Breaking News
Home / ਨਜ਼ਰੀਆ / ਗਦਰੀ ਬਾਬਾ ਕਪੂਰ ਸਿੰਘ ਮੋਹੀ

ਗਦਰੀ ਬਾਬਾ ਕਪੂਰ ਸਿੰਘ ਮੋਹੀ

ਲੈ: ਮਹਿੰਦਰ ਸਿੰਘ ਮੋਹੀઠ
416 659 1232
ਦੁਨੀਆ ਦਾ 20ਵੀ ਸਦੀ ਦਾ ਇਤਿਹਾਸ ਵੱਖ-ਵੱਖ ਦੇਸ਼ਾਂ ਵਿੱਚ ਚਲੀਆਂ ਅਜ਼ਾਦੀ ਦੀਆਂ ਲਹਿਰਾਂ ਨਾਲ ਭਰਿਆ ਪਿਆ ਹੈ ਜਿਸ ਵਿੱਚ ਬਹੁਤ ਸਾਰੇ ਗੁਲਾਮ ਦੇਸ਼ਾਂ ਵਿੱਚ ઠਬਸਤੀਵਾਦ ਤੋਂ ਨਿਯਾਤ ਪਾਉਣ ਲਈ ਦੋਵੇ ਅਹਿੰਸਕ ਅਤੇ ਹਿੰਸਕ ਅੰਦੋਲਨ ਚਲੇ। ਗਦਰ ਲਹਿਰ ਦਾ ਭਾਰਤ ਨੂੰ ਅਜ਼ਾਦ ਕਰਾਉਣ ਲਈ ਪਾਏ ਯੋਗਦਾਨ ਦਾ ਵਿਸ਼ੇਸ਼ ਸਥਾਨ ਹੈ। ਅੰਗਰੇਜ਼ ਹਕੂਮਤ ਤੋ ਅਜ਼ਾਦੀ ਦੀ ਇਹ ਲਹਿਰ ਭਾਰਤ ਦੇਸ਼ ਵਿੱਚ ਰਹਿ ਰਹੇ ਲੋਕਾਂ ਵਲੋਂ ਨਹੀਂ; ਸਗੋਂ ਇਹ ਜਥੇਬੰਦਕ ਲੜਾਈ, ਅਮਰੀਕਾ ਤੇ ਕੈਨੇਡਾ ਵਿੱਚ 20ਵੀਂ ਸਦੀ ਦੇ ਸ਼ੁਰੂ ਵਿੱਚ ਰੋਜੀ ਰੋਟੀ ਲਈ ਗਈ ਭਾਰਤੀਆਂ ਵਲੋਂ ਕੀਤੀ ਗਈ ਸੀ, ਜਿਸ ਵਿੱਚ ਵੱਡੀ ਬਹੁਗਿਣਤੀ ਪੰਜਾਬੀਆਂ ਦੀ ਸੀ। ਕਪੂਰ ਸਿੰਘ ਮੋਹੀ ਵੀ ਗਦਰ ਪਾਰਟੀ ਦੇ ਮਹਾਨ ਯੋਧੇ ਸਨ ਤੇ ઠਮੁਢਲੇ ਨੇਤਾਵਾਂ ਵਿਚੋਂ ਇੱਕ ਸਨ ਜਿਨ੍ਹਾਂ ਨੇ ਦੇਸ਼ ਦੀ ਅਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ।
ਕਪੂਰ ਸਿੰਘ ਮੋਹੀ ਦਾ ਜਨਮ ਫਰਵਰੀ 1874 ਨੂੰ ਮੋਹੀ ਪਿੰਡ ਵਿੱਚ ਹੋਇਆ ।ਆਪਦੇ ਪਿਤਾ ਦਾ ਨਾਂ ਮਿੱਤ ਸਿੰਘ ਥਿੰਦ ਸੀ। ਆਪ ਨੇ ਪ੍ਰਾਇਮਰੀ ਸਕੂਲ ਦੀ ਪੜ੍ਹਾਈ ਸਹੋਲੀ ਸਕੂਲ ਤੋਂ 1886 ਵਿਚ ਪ੍ਰਾਪਤ ਕੀਤੀ । 