ਇਸੇ ਤਰੀਕ ਨੂੰ ਆਈ ਸੀ ਭਗਵੰਤ ਦੀ ਪਹਿਲੀ ਕੈਸੇਟ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆ ਗਏ ਸਨ, ਪਰ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ 16 ਮਾਰਚ ਨੂੰ ਅਹੁਦੇ ਦੀ ਸਹੁੰ ਚੁੱਕਣੀ ਹੈ ਅਤੇ ਇਹ ਸਹੁੰ ਸਮਾਗਮ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਚ ਰੱਖਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਭਗਵੰਤ ਮਾਨ ਲਈ 16 ਤਰੀਕ ਬਹੁਤ ਲੱਕੀ ਹੈ ਕਿਉਂਕਿ ਭਗਵੰਤ ਮਾਨ ਦੀ ਪਹਿਲੀ ਕੈਸੇਟ ‘ਗੋਭੀ ਦੀਏ ਕੱਸੀਏ ਵਪਾਰਨੇ’ 16 ਮਈ 1992 ਨੂੰ ਆਈ ਸੀ। ਇਸ ਨਾਲ ਕਾਮੇਡੀ ਜਗਤ ਵਿਚ ਭਗਵੰਤ ਦੀ ਪਹਿਚਾਣ ਬਣ ਗਈ। ਇਸ ਤੋਂ ਬਾਅਦ 16 ਦਸੰਬਰ 1992 ਨੂੰ ਭਗਵੰਤ ਦੀ ਇਕ ਹੋਰ ਕਾਮੇਡੀ ਕੈਸੇਟ ‘ਕੁਲਫੀ ਗਰਮਾ ਗਰਮ’ ਆਈ। ਇਸ ਨਾਲ ਭਗਵੰਤ ਮਾਨ ਦੀ ਪਹਿਚਾਣ ਹੋਰ ਵੀ ਵਧ ਗਈ। ਭਗਵੰਤ ਮਾਨ ਨੇ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਜਿੱਤੀ, ਉਹ ਤਰੀਕ ਵੀ 16 ਮਈ 2014 ਸੀ। ਧਿਆਨ ਰਹੇ ਹੁਣ ਭਗਵੰਤ ਮਾਨ ਨੇ ਪੰਜਾਬ ਵਿਚ 16ਵੀਂ ਵਿਧਾਨ ਸਭਾ ਲਈ ਮੁੱਖ ਮੰਤਰੀ ਚਿਹਰੇ ਦੇ ਤੌਰ ’ਤੇ ਚੋਣ ਲੜੀ ਅਤੇ ਆਮ ਆਦਮੀ ਪਾਰਟੀ ਨੇ 117 ਵਿਚੋਂ 92 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਭਗਵੰਤ ਮਾਨ ਹੁਣ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ 16 ਮਾਰਚ ਨੂੰ ਖਟਕੜ ਕਲਾਂ ਵਿਖੇ ਚੁੱਕਣਗੇ।