤ ਸਾਰੇ ਹੱਕ ਜਿੱਤੇ ਹਨ। ਇਸ ਮੁਹਿੰਮ ਵਿੱਚ ਬਹੁਤ ਸਾਰੀਆਂ ਕਮਿਊਨਟੀਆਂ, ਯੂਨੀਅਨਾਂ, ਗਰੁੱਪਾਂ, ਵਰਕਰਾਂ, ਅਗਾਂਹਵਧੂ ਸੋਚ ਵਾਲੇ ਬਿਜਨਿਸਮੈਨਾਂ ਤੇ ਸਿਹਤ ਸੰਭਾਲ ਵਾਲੇ ਵਰਕਰਾਂ ਨੇ ਹਿੱਸਾ ਲਿਆ ਹੈ। ਜੀ: ਟੀ: ਏ ਤੇ ਖਾਸ ਕਰ ਕੇ ਬਰੈਂਪਟਨ ‘ਚ ਵਸਦੀ ਪੰਜਾਬੀ ਕਮਿਊਨਟੀ ਨੇ ਬਰੈਂਪਟਨ ਐਕਸ਼ਨ ਕਮੇਟੀ ਦੀ ਅਗਵਾਈ ‘ਚ ਵੀ ਜ਼ੋਰਦਾਰ ਅਵਾਜ਼ ਬੁਲੰਦ ਕੀਤੀ ਹੈ। ਇਸ ਲੰਮੇ ਸੰਘਰਸ਼ ਨਾਲ ਵਰਕਰਾਂ ਨੇ ਜਿੱਥੇ ਮਿਨੀਮਮ ਵੇਜ਼ ‘ਚ ਵਾਧਾ ਕਰਵਾਇਆ ਉੱਥੇ ਨਾਲ ਹੀ ਬਿਮਾਰ ਹੋ ਜਾਣ ਤੇ ਦੋ ਦਿਨ ਪੇਡ ਛੁੱਟੀਆਂ ਦੇ ਵੀ ਮਨਵਾਏ ਹਨ। ਕਿਸੇ ਕਾਰਨ ਬਿਮਾਰ ਹੋ ਜਾਣ ਤੇ ਹਰ ਵਰਕਰ ਅੱਠ ਦਿਨ ਬਿਨਾਂ ਪੇਅ ਦੇ ਹੋਰ ਛੁੱਟੀਆਂ ਵੀ ਕਰ ਸਕਦਾ ਹੈ। ਕੁਝ ਸ਼ਰਤਾਂ ਅਧੀਨ ਇਕੋ ਜਿਹੇ ਕੰਮ ਲਈ ਇਕੋ ਜਿੰਨੀ ਤਨਖਾਹ ਵੀ ਹਰ ਵਰਕਰ ਨੂੰ ਮਿਲੇਗੀ ਭਾਵੇਂ ਉਹ ਪੱਕਾ ਹੋਵੇ, ਆਰਜੀ ਤੌਰ ਤੇ ਕੰਮ ਕਰਦਾ ਹੋਵੇ ਭਾਵੇਂ ਏਜੰਸੀ ਰਾਹੀਂ ਕੰਮ ਕਰਦਾ ਹੋਵੇ। ਵਰਕਰਾਂ ਵਲੋਂ ਮਨਵਾਈਆਂ ਗਈਆਂ ਇਹ ਮੰਗਾਂ ਇਤਿਹਾਸਕ ਮਹੱਤਤਾ ਰੱਖਦੀਆਂ ਹਨ ਇੰਨਾਂ ਨਾਲ ਲੱਖਾਂ ਹੀ ਵਰਕਰਾਂ ਦਾ ਫਾਇਦਾ ਹੋਵੇਗਾ।