1894 ਵਿੱਚ ਆਪ ਫੌਜ ਵਿੱਚ ਭਰਤੀ ਹੋ ਗਏ ઠਤੇ ਚਾਰ ਸਾਲ 12 ਬੰਗਾਲ ਕੈਵਲਰੀ ਵਿੱਚ ਨੌਕਰੀ ਕੀਤੀ । ਕਪੂਰ ਸਿੰਘ ਬਹੁਤ ਦੂਰ ਉਦੇਸ਼ ਸਨ ਤੇ ਤੇਜ ਬੁੱਧੀ ਦੇ ਮਾਲਕ ਸਨ ਤੇ ਸਵੈ ਮਾਣ ਨਾਲ ਕਦੇ ਸਮਝੌਤਾ ਨਹੀਂ ਕਰਦੇ ਸਨ। ਫੌਜ ਦੀ ਨੌਕਰੀ ਕਰਦਿਆਂ ਉਹਨਾਂ ਅੰਗਰੇਜ਼ੀ ਭਾਸ਼ਾ ਦੇ ਲਿਖਣ ਪੜ੍ਹਨ ਤੇ ਬੋਲਣ ਵਿਚ ਬਹੁਤ ਤਜਰਬਾ ਹਾਸਲ ਕਰ ਲਿਆ। ਇਸੇ ਦੌਰਾਨ ਉਹਨਾਂ ਦਾ ਵਿਆਹ ਜਵੱਦੀ ਪਿੰਡ ਵਿਚ ਫਤਹਿ ਕੌਰ ਨਾਲ਼ ਹੋ ਗਿਆ ਤੇ ਆਪਦੇ ਇਕ ਪੁੱਤਰ ਪੈਦਾ ਹੋਇਆ ਜਿਸਦਾ ਨਾਂ ਸੁਰਜੀਤ ਸਿੰਘ ਰੱਖਿਆ ਗਿਆ ਜਿਨ੍ਹਾਂ ઠਵੱਡੇ ਹੋਕੇઠਠੇਕੇਦਾਰੀ ਵਿਚ ਬਹੁਤ ਕਾਮਯਾਬੀ ਪ੍ਰਾਪਤ ਕੀਤੀ।
1899 ਵਿੱਚ ਕਪੂਰ ਸਿੰਘ ਮੋਹੀ ਨੂੰ ਫੌਜ ਵਿੱਚੋਂ ਡਿਸਚਾਰਜ ਕਰ ਦਿੱਤਾ ਕਿਉਂਕਿ ਉਹਨਾਂ ਆਪਣੇ ਅੰਗਰੇਜ਼ ਅਫ਼ਸਰਾਂ ਨੂੰ ਦਿਨ ਵਿੱਚ ਵਾਰ-ਵਾਰ ਸਲੂਟ ਮਾਰਨ ਤੋਂ ਇਨਕਾਰ ਕਰ ਦਿੱਤਾ । ਕੁਝ ਸਮਾਂ ਉਹਨਾਂ ਪਿੰਡ ਵਿੱਚ ਖੇਤੀਬਾੜੀ ਕੀਤੀ ਤੇ ਨਾਲ ਹੀ 1902 ਵਿਚ ਹੌਜਰੀ ਤੇ ਕੱਪੜਾ ਬੁਣਨ ਵਾਲੀ ਮਸ਼ੀਨ ਲਗਾ ਦਿੱਤੀ ਪਰ ਤਜਰਬੇ ਦੀ ਘਾਟ ਕਾਰਨ ਚਲ ਨਾ ਸਕੀ। ਫਿਰ ਆਪਨੇ ਵਿਦੇਸ਼ ਜਾਣ ਦਾ ਮਨ ਬਣਾ ਲਿਆ ਤੇ 1907 ਵਿਚ ਸਿੰਗਾਪੁਰ ਪਹੁੰਚ ਗਏ ਜਿੱਥੋਂ ਅਗੇ ਸਮੁੰਦਰੀ ਜਹਾਜ਼ ਰਾਹੀਂ ਵੈਨਕੂਵਰ ਪਹੁੰਚਣ ਵਿੱਚ ਕਾਮਯਾਬ ਹੋ ਗਏ।ઠ
