(NC) ਨਵੇਂ ਦੇਸ਼ ਵਿੱਚ ਜ਼ਿੰਦਗੀ ਬਣਾਉਣੀ ਕਿਸੇ ਲਈ ਵੀ ਇੱਕ ਦਲੇਰਾਨਾ ਫੈਸਲਾ ਹੁੰਦਾ ਹੈ। ਨਵੇਂ ਆਉਣ ਵਾਲੇ ਬਹੁਤੇ ਵਿਅਕਤੀਆਂ ਲਈ ਇਹ ਉਹਨਾਂ ‘ਤੇ ਬਹੁਤ ਹਾਵੀ ਹੋਣ ਵਾਲਾ ਅਤੇ ਤਣਾਉ ਭਰਿਆ ਹੋ ਸਕਦਾ ਹੈ, ਪਰ ਇਹ ਜੋਸ਼ ਅਤੇ ਭਵਿੱਖ ਬਾਰੇ ਉਮੀਦਾਂ ਨਾਲ ਭਰਪੂਰ ਵੀ ਹੋ ਸਕਦਾ ਹੈ।
ਹਾਲਾਂਕਿ ਯਕੀਨੀ ਤੌਰ ‘ਤੇ ਇਹ ਅਸੀਮਤ ਮੌਕਾ ਹੁੰਦਾ ਹੈ, ਪਰ ਚੁਣੌਤੀਆਂ ਵਿੱਚ ਨਵੀਂ ਵਿਵਸਥਾ, ਸੱਭਿਆਚਾਰ, ਅਤੇ ਸ਼ਾਇਦ ਨਵੀਂ ਭਾਸ਼ਾ ਨੂੰ ਸਮਝਣਾ, ਅਤੇ ਨਾਲ ਹੀ ਕਿਸੇ ਨਵੇਂ ਦੇਸ਼ ਵਿੱਚ ਕੰਮ ਕਰਨ ਅਤੇ ਰਹਿਣ ਦੇ ਥੋੜ੍ਹੇ ਵੱਖਰੇ ਤਰੀਕਿਆਂ ਨੂੰ ਸਿੱਖਣਾ ਵੀ ਸ਼ਾਮਲ ਹੁੰਦਾ ਹੈ। ਕੁਝ ਸਭ ਤੋਂ ਜ਼ਿਆਦਾ ਤੁਰੰਤ ਪੈਦਾ ਹੋਣ ਵਾਲੀਆਂ ਲੋੜਾਂ ਵਿੱਚ ਰਹਿਣ ਲਈ ਜਗ੍ਹਾ ਲੱਭਣੀ, ਨੌਕਰੀ ਲੈਣੀ, ਅਤੇ ਬੈਂਕ ਖਾਤਾ ਖੋਲ੍ਹਣਾ ਸ਼ਾਮਲ ਹੈ।
RBC ਵਿਖੇ ਸੱਭਿਆਚਾਰਕ ਮਾਰਕੀਟਾਂ ਦੀ ਡਾਇਰੈਕਟਰ, ਕ੍ਰਿਸਟੀਨ ਸ਼ਿਸਲਰ (Christine Shisler) ਕਹਿੰਦੀ ਹੈ, ”ਕੈਨੇਡੀਅਨ ਬੈਂਕ ਖਾਤਾ ਖੋਲ੍ਹਣ ਨਾਲ ਤੁਹਾਨੂੰ ਪੈਸੇ ਜਮਾਂ ਕਰਵਾਉਣ ਅਤੇ ਲੋੜ ਪੈਣ ਤੇ ਆਪਣੇ ਪੈਸਿਆਂ ਤੱਕ ਪਹੁੰਚਣ ਲਈ ਸੁਰੱਖਿਅਤ ਜਗ੍ਹਾ ਮਿਲੇਗੀ। ਕੈਨੇਡਾ ਦੀ ਬੈਂਕਿੰਗ ਵਿਵਸਥਾ ਹੋਰਨਾਂ ਦੇਸ਼ਾਂ ਤੋਂ ਵੱਖਰੀ ਹੋ ਸਕਦੀ ਹੈ, ਅਤੇ ਵੱਖ-ਵੱਖ ਕਿਸਮ ਦੀਆਂ ਵਿੱਤੀ ਸੰਸਥਾਵਾਂ, ਬੈਂਕ ਖਾਤਿਆਂ ਅਤੇ ਉਪਲਬਧ ਸੇਵਾਵਾਂ ਨੂੰ ਸਮਝਣਾ ਅਹਿਮ ਹੁੰਦਾ ਹੈ।
ਕੋਈ ਵੀ ਫੈਸਲੇ ਕਰਨ ਤੋਂ ਪਹਿਲਾਂ, ਕ੍ਰਿਸਟੀਨ ਅੱਗੇ ਦਿੱਤੀਆਂ ਗੱਲਾਂ ‘ਤੇ ਵਿਚਾਰ ਕਰਨ ਦੀ ਸਿਫਾਰਸ਼ ਕਰਦੀ ਹੈ।
૿ઠਖਾਤੇ ਦੀ ਕਿਸਮ: ਮੁੱਖ ਚੋਣਾਂ ਵਿੱਚ ਬਚਤ, ਚੈਕਿੰਗ ਜਾਂ ਅਮਰੀਕੀ ਡਾਲਰ ਸ਼ਾਮਲ ਹਨ, ਹਾਲਾਂਕਿ ਹਰੇਕ ਕਿਸਮ ਵਿੱਚ ਹੋਰ ਚੋਣਾਂ ਵੀ ਹੁੰਦੀਆਂ ਹਨ। ਕੀ ਤੁਹਾਨੂੰ ਸਿਰਫ ਵਿਅਕਤੀਗਤ ਖਾਤੇ ਦੀ ਲੋੜ ਹੈ, ਜਾਂ ਤੁਸੀਂ ਕਾਰੋਬਾਰ ਸ਼ੁਰੂ ਕਰਨ ਬਾਰੇ ਵੀ ਵਿਚਾਰ ਕਰ ਰਹੇ ਹੋ?