ਜਿੱਥੇ ਅਸੀਂ ਇਹਨਾਂ ਪ੍ਰਾਪਤੀਆਂ ਲਈ ਮਾਣ ਮਹਿਸੂਸ ਕਰ ਰਹੇ ਹਾਂ ਉੱਥੇ ਹੀ ਸਾਨੂੰ ਇਹ ਗੱਲ ਵੀ ਭੁੱਲਣੀ ਨਹੀਂ ਚਾਹੀਦੀ ਕਿ ਇਹ ਲੜਾਈ ਅਜੇ ਖਤਮ ਨਹੀਂ ਹੋਈ ਸਗੋਂ ਸ਼ੁਰੂ ਹੋਈ ਹੈ। ਵੱਡੇ ਵੱਡੇ ਬਿਜਨਿਸ ਅਦਾਰੇ ਜਿਵੇਂ ਟਿੰਮ ਹੋਰਟਨਜ ਤੇ ਲੋਬਲਾਜ, ਵਰਕਰਾਂ ਨੂੰ ਮਿਲੇ ਇਹਨਾਂ ਹੱਕਾਂ ਤੋਂ ਬਿਲਕੁਲ ਵੀ ਖੁਸ਼ ਨਹੀਂ ਹਨ। ਇਹ ਧਨਾਡ ਲੋਕ ਤੇ ਵੱਡੀਆਂ ਕੰਪਨੀਆਂ ਦੇ ਮਾਲਕ ਇਕ ਪਾਸੇ ਤਾਂ ਚੋਣ ਪਾਰਟੀਆਂ ਤੇ ਇਸ ਨੂੰ ਰੋਕਣ ਲਈ ਜ਼ੋਰ ਪਾ ਰਹੇ ਹਨ ਤੇ ਦੂਜੇ ਪਾਸੇ ਲੋਕਾਂ ਨੂੰ ਮੀਡੀਆ ਪ੍ਰਚਾਰ ਰਾਹੀਂ ਡਰਾ ਰਹੇ ਹਨ ਕਿ ਮੀਨੀਮਮ ਵੇਜ ਵੱਧਣ ਨਾਲ ਦੇਸ਼ ਦੀ ਆਰਥਿਕਤਾ ਤਬਾਹ ਹੋ ਜਾਵੇਗੀ। ਪਰ ਪ੍ਰਾਪਤ ਅੰਕੜੇ ਇਸ ਤੋਂ ਵੱਖਰੀ ਹੀ ਤਸਵੀਰ ਪੇਸ਼ ਕਰ ਰਹੇ ਹਨ। ਕੈਨੇਡਾ ਦੇ 9 ਫਰਵਰੀ 2018 ਨੂੰ ਰਲੀਜ਼ ਕੀਤੇ ਗਏ ਅੰਕੜਿਆਂ ਮੁਤਾਬਕ ਜਿਹੜੇ ਵੀ ਪ੍ਰੋਵਿੰਸ ਨੇ 2017 ‘ਚ ਮਿਨੀਮਮ ਵੇਜ ‘ਚ ਚੌਖਾ ਵਾਧਾ ਕੀਤਾ ਹੈ ਉਸ ਦੀ ਆਰਥਿਕਤਾ ਪਿਛਲੇ ਸਾਲ ਦੇ ਮੁਤਾਬਕ ਤੇਜ਼ੀ ਨਾਲ ਵਧੀ ਹੈ ਤੇ ਇਸ ਨਾਲ ਬੇਰੁਜ਼ਗਾਰੀ ਦੀ ਦਰ ਵੀ ਵੱਧ ਤੇਜ਼ੀ ਨਾਲ ਥੱਲੇ ਆਈ ਹੈ। ਜਿੱਥੇ ਦੇਸ਼ ਦੀ ਬੇਰੁਜ਼ਗਾਰੀ ਦੀ ਦਰ ਘੱਟ ਕੇ 5:9% ਹੋਈ ਹੈ ਉੱਥੇ ਉਨਟਾਰੀਓ ਦੀ 5:5% ਹੈ। ਅੰਕੜਿਆਂ ਮੁਤਾਬਕ ਨਵੇਂ ਸਾਲ ਚ 289,000 ਨਵੀਆਂ ਜੌਬਾਂ ਨਿਕਲੀਆਂ ਹਨ ਜਿਨ•ਾਂ ‘ਚ 150,000 ਜੌਬਾਂ ਫੁੱਲ ਟਾਈਮ ਦੀਆਂ ਹਨ। ਇਸ ਦੇ ਉਲਟ 2017 ‘ਚ ਵੱਧ ਜੌਬਾਂ ਪਾਰਟ ਟਾਈਮ ਵਾਲੀਆਂ ਨਿਕਲੀਆਂ ਸਨ। ਇਸ ਤੋਂ ਇਹ ਗੱਲ ਤਾਂ ਪੂਰੀ ਤਰ•ਾਂ ਸਪੱਸ਼ਟ ਹੈ ਕਿ ਲੇਬਰ ਮਾਰਕਿਟ ਸਗੋਂ ਹੋਰ ਮਜਬੂਤ ਹੋਈ ਹੈ।