ਵੈਨਕੂਵਰ ਵਿੱਚ ਪਹਿਲਾਂ ਉਹਨਾਂ ਬਿਜਲੀ ਨਾਲ ਚਲਣ ਵਾਲੀ ਰੇਲਵੇ ਵਿੱਚ ਕੰਮ ਕੀਤਾ। ਅੰਗਰੇਜ਼ੀ ਤੇ ਪੂਰੀ ਪਕੜ ਤੇ ਕਾਰੋਬਾਰੀ ઠਸਿਆਣਪ ਨੇ ਉਹਨਾਂ ਨੂੰ ਨਿਊ ਵਿਸਟਮਨਿਸਟਰ ਵਿਚ ਲੰਬਰ ਦੀ ਠੇਕੇਦਾਰੀ ਦੇ ਕਾਰੋਬਾਰ ਵਿੱਚ ਪਾ ਦਿੱਤਾ ਜੋ ਪੂਰੀ ਕਾਮਯਾਬੀ ਨਾਲ ਚਲ ਪਿਆ ਤੇ ਬਹੁਤ ਕਮਾਈ ਹੋਣ ਲਗੀ। ਹਰਦਿੱਤ ਸਿੰਘ ਲੰਮੇ ਤੇ ਕਪੂਰ ਸਿੰਘ ਮੋਹੀ ਗੂੜ੍ਹੇ ਮਿੱਤਰ ਸਨ। ਦੋਵਾਂ ਨੇ ਰਲ ਕੇ ਇੰਡੀਆ ਬਰਮਾ ਐਂਡ ਮੈਲੇਅ ਪੈਨਿਨਸੁਲਾ ਹਾਰਡਵੁਡ ਲੰਬਰ ਮੈਨੂੰਫੈਕਚਰਿੰਗ ਕੰਪਨੀ ਦੀ ਸਥਾਪਨਾ ਕੀਤੀ । ਨਵਾਬ ਖਾਨ, ਜੋ ਬਾਅਦ ਵਿੱਚ ਲਾਹੌਰ ਸਾਜਿਸ਼ ਕੇਸ ਵਿਚ ਸਰਕਾਰੀ ਗਵਾਹ ਬਣ ਗਿਆ ਸੀ, ਅਨੁਸਾਰ ਉਹ 1910 ਵਿਚ ઠਕਪੂਰ ਸਿੰਘ ਮੋਹੀ ਤੇ ਹਰਦਿਤ ਸਿੰਘ ਲੰਮੇ ਨੂੰ ਵਿਸਟਮਨਿਸਟਰ ਦੇ ਸ਼ਹਿਰ ਵਿੱਚ ਮਿਲਿਆ। ਉਹਨਾਂ ਨੇ 1911 ਵਿਚ ਯੂਨਾਈਟਿਡ ਇੰਡੀਆ ਲੀਗ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਜੋ ਕੈਨੇਡਾ ਦੇ ਵਿਤਕਰੇ ਭਰੇ ਇਮੀਗਰੇਸ਼ਨ ਕਾਨੂੰਨ ਦਾ ਵਿਰੋਧ ਕਰਨ ਲਈ ਬਣਾਈ ਗਈ ਸੀ ।ਇਸ ਲਹਿਰ ਦੀ ਅਗਵਾਈ ਕਰਦਿਆਂ ਇਸਦੀ ਕਾਮਯਾਬੀ ਲਈ ਚੰਦਾ ਇਕੱਠਾ ਕੀਤਾ । 1912 ਵਿਚ ਐਬਸਫੋਰਡ ਦੇ ਪਹਿਲੇ ਗੁਰਦਵਾਰੇ ਦੀ ਉਸਾਰੀ ਲਈ ਅੱਗੇ ਹੋਕੇ ਮਾਇਆ ਇਕੱਠੀ ਕੀਤੀ ਤੇ ਹਰ ਪੱਖੋਂ ਸਾਥੀਆਂ ਨਾਲ ਰਲ ਕੇ ਆਪਣਾ ઠਯੋਗਦਾਨ ਪਾਇਆ। ਕਾਮਾਗਾਟਾਮਾਰੂ ਜਹਾਜ਼ ਵਿੱਚ ਫਸੇ ਦੇਸ਼ ਵਾਸੀਆਂ ਨੂੰ ਰਸਦ ਤੇ ਮਾਇਕ ਸਹਾਇਤਾ ਪਹੁੰਚਦੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ।