૿ઠਲੋੜੀਂਦੀਆਂ ਸੇਵਾਵਾਂ: ਕੀ ਤੁਹਾਨੂੰ ਵਿਦੇਸ਼ਾਂ ਵਿੱਚ ਪੈਸੇ ਭੇਜਣ, ਮੁਦਰਾ ਦਾ ਵਟਾਂਦਰਾ ਕਰਨ ਜਾਂ ਸੇਫਟੀ ਡਿਪਾਜ਼ਿਟ ਬਾਕਸ ਜਾਂ ਲਾਕ-ਬਾਕਸ ਵਰਤਣ ਦੀ ਲੋੜ ਹੋਵੇਗੀ?ਤੁਹਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਬਿਲ ਦੇ ਭੁਗਤਾਨ ਕਰਨ ਲਈ ਕੀ ਚੋਣਾਂ ਹਨ, ਅਤੇ ਤੁਹਾਨੂੰ ਕੀ ਲੱਗਦਾ ਹੈ ਕਿ ਹਰੇਕ ਮਹੀਨੇ ਤੁਸੀਂ ਕਿੰਨੇ ਲੈਣ-ਦੇਣ ਕਰੋਗੇ।
૿ઠਫੀਸਾਂ ਅਤੇ ਵਿਆਜ ਦਰਾਂ: ਤੁਹਾਡੇ ਦੁਆਰਾ ਚੁਣੇ ਗਏ ਬੈਂਕ ਖਾਤੇ ‘ਤੇ ਨਿਰਭਰ ਕਰਦੇ ਹੋਏ ਤੁਹਾਨੂੰ ਵੱਖ-ਵੱਖ ਫੀਸਾਂ ਦੇ ਨਾਲ-ਨਾਲ, ਵੱਖ-ਵੱਖ ਵਿਸ਼ੇਸ਼ਤਾਵਾਂ ਅਤੇ ਫਾਇਦੇ ਮਿਲਣਗੇ।
ਨਵੇਂ ਆਉਣ ਵਾਲੇ ਵਿਅਕਤੀਆਂ ਲਈ, ਕੁਝ ਬੈਂਕ ਸੀਮਤ ਸਮੇਂ ਲਈ ਮਹੀਨੇਵਾਰ ਫੀਸਾਂ ਤੋਂ ਛੋਟ ਦੇਣਗੇ ਜਾਂ ਸ਼ੁਰੂਆਤ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਛੋਟਾਂ ਪੇਸ਼ ਕਰਨਗੇ।
૿ઠਆਪਣੇ ਪੈਸੇ ਤੱਕ ਪਹੁੰਚਣਾ: ਆਪਣੇ ਪੈਸੇ ਤੱਕ ਸੁਖਾਲੀ ਪਹੁੰਚ ਹੋਣੀ ਮਹੱਤਵਪੂਰਨ ਹੁੰਦੀ ਹੈ। ਕੀ ਤੁਸੀਂ ਬ੍ਰਾਂਚ ਵਿੱਚ, ਟੈਲੀਫੋਨ ਰਾਹੀਂ, ਔਨਲਾਈਨ ਜਾਂ ਫੇਰ ਮੋਬਾਇਲ ਐਪ ਰਾਹੀਂ ਬੈਂਕਿੰਗ ਕਰਨ ਨੂੰ ਤਰਜੀਹ ਦਿੰਦੇ ਹੋ?ਕੀ ਤੁਹਾਡੀ ਆਟੋਮੇਟਿਡ ਬੈਂਕ ਮਸ਼ੀਨਾਂ (ABMs) ਤੱਕ ਅਸਾਨ ਪਹੁੰਚ ਹੋਵੇਗੀ?
ਕੋਈ ਬੈਂਕ ਖਾਤਾ ਖੋਲ੍ਹਣ ਬਾਰੇ ਵਾਧੂ ਜਾਣਕਾਰੀ rbc.com/newcomers ‘ਤੇ ਉਪਲਬਧ ਹੈ।