(ਇੱਕ ਅਨੋਖਾ ਤਜ਼ਰਬਾ)
ਵਿਸ਼ਵ ਵਿਚ ਗੁਲਾਮੀ ਦਾ ਇਤਿਹਾਸ ਬਹੁਤ ਪੁਰਾਣਾ ਹੈ। ਕਰਜ਼ੇ ਹੇਠ ਦੱਬੇ ਹੋਏ ਪਰਿਵਾਰ, ਹਾਰੇ ਹੋਏ ਫੌਜੀ ਆਦਿ ਨੂੰ ਗੁਲਾਮ ਬਨਾਉਣ ਦਾ ਸੰਗੇਤ 3500 ਬੀ.ਸੀ. ਤੋਂ ਮਿਲਦੇ ਹਨ। ਇਕ ਸਮਾਂ ਤਾਂ ਇਹ ਵਿਸ਼ਵ ਦੀ ਵੱਡੀ ਸਮੱਸਿਆ ਬਣ ਗਈ ਸੀ, ਪ੍ਰੰਤੂ ਲੋਕਾਂ ਦੇ ਜਾਗਰੂਕ ਹੋਣ ਨਾਲ ਹੁਣ ਇਹ ਸਮਾਜਿਕ ਲਾਹਨਤ ਕਾਬੂ ਵਿਚ ਹੈ।
ਗੁਲਾਮ ਦੀ ਤਰਜ਼ ਉਤੇ ਕੁਝ ਬਹੂਬਲੀ ਅਤੇ ਸ੍ਰੇਸ਼ਟ ਔਰਤਾਂ ਨੇ ਨਵਾਂ ਤਜਰਬਾ ਕੀਤਾ। ਉਹ ਇਹ ਸਿੱਧ ਕਰਨਾ ਚਾਹੁੰਦੀਆਂ ਸਨ ਕਿ ਔਰਤ ਹਰ ਸਮੇਂ, ਹਰ ਥਾਂ ਅਤੇ ਹਰ ਖੇਤਰ ਵਿਚ ਪੁਰਸ਼ਾਂ ਨਾਲੋਂ ਸ੍ਰੇਸ਼ਟ ਹਨ।
1996 ਈ. ਵਿਚ ਯੂਰਪ ਵਿਚ ਸਥਿਤ ਚੈਕ ਰੀਪਬਲਿਕ ਦੀ ਕੁਝ ਹਿੱਸੇ ਵਿਚ ਇਕ ਨਵੇਂ ਮੁਲਕ ਦੀ ਨੀਂਹ ਰੱਖੀ ਗਈ। ਇਹ ਇਕ ਪ੍ਰਾਈਵੇਟ ਮੁਲਕ ਸੀ ਅਤੇ ਇਸ ਦਾ ਨਾਂ ਅਦਰ ਵਰਲਡ, ਕਿੰਗਡਮ ਰੱਖਿਆ ਗਿਆ। ਇਸ ਦੇਸ਼ ਦਾ ਨਿਰਮਾਣ 1996 ਵਿਚ ਸ਼ੁਰੂ ਹੋਇਆ।
7 ਕੁ ਏਕੜ ਇਸ ਦੇਸ਼ ਵਿਚ ਪੁਰਾਣੀਆਂ ਇਮਾਰਤਾਂ ਤੋਂ ਬਿਨਾਂ ਨਵੀਂ ਉਸਾਰੀ ਹੋਈ। ਹੋਟਲ ਰੈਸਟੋਰੈਂਟ, ਨਾਈਟ, ਕਲੱਬ ਸਕੂਲ, ਹਸਪਤਾਲ, ਖੇਡ ਮੈਦਾਨ ਜੇਲ੍ਹਾਂ, ਰਾਣੀ ਲਈ ਬਹੁਤ ਖੂਬਸੂਰਤ ਮਹਿਲਾ ਬਣਾਏ ਗਏ ਬਲੈਕਸਿਟੀ ਰਾਜਧਾਨੀ ਬਣੀ।
30/31 ਮਈ 1996 ਨੂੰ ਰਾਣੀ ਪ੍ਰੈਂਟਸਿਵ-1 ਨੇ ਤਾਨਾਸ਼ਾਹ ਦਾ ਅਹੁਦਾ ਸੰਭਾਲਿਆ। 1998 ਵਿਚ ਵਿਸ਼ਵ ਦੀਆਂ ਤਾਕਤਵਰ ਔਰਤਾਂ ਨੂੰ ਦੇਸ਼ ਵਿਚ ਆਉਣ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਔਰਤਾਂ ਨੂੰ ਦੇਸ਼ ਦੀ ਨਾਗਰਿਕਤਾ ਦਿੱਤੀ ਗਈ, ਜੋ ਔਰਤਾਂ ਨੂੰ ਪੁਰਸ਼ਾਂ ਤੋਂ ਵੱਧ ਸ਼੍ਰੇਸ਼ਟ ਮੰਨਦੀਆਂ ਸਨ। ਉਹ ਪੁਰਸ਼ਾਂ ਨੂੰ ਸੱਦਾ ਦਿੱਤਾ ਗਿਆ, ਜਿਹੜੇ ਹਰ ਖੇਤਰ ਵਿਚ ਔਰਤਾਂ ਦੇ ਗੁਲਾਮ ਵਜੋਂ ਰਹਿ ਸਕਦੇ ਹਨ। ਦੇਸ਼ ਦੀਆਂ ਨਾਗਰਿਕਾਂ ਕੇਵਲ ਔਰਤਾਂ ਹੀ ਬਣ ਸਕਦੀਆਂ ਸਨ। ਉਨ੍ਹਾਂ ਲਈ ਇਕ ਸ਼ਰਤ ਸੀ ਕਿ ਹਰ ਨਾਗਰਿਕ ਇਕ ਪੁਰਸ਼ ਗੁਲਾਮ ਰੱਖੇ। ਪੁਰਸ਼ ਗੁਲਾਮ, ਘਰ, ਖੇਤਾਂ, ਡੰਗਰਾਂ ਦੀ ਸੰਭਾਲ ਆਦਿ ਕਰਦੇ ਸਨ। ਇਨ੍ਹਾਂ ਤੋਂ ਠੀਕ ਢੰਗ ਨਾਲ ਕੰਮ ਕਰਵਾਉਣ ਦੀ ਸਾਰੀ ਜ਼ਿੰਮੇਵਾਰੀ ਮਿਸਟਰੈਸ ਦੀ ਹੁੰਦੀ ਹੈ। ਮਿਸਟਰੈਸ ਗੁਲਾਮ ਨੂੰ ਡੰਡਿਆਂ ਨਾਲ ਕੁੱਟਦੀ ਸੀ, ਕੋੜੇ ਮਾਰਦੀ ਸੀ। ਕਈ ਵਾਰ ਗੁਲਾਮਾਂ ਨੂੰ ਕੁੱਤਿਆਂ ਵਾਲੇ ਜੰਗਲੇ ਵਿਚ ਬੰਦ ਰੱਖਿਆ ਜਾਂਦਾ ਸੀ। ਗੁਲਾਮ ਉਤੇ ਤਸ਼ੱਦਦ ਕਰਨਾ ਆਮ ਜਿਹੀ ਗੱਲ ਸੀ।
ਜੋ ਗੁਲਾਮ ਨੇ ਸ਼ਰਾਬ ਪੀਣੀ ਹੋਵੇ, ਤਦ, ਗੁਲਾਮ ਮਿਸਟਰੈਸ ਦੇ ਪੈਰ ਕਿਸੇ ਖੁੱਲੇ ਬਰਤਨ ਵਿਚ ਸ਼ਰਾਬ ਨਾਲ ਧੋਵੇਗਾ ਅਤੇ ਫਿਰ ਧੋਤੀ ਸ਼ਰਾਬ ਪੀਵੇਗਾ, ਪ੍ਰੰਤੂ ਇਸ ਦੇਸ਼ ਵਿਚ ਕੋਈ ਇੰਨਵੈਸਟਮੈਂਟ ਨਹੀਂ ਹੋਈ। ਅਸਰਥਿਤ ਪੱਖੋਂ ਕਮਜ਼ੋਰ ਹੁੰਦਾ ਗਿਆ। ਇਸ ਨੂੰ ਪੈਰਾਂ ਉਤੇ ਦੇ ਕਈ ਉਪਰਾਲੇ ਕੀਤੇ ਗਏ, ਪਰ ਕਾਮਯਾਬੀ ਨਾ ਮਿਲੀ। ਅੰਤ ਦੇਸ਼ ਦੀ ਰਾਣੀ 2 ਅਪ੍ਰੈਲ 2011 ਨੂੰ ਕਿਸੇ ਅਣਜਾਨੇ ਥਾਂ ਚਲੀ ਗਈ ਅਤੇ ਮੁਲਕ ਦਾ ਅੰਤ ਹੋ ਗਿਆ।
-ਮਹਿੰਦਰ ਸਿੰਘ ਵਾਲੀਆ