ਆਪ ਦੀ ਅੰਗਰੇਜ਼ੀ ਪੜ੍ਹਨ ਲਿਖਣ ਤੇ ਬੋਲਣ ਦੀ ਯੋਗਤਾ ਨੇ ਅਤੇ ਕੈਨੇਡਾ ਦੇ ਭਾਰਤੀ ਭਾਈਚਾਰੇ ਵਿੱਚ ઠਨੇਕ ਨੀਤੀ ਤੇ ਇਮਾਨਦਾਰੀ ਦੀ ਪ੍ਰਸੰਸਾ ਨੇ ਜਲਦੀ ਹੀ ਆਪ ਨੂੰઠਗਦਰ ਪਾਰਟੀ ਦੇ ਪ੍ਰਮੁੱਖ ਨੇਤਾ ਬਣਾ ਦਿੱਤਾ। 1914 ਵਿਚ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ। ਇਸ ਵਿੱਚ ਹਿੱਸਾ ਲੈਣ ਲਈ ਵੱਡੀ ਗਿਣਤੀ ਵਿਚ ਅੰਗਰੇਜ਼ੀ ਫੌਜ ਭਾਰਤ ਤੋਂ ਯੂਰਪ ਵਿਚ ਜਾਣੀ ਸ਼ੁਰੂ ਹੋ ਗਈ ਸੀ। ਇਸ ਨੂੰ ઠਅਮਰੀਕਾ ਤੇ ਕੈਨੇਡਾ ਦੇ ਗਦਰੀ ਨੇਤਾਵਾਂ ਨੇ ਦੇਸ਼ ਨੂੰ ਅਜ਼ਾਦ ਕਰਾਉਣ ਦਾ ਸੁਨਹਿਰੀ ਮੌਕਾ ਸਮਝ ਲਿਆ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਅਮਰੀਕਾ ਤੇ ਕੈਨੇਡਾ ਵਿਚ ਰਹਿ ਰਹੇ ਦੇਸ਼ ਵਾਸੀਆਂ ਨੂੰ ਭਾਰਤ ਵਿੱਚ ਪਹੁੰਚਣ ਦੇ ਆਦੇਸ਼ ਦੇ ਦਿੱਤੇ । ਭਾਰਤੀ ਫੌਜਾਂ ਵਿੱਚ ਦੇਸ਼ ਦੀ ਅਜ਼ਾਦੀ ਲਈ ਪ੍ਰਚਾਰ ਕਰਦੇ ਹੋਏ ਬਗਾਵਤ ਕਰਨ ਦਾ ਸਮਾਂ ਤਹਿ ਕਰ ਲਿਆ ਗਿਆ ਤੇ ਮੁੱਠੀ ਭਰ ਰਹਿ ਗਈ ਅੰਗਰੇਜ਼ੀ ਫੌਜ ਨੂੰ ਦੇਸ਼ ਵਿਚੋਂ ਭਾਰਤੀ ਫੌਜ ਦੀ ਸਹਾਇਤਾ ਨਾਲ ઠਹਥਿਆਰ ਬੰਦ ਲੜਾਈ ਰਾਹੀਂ ਦੇਸ਼ ਵਿਚੋਂ ਭਜਾ ਦੇਣ ઠਦਾ ਫੈਸਲਾ ਕੀਤਾ ਗਿਆ।
ਕਪੂਰ ਸਿੰਘ ਮੋਹੀ ਆਪਣੇ ਸਾਥੀਆਂ ਨਾਲ 11 ਦਸੰਬਰ 1914 ਨੂੰ ਵੈਨਕੂਵਰ ਤੋਂ ਚਲ ਪਏ। ਕੁਝ ਦਿਨ ਸਾਨਫਰਾਂਸਿਸਕੋ ਦੇ ਗਦਰ ਆਸ਼ਰਮ ਵਿੱਚ ਰਹਿ ਕੇ 14 ਜਨਵਰੀ 1915 ਨੂੰ ਜਪਾਨ ਦੀ ਬੰਦਰਗਾਹ ਯੋਕੋਹਾਮਾ ਪਹੁੰਚ ਗਏ ਜਿਥੇ ਉਹਨਾਂ ਦੀ ਮੁਲਾਕਾਤ ਗਦਰ ਪਾਰਟੀ ਦੇ ਦੇ ਲੀਡਰ ਬਾਬੂ ਹਰਨਾਮ ਸਿੰਘ ਸਹਾਰੀ ਨਾਲ ਹੋਈ। 19 ਜਨਵਰੀ 1915 ਨੂੰ ਕਪੂਰ ਸਿੰਘ ਮੋਹੀ ਹਾਂਗਕਾਂਗ ਪਹੁੰਚ ਗਏ ਜੋ ਅੰਗਰੇਜ਼ੀ ਸਾਮਰਾਜ ਦਾ ਹੀ ਹਿੱਸਾ ਸੀ ਮਾਰਚ 1915 ਵਿੱਚ ਆਪ ਬੈਂਕਾਕ ਪਹੁੰਚ ਗਏ। ਇੱਥੇ ਆਪ ਨੇ ਗੁਰਦਵਾਰੇ ਵਿੱਚ ਲੈਕਚਰ ਕਰਦਿਆਂ ਕਿਹਾ: ਅੰਗਰੇਜ਼ਾਂ ਨੇ ਧੱਕੇ ਨਾਲ ਸਾਡੇ ਦੇਸ਼ ਨੂੰ ਗੁਲਾਮ ਬਣਾਈ ਬੈਠੇ ਹਨ ਤੇ ਇਹ ਗੁਲਾਮੀ ਹੀ ਸਾਡੇ ਦੇਸ਼ ਦੀ ਗਰੀਬੀ ਦਾ ਮੁੱਖ ਕਾਰਨ ਹੈ। ਦੇਸ਼ ਨੂੰ ਅਜ਼ਾਦ ਕਰਾਉਣ ਦਾ ਹੁਣ ਮੌਕਾ ਹੈ। ਹਰ ਕੋਈ ਅਜ਼ਾਦੀ ਦੀ ਇਸ ਜੰਗ ਵਿੱਚ ਸ਼ਾਮਲ ਹੋਵੇ। ਹੁਣ ਤੱਕ ਅੰਗਰੇਜ਼ੀ ਹਕੂਮਤ ਨੂੰ ਭਾਰਤੀਆਂ ਦੇ ਵੱਡੀ ਗਿਣਤੀ ਵਿਚ ਦੇਸ਼ ਆਉਣ ਦੀ ਖਬਰ ਮਿਲ ਚੁੱਕੀ ਸੀ । ਉਹਨਾਂ ਨੇ ਸਿੰਘਾਪੁਰ ਤੋਂ ਸਿੱਧੇ ਕਲਕੱਤੇ ਜਾਣ ਵਾਲੇ ਸਟੀਮਰਜ ਬੰਦ ਕਰ ਦਿੱਤੇ। ਕਪੂਰ ਸਿੰਘ ਮੋਹੀ, ਹਰਦਿਤ ਸਿੰਘ ਲੰਮੇ, ਇਹਨਾਂ ਦੇ ਅੰਗਰੇਜ ਮਿੱਤਰ ਐਲਨ ਤੇ ਹੋਰ ਸਾਥੀਆਂ ਨੇ ਜ਼ਮੀਨੀ ਰਸਤੇ ਰਾਹੀਂ ਬਰਮਾ ਵਿੱਚ ਰੰਗੂਨ ਜਾਣ ਦਾ ਫੈਸਲਾ ਲਿਆ ਸੀ।

Check Also

CLEAN WHEELS

Medium & Heavy Vehicle Zero Emission Mission (ਤੀਜੀ ਕਿਸ਼ਤ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …