ਹੋਮਿਓਪੈਥਿਕ ਦਵਾਈ ਦੀ ਖੋਜ ਦੁਨੀਆਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਡਾਕਟਰ ਸੈਮਿਉਲ ਹੈਨੇਮਨ ਨੇ ਕੀਤੀ
ਡਾ. ਹੈਨੇਮਨ ਦੀ ਖੋਜ ਦੁਨੀਆ ਲਈ ਇੱਕ ਮਿਸਾਲ
ਸੈਮਿਓਲ ਹੈਨੇਮਨ ਦੀ ਯਾਦਗਾਰ ਵਜੋ ਜਰਮਨ ਦੇ ਲਿਪਜਿਕ ਸ਼ਹਿਰ ਵਿਚ ਬੁੱਤ ਲੱਗਿਆ ਹੋਇਆ ਹੈ, ਜਿਸ ਨੂੰ ਲੋਕ ਸਿਰ ਝੁਕਾਅ ਕੇ ਲੰਘਦੇ ਹਨ।
ਹੋਮਿਓਪੈਥਿਕ ਕੁਦਰਤ ਦਾ ਇਕ ਅਨਮੋਲ ਖਜ਼ਾਨਾ ਹੈ। ਲ਼ਾ-ਇਲਾਜ ਰੋਗੀਆਂ ਨੂੰ ਹੀ ਸਿਰਫ ਹੋਮੀਓਪੈਥੀ ਦਵਾਈ ਹੀ ਠੀਕ ਕਰਦੀ ਹੈ। ਇਸ ਗੱਲ ਦਾ ਦਾਅਵਾ ਹੋਰਨਾਂ ਪ੍ਰਣਾਲੀਆਂ ਨਾਲ ਇਲਾਜ ਕਰ ਰਹੇ ਡਾਕਟਰਾਂ ਨੇ ਭਲੀਭਾਂਤ ਮੰਨ ਲਿਆ ਹੈ, ਤੇ ਆਪਣਾ ਝੁਕਾਓ ਵੀ ਹੁਣ ਹੋਮਿਓਪੈਥੀ ਵੱਲ ਕਰ ਲਿਆ ਹੈ। ਹੈਮਿਓਪੈਥਿਕ ਇਕ ਕੁਦਰਤੀ ਇਲਾਜ ਪ੍ਰਣਾਲੀ ਹੈ, ਇਹ ਦੁਨੀਆਂ ਦੀ ਇਕੋ ਇਕ ਅਜਿਹੀ ਇਲਾਜ ਪ੍ਰਣਾਲੀ ਹੈ ਜੋ ਬਿਮਾਰੀ ਨੂੰ ਜੜ੍ਹ ਤੋ ਖਤਮ ਕਰਦੀ ਹੈ, ਅਤੇ ਇਸ ਦਾ ਕੋਈ ਸਾਈਡਇਫੈਕਟ ਨਹੀ ਹੈ॥ ਇਹ ਬਿਮਾਰੀ ਨੂੰ ਜੜ੍ਹ ਤੋ ਖਤਮ ਕਰਨ ਦੀ ਤਾਕਤ ਰੱਖਦੀ ਹੈ। ਜਰਮਨ ਤੋ ਸ਼ੁਰੂ ਹੋ ਕੇ ਦੁਨੀਆਂ ਦੇ ਹਰ ਕੋਨੇ ਮਸ਼ਹੂਰ ਹੋਣ ਵਾਲੀ ਹੋਮਿਓਪੈਥਿਕ ਦਵਾਈ ਦੀ ਖੋਜ ਦੁਨੀਆਂ ਦੇ ਮਸੀਹਾ ਵਜੋ ਜਾਣੇ ਜਾਂਦੇ ਡਾਕਟਰ ਸੈਮਿਉਲ ਹੈਨੇਮਨ ਨੇ ਕੀਤੀ ਹੈ।
ਡਾਕਟਰ ਸੈਮਿਉਲ ਹੈਨੇਮਨ ਦਾ ਜਨਮ 10 ਅਪ੍ਰੈਲ 1755 ਨੂੰ ਜਰਮਨ (ਯੂਰਪ) ਦੇ ਪਿੰਡ ਮੀਸ਼ਨ ਵਿਚ ਹੋਇਆ। ਆਪ ਦੇ ਘਰ ਅੰਤਾਂ ਦੀ ਗਰੀਬੀ ਸੀ, ਪਿਤਾ ਚੀਨੀ ਦੇ ਬਰਤਨਾਂ ਉਪਰ ਚਿਤਰਕਾਰੀ ਕਰਦੇ ਸਨ। ਆਪ ਨੇ ਵੀ ਪੜ੍ਹਾਈ ਦੇ ਨਾਲ ਨਾਲ ਪਿਤਾ ਨਾਲ ਕੰਮ ਵਿਚ ਹੱਥ ਵਟਾਉਣਾ ਸ਼ੁਰੂ ਕੀਤਾ। ਗਰੀਬੀ ਅਤੇ ਪਰਿਵਾਰਿਕ ਦੁੱਖ ਉਨ੍ਹਾਂ ਦੇ ਰਾਹ ਵਿਚ ਕਾਫੀ ਵੱਡੀਆਂ ਮੁਸੀਬਤਾਂ ਲੈ ਕੇ ਆਏ ਪਰ ਆਪ ਨੇ ਬੜੀ ਦਲੇਰੀ ਨਾਲ ਇਨ੍ਹਾਂ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਪੂਰੀ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਵਿੱਚ ਅੱਗੇ ਵਧਦੇ ਗਏ। ਇਹੀ ਕਾਰਨ ਸੀ ਕਿ ਡਾਕਟਰ ਸੈਮਿਉਲ ਹੈਨੇਮਨ ਦੁਨੀਆਂ ਦੀਆਂ 11 ਭਾਸਾਵਾਂ ਦਾ ਗਿਆਨ ਰੱਖਦੇ ਸਨ।
ਡਾਕਟਰ ਸੈਮਿਉਲ ਹੈਨੇਮਨ ਨੇ 24 ਸਾਲ ਦੀ ਉਮਰ ਵਿਚ ਮੈਡੀਕਲ ਸਾਇੰਸ ਵਿਚ ਵੱਡੀਆਂ ਮੱਲ੍ਹਾਂ ਮਾਰਦੇ ਹੋਏ ਡਾਕਟਰੀ ਦੀ ਵੱਡੀ ਡਿਗਰੀ ਐਮ.ਡੀ. ਕਰ ਲਈ ਸੀ, ਇਹ ਡਿਗਰੀ ਮਿਲਦਿਆਂ ਹੀ ਡਰੂਸਡਿਨ ਹਸਪਤਾਲ ਵਿਚ ਬਤੌਰ ਮੁੱਖ ਡਾਕਟਰ ਨਿਯੁਕਤ ਹੋਏ। ਉਨ੍ਹਾਂ ਨੂੰ ਬਚਪਨ ਤੋ ਹੀ ਘਰ ਤੋ ਮਿਲੀ ਸੇਵਾ ਕਰਨ ਦੀ ਲਗਨ ਕਾਰਨ ਰੋਗੀਆਂ ਨੂੰ ਰੋਗ ਮੁਕਤ ਕਰਨ ਦੀ ਦਿਲਚਸਪੀ ਸੀ। ਇੱਥੇ ਨੌਕਰੀ ਕਰਦੇ ਸਮੇਂ ਡਾਕਟਰ ਹੈਨੇਮਨ ਦੇ ਦਿਮਾਗ ਵਿਚ ਦਵਾਈਆਂ ਦੇ ਅਸਰਾਂ ਬਾਰੇ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਣ ਕਾਰਨ ਆਪ ਦੀ ਪ੍ਰੇਸ਼ਾਨੀ ਬਹੁਤ ਵਧ ਗਈ, ਉਨ੍ਹਾਂ ਨੇ ਦਵਾਈਆਂ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਡਾਕਟਰ ਹੈਨੇਮਨ ਨੇ ਦੇਖਿਆ ਕਿ ਇਕੋ ਦਵਾਈ ਇਕ ਤਰ੍ਹਾਂ ਦੀ ਬਿਮਾਰੀ ਵਾਲੇ ਮਰੀਜ਼ਾਂ ਨੂੰ ਗਰ ਵਾਰ ਠੀਕ ਨਹੀਂ ਕਰ ਸਕਦੀ ਤਾਂ ਖੋਜ ਕਰਦਿਆਂ ਇਸ ਸਿੱਟੇ ‘ਤੇ ਪੁਜੇ ਕਿ ਇਕ ਦਵਾਈ ਦਾ ਅਲੱਗ ਅਲੱਗ ਰੋਗੀਆਂ ਤੇ ਅਲੱਗ ਅਲੱਗ ਅਸਰ ਹੁੰਦਾ ਹੈ। ਉਨ੍ਹਾਂ ਨੇ ਖੋਜ ਦੌਰਾਨ ਪਤਾ ਲਗਾਇਆ ਕਿ ਅਲੱਗ ਅਲੱਗ ਰੋਗੀਆਂ ਵਿਚ ਰੋਗ ਭਾਵੇਂ ਇਕੋ ਜਿਹਾ ਹੋਵੇ ਪਰ ਰੋਗੀਆਂ ਦੇ ਸੁਭਾਅ ਮੁਤਾਬਿਕ ਦਵਾਈ ਅਲੱਗ ਤਰ੍ਹਾਂ ਦੀ ਹੀ ਅਸਰ ਕਰਦੀ ਹੈ। ਰੋਗੀ ਦੇ ਰੋਗ ਨਾਲ ਨਾਲ ਸੁਭਾਅ, ਮਾਨਸਿਕ ਅਤੇ ਸਰੀਰਕ ਇਲਾਜ ਕਰਨਾ ਵੀ ਬਹੁਤ ਜਰੂਰੀ ਹੁੰਦਾ ਹੈ, ਇਸ ਖੋਜ ਨੂੰ ਹੋਰ ਡੂੰਘਾਈ ਤੱਕ ਲੈ ਕੇ ਜਾਣ ਲਈ ਡਾਕਟਰ ਹੈਨੇਮਨ ਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ ਦਵਾਈਆਂ ਦੀ ਖੋਜ ਕਰਨ ਵੱਲ ਜੁੱਟ ਗਏ।
ਸੰਨ 1790 ਵਿਚ ਡਾਕਟਰ ਹੈਨੇਮਨ ਨੇ ਇਕ ਕਿਤਾਬ ਦਾ ਅਨੁਵਾਦ ਕਰਦਿਆਂ ਹੋਇਆ ਨੂੰ ਖਿਆਲ ਆਇਆ ਕਿ ਕੋਨੀਨ ਖਾਣ ਨਾਲ ਬੁਖਾਰ ਚੜ੍ਹ ਜਾਂਦਾ ਹੈ, ਇਹ ਖਿਆਲ ਪੂਰੀ ਦੁਨੀਆਂ ਲਈ ਸੁਭ ਸ਼ਗਨ ਸੀ, ਇਸ ਖਿਆਲ ਦੇ ਆਉਂਦੇ ਹੀ ਡਾ. ਹੈਨੇਮਨ ਨੇ ਕੋਨੀਨ ਦਿਨ ਵਿਚ ਦੋ ਵਾਰ ਖਾਣੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੂੰ ਬੁਖਾਰ ਚੜ੍ਹਨਾ ਸ਼ੁਰੂ ਹੋ ਗਿਆ ਅਤੇ ਬਾਅਦ ਵਿਚ ਇਸੇ ਨਾਲ ਹੀ ਠੀਕ ਹੋ ਗਿਆ। ਇਸ ਤਜਰਬੇ ਨਾਲ ਡਾ. ਹੈਨੇਮਨ ਖੁਸ਼ੀ ਵਿਚ ਖੀਵੇ ਹੁੰਦੇ ਹੋਏ ਗਦਗਦ ਕਰ ਉਠੇ, ਉਹ ਇਸ ਨਾਲ ਇਹ ਸਿੱਟੇ ‘ਤੇ ਪੁਜੇ ਕਿ ਜੋ ਦਵਾਈ ਰੋਗ ਨੂੰ ਜਨਮ ਦੇ ਸਕਦੀ ਹੈ ਤਾਂ ਉਹ ਉਸੇ ਰੋਗ ਨੂੰ ਖਤਮ ਵੀ ਕਰ ਸਕਦੀ ਹੈ। ਇਹੋ ਹੋਮਿਓਪੈਥੀ ਦਵਾਈ ਦਾ ਅਸਲੀ ਸਿਧਾਂਤ ਹੈ। ਹੋਮਿਓਪੈਥੀ ਨਿਯਮ ਅਨੁਸਾਰ ਦਵਾਈ ਰੋਗ ਅਤੇ ਰੋਗੀ ਨਾਲੋ ਵਧੇਰੇ ਸ਼ਕਤੀਸ਼ਾਲੀ ਹੋਣੀ ਚਾਹੀਦੀ ਹੈ।
ਸੰਨ 1795 ਵਿਚ ਡਾ. ਹੈਨੇਮਨ ਨੇ ਹੋਮਿਓਪੈਥੀ ਉਪਰ ਇਕ ਹੋਰ ਕਿਤਾਬ ਦੀ ਰਚਨਾ ਕੀਤੀ, ਜਿਸ ਵਿਚ 27 ਦਵਾਈਆਂ ਦਾ ਜ਼ਿਕਰ ਕੀਤਾ ਅਤੇ ਅਲਾਮਤਾਂ ਦੱਸੀਆਂ ਗਈਆਂ। ਸੰਨ 1810 ਵਿਚ ਇਕ ਹੋਰ ਕਿਤਾਬ ਲਿਖੀ ੳਤੇ ਹੋਮਿਓਪੈਥੀ ਦੇ ਬੁਨਿਆਦੀ ਅਸੂਲਾਂ ਨੂੰ ਇਸ ਵਿਚ ਦਰਸਾਇਆ ਗਿਆ। ਇਹ ਕਿਤਾਬ ਹੋਮਿਓਪੈਥੀ ਵਿਚ ਇਕ ਵੱਡੇ ਧਾਰਮਿਕ ਗ੍ਰੰਥ ਦੀ ਤਰ੍ਹਾਂ ਮੰਨੀ ਜਾਂਦੀ ਹੈ।
ਸੰਨ 1821 ਤੱਕ ਡਾਕਟਰ ਹੈਨੇਮਨ ਦੀ ਜ਼ਿੰਦਗੀ ਵਿਚ ਮਿੱਤਰਾਂ ਦੇ ਨਾਲ-ਨਾਲ ਵਿਰੋਧੀਆਂ ਦੀ ਗਿਣਤੀ ਵੀ ਵਧ ਗਈ। ਜਿਸ ਕਾਰਨ ਡਾ. ਹੈਨੇਮਨ ਨੂੰ ਲਿਪਜਿਕ ਦਾ ਸ਼ਹਿਰ ਛੱਡ ਕੇ ਜਾਣਾ ਪਿਆ। ਜਿਸ ਜਗ੍ਹਾਂ ‘ਤੇ ਰਹਿੰਦਿਆਂ ਵੱਡੀਆਂ ਖੋਜਾਂ ਅਤੇ ਪ੍ਰਾਪਤੀਆਂ ਕੀਤੀਆਂ ਸਨ, ਨੂੰ ਛੱਡ ਕੁ ਜਾਣ ਦਾ ਦੁੱਖ ਹੋਇਆ। ਇਸ ਦੁੱਖ ਨੂੰ ਆਪਣੇ ਅੰਦਰ ਸਮੋ ਕੇ ਸ਼ਹਿਰ ਛੱਡ ਕੇ ਤੁਰ ਪਏ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਰਸਤੇ ਵਿਚ ਜਾਂਦਿਆ ਇਕ ਹਾਦਸਾ ਵਾਪਰਿਆ, ਇਸ ਹਾਦਸੇ ਦੌਰਾਨ ਡਾ. ਹੈਨੇਮਨ ਦੇ ਦੋ ਨੌਜਵਾਨ ਬੱਚਿਆਂ ਦੀਆਂ ਜਾਨਾਂ ਚਲੀਆਂ ਗਈਆਂ। ਐਨੇ ਵੱਡੇ ਦੁੱਖ ਦੇ ਬਾਵਜੂਦ ਉਨ੍ਹਾਂ ਹੌਸਲਾ ਨਾ ਹਾਰਿਆ, ਸਗੋ ਦਵਾਈ ਦੀਆਂ ਖੋਜਾਂ ਵਿਚ ਜੁਟੇ ਰਹੇ। ਸੰਨ 1828 ਵਿਚ ਹੈਨੇਮਨ ਨੇ ਗੰਭੀਰ ਅਤੇ ਪੁਰਾਚੀਆਂ ਬਿਮਾਰੀਆਂ ਤੇ ਖੋਜ ਕਰਦਿਆਂ ਇਕ ਕਿਤਾਬ ਲਿਖੀ, ਜਿਸ ਤੋਂ ਬਾਅਦ ੳਹ ਮੈਡੀਕਲ ਸਾਇੰਸ ਦੀ ਦੁਨੀਆਂ ਅੰਦਰ ਕਾਫੀ ਮਸ਼ਹੂਰ ਹੋ ਗਏ, ