Breaking News
Home / ਪੰਜਾਬ / ਮੌੜ ਵਿਚ ਹੋਏ ਬੰਬ ਧਮਾਕੇ ਦੀਆਂ ਤਾਰਾਂ ਡੇਰਾ ਸਿਰਸਾ ਨਾਲ ਜੁੜੀਆਂ

ਮੌੜ ਵਿਚ ਹੋਏ ਬੰਬ ਧਮਾਕੇ ਦੀਆਂ ਤਾਰਾਂ ਡੇਰਾ ਸਿਰਸਾ ਨਾਲ ਜੁੜੀਆਂ

ਪੰਜਾਬ ਪੁਲਿਸ ਨੇ ਹਰਿਆਣਾ ਵਿਚੋਂ 4 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
ਸੰਗਰੂਰ/ਬਿਊਰੋ ਨਿਊਜ਼
ਮੌੜ ਮੰਡੀ ਵਿਚ 31 ਜਨਵਰੀ, 2017 ਦੀ ਰਾਤ ਨੂੰ ਹੋਏ ਬੰਬ ਧਮਾਕੇ ਦਾ ਸਬੰਧ ਡੇਰਾ ਸਿਰਸਾ ਨਾਲ ਜੁੜ ਚੁੱਕਿਆ ਹੈ। ਪੰਜਾਬ ਪੁਲਿਸ ਨੇ ਹਰਿਆਣਾ ਵਿਚੋਂ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਡੇਰੇ ਵਿੱਚ ਸਥਿਤ ਵਰਕਸ਼ਾਪ ਵਿਚ ਡੈਂਟਰ ਤੇ ਪੇਂਟਰ ਵਜੋਂ ਕੰਮ ਕਰਦੇ ਸਨ। ਇਹਨਾਂ ਦੀ ਪਹਿਚਾਣ ਹਰਪ੍ਰੀਤ, ਸੁਨੀਲ ਕੁਮਾਰ, ਹਰਮੇਲ ਸਿੰਘ ਤੇ ਕ੍ਰਿਸ਼ਨ ਕੁਮਾਰ ਹਰਿਆਣਾ ਦੇ ਤੌਰ ਉੱਤੇ ਹੋਈ ਹੈ। ਜਾਣਕਾਰੀ ਅਨੁਸਾਰ ਧਮਾਕੇ ਲਈ ਇਸਤੇਮਾਲ ਕੀਤੀ ਕਾਰ ਨੂੰ ਡੇਰੇ ਦੀ ਵਰਕਸ਼ਾਪ ਵਿੱਚ ਲਾਲ ਰੰਗ ਦੀ ਮਾਰੂਤੀ ਨੂੰ ਚਿੱਟੇ ਰੰਗ ਦੀ ਬਣਾਇਆ ਗਿਆ ਸੀ। ਧਮਾਕੇ ਵਾਲੀ ਕਾਰ ਵਿੱਚ ਵਰਤੀ ਗਈ ਬੈਟਰੀ ਵੀ ਸਿਰਸਾ ਤੋਂ ਖ਼ਰੀਦੀ ਗਈ ਸੀ। ਜਿਸ ਦੀ ਡੇਰੇ ਦੀ ਵਰਕਸ਼ਾਪ ਦੇ ਡੈਂਟਰ ਤੇ ਪੇਂਟਰ ਨੇ ਪੁਲਿਸ ਕੋਲ ਪੁਸ਼ਟੀ ਕੀਤੀ ਹੈ। ਪੁਲਿਸ ਪਿਛਲੇ ਦਿਨੀਂ ਥਾਣਾ ਮੌੜ ਵਿੱਚ ਡੈਂਟਰ ਤੇ ਪੇਂਟਰ ਨੂੰ ਲੈ ਕੇ ਪੁੱਜੀ ਸੀ, ਜਿਨ੍ਹਾਂ ਨੇ ਥਾਣੇ ਵਿਚ ਖੜ੍ਹੀ ਕਾਰ ਖੁਰਚ ਕੇ ਹੇਠਾਂ ਤੋਂ ਲਾਲ ਰੰਗ ਕੱਢ ਕੇ ਦਿਖਾਇਆ ਸੀ। ਜ਼ਿਕਰਯੋਗ ਹੈ ਕਿ ਧਮਾਕਾ ਡੇਰਾ ਮੁਖੀ ਦੇ ਰਿਸ਼ਤੇਦਾਰ ਅਤੇ ਕਾਂਗਰਸੀ ਨੇਤਾ ਹਰਮਿੰਦਰ ਜੱਸੀ ਦੀ ਰੈਲੀ ਦੌਰਾਨ ਹੋਇਆ ਸੀ। ਜਿਸ ਵਿਚ 4 ਬੱਚਿਆਂ ਸਮੇਤ 7 ਵਿਅਕਤੀਆਂ ਦੀ ਮੌਤ ਹੋ ਗਈ ਸੀ

Check Also

ਪਟਿਆਲਾ ਕਾਂਗਰਸ ਦੀ ਬਗਾਵਤ ਹਾਈਕਮਾਨ ਤੱਕ ਪਹੁੰਚੀ

ਨਰਾਜ਼ ਆਗੂਆਂ ਨੇ ਰਾਹੁਲ ਨਾਲ ਫੋਨ ’ਤੇ ਕੀਤੀ ਗੱਲਬਾਤ ਪਟਿਆਲਾ/ਬਿਊਰੋ ਨਿਊਜ਼ ਪਟਿਆਲਾ ਕਾਂਗਰਸ ਵਿਚ ਟਿਕਟ …