ਜੋ ਹੱਕ ਵਰਕਰਾਂ ਨੇ ਜਿੱਤੇ ਹਨ ਇਸ ਤੇ ਪੀ: ਸੀ ਪਾਰਟੀ ਦਾ ਅਲੈਕਸ਼ਨ ਸਮੇਂ ਆਪਣਾ ਹੀ ਸਟੈਂਡ ਹੈ, ਡੱਗ ਫੋਰਡ ਚਾਹੁੰਦਾ ਹੈ ਕਿ ਉਹ ਮਿਨੀਮਮ ਵੇਜ /15 ਦੇ ਹੱਕ ‘ਚ ਨਹੀਂ ਹੈ ਪਰ ਉਹ ਵਰਕਰਾਂ ਨੂੰ ਟੈਕਸ ਛੋਟ ਦੇਣ ਦੇ ਹੱਕ ਵਿੱਚ ਹੈ। ਟੋਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ ਵਰਕਰਾਂ ਦਾ ਵੱਧ ਫਾਇਦਾ ਮਿਨੀਮਮ ਵੇਜ ਵੱਧਣ ਨਾਲ ਹੀ ਹੋਵੇਗਾ। ਉਹਨਾਂ ਨੂੰ ਟੈਕਸ ਛੋਟ ਨਾਲੋਂ ਮਿਨੀਮਮ ਵੇਜ ਵੱਧਣ ਤੇ /1500 ਹੋਰ ਵੱਧ ਬਚਣਗੇ। ਚੋਣਾਂ ਸਿਰ ਤੇ ਹਨ ਇਸ ਲਈ ਜਿੱਤੇ ਹੋਏ ਹੱਕਾਂ ਨੂੰ ਬਚਾ ਕੇ ਰੱਖਣਾਂ ਵੀ ਬੇਹੱਦ ਜਰੂਰੀ ਹੈ। ਜੋ ਵੀ ਕੋਈ ਪਾਰਟੀ ਕੈਂਡੀਡੇਟ ਤੁਹਾਡੇ ਡੋਰ ਤੇ ਆਉਂਦਾ ਹੈ ਉਹਨਾਂ ਨੂੰ ਯਾਦ ਕਰਵਾਇਆ ਜਾਵੇ ਕਿ ਉਹ /15 ਮਿਨੀਮਮ ਵੇਜ ਦੇ ਵਾਅਦੇ ਤੋਂ ਨਾ ਮੁਕਰਨ ਤੇ ਨਾਲ ਹੀ ਪੁੱਛੋ ਕਿ ਉਹ ਤੁਹਾਡੇ ਲਈ ਹੋਰ ਕਿਹੜੇ ਕਿਹੜੇ ਵਾਅਦੇ ਪੂਰੇ ਕਰਨਗੇ।
ਬਰੈਂਪਟਨ ਤੋਂ ਬਹੁਤ ਸਾਰੇ ਵਰਕਰ ਟੈਂਪਰੇਰੀ ਰੁਜ਼ਗਾਰ ਏਜੰਸੀਆਂ ਰਾਹੀ ਹੀ ਪਿਛਲੇ ਕਈ ਕਈ ਸਾਲਾਂ ਤੋਂ ਬਿਨਾਂ ਪੱਕੇ ਕੀਤਿਆਂ ਕੰਮਾਂ ‘ਤੇ ਜਾ ਰਹੇ ਹਨ। ਫੈਕਟਰੀਆਂ ਵਾਲੇ ਵਰਕਰਾਂ ਦਾ ਨਜਾਇਜ਼ ਫਾਇਦਾ ਉਠਾ ਰਹੇ ਹਨ ਕਿਉਂਕਿ ਕਾਨੂੰਨ ਉਹਨਾਂ ਨੂੰ ਅਜਿਹਾ ਕਰਨ ਦੀ ਖੁੱਲ• ਦਿੰਦਾ ਹੈ। ਅਗਰ ਮਾਲਕ ਇਸ ਗੈਰ ਕਾਨੂੰਨੀ ਕੰਮ ‘ਚ ਫੜੇ ਵੀ ਜਾਣ ਤਦ ਵੀ ਉਹ ਨਿਗੂਣਾ ਜਿਹਾ ਜੁਰਮਾਨਾਂ ਭਰ ਕੇ ਫਿਰ ਉਹੀ ਧਾਂਦਲੀਆਂ ਕਰਦੇ ਰਹਿੰਦੇ ਹਨ। ਇਸ ਵਾਰ ਸਾਨੂੰ ਪਾਰਟੀਆਂ ਦੇ ਝੂਠੇ ਵਾਅਦਿਆਂ ਤੇ ਐਂਵੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸਗੋਂ ਉਹਨਾਂ ਤੋਂ ਕੀਤੇ ਗਏ ਵਾਅਦੇ ਪੂਰੇ ਕਰਵਾਉਣ ਦਾ ਭਰੋਸਾ ਲੈਣਾ ਚਾਹੀਦਾ ਹੈ। ਸਾਡੀ ਵੋਟ ਦਾ ਉਹ ਹੀ ਹੱਕਦਾਰ ਹੋਣਾ ਚਾਹੀਦਾ ਜੋ ਲੋਕਾਂ ਲਈ ਕੰਮ ਕਰੇਗਾ। ਵਰਕਰਾਂ ਨੂੰ ਵੀ ਆਪਣਾ ਏਕਾ ਏਨਾਂ ਮਜਬੂਤ ਕਰਨਾਂ ਚਾਹੀਦਾ ਹੈ ਤਾਂ ਕਿ ਸਾਰੀਆਂ ਪਾਰਟੀਆਂ ਤੁਹਾਡੇ ਕੋਲੋਂ ਜਾਨਣ ਕਿ ਤੁਸੀਂ ਕੰਮ ਤੇ ਕਿਹੜੇ ਸੁਧਾਰ ਚਾਹੁੰਦੇ ਹੋ। ਮਿਲੇ ਹੱਕਾਂ ਬਾਰੇ ਜਾਨਣ ਲਈ ਤੁਸੀਂ 8 ਅਪਰੈਲ ਨੂੰ ਬਾਅਦ ਦੁਪਿਹਰ ਹੋ ਰਹੀ ਮਿਟੰਗ ‘ਚ ਸ਼ਮੂਲੀਅਤ ਕਰ ਸਕਦੇ ਹੋ। ਇਕ ਪਬਲਕਿ ਮੀਟਿੰਗ 13 ਮਈ ਨੂੰ ਬੁਲਾਈ ਜਾ ਰਹੀ ਹੈ ਜਿਸ ਵਿੱਚ ਬਰੈਂਮਟਨ ਦੇ ਸਾਰੀਆਂ ਪਾਰਟੀਆਂ ਦੇ ਕੈਂਡੀਡੇਟਸ ਨੂੰ ਵੀ ਸੱਦਾ ਦਿੱਤਾ ਜਾਵੇਗਾ ਤਾ ਕਿ ਉਹ ਪਹੁੰਚ ਕੇ ਲੋਕਾਂ ਨਾਲ ਸਬੰਧਤ ਮਸਲਿਆ ਤੇ ਗੱਲਬਾਤ ਕਰ ਸਕਣ। ਹੋਰ ਜਾਣਕਾਰੀ ਲਈ ਤੁਸੀਂ ਨਵੀ ਔਜਲਾ ਨੂੰ 416-837-3871 ਤੇ ਫ਼ੋਨ ਕਰ ਸਕਦੇ ਹੋ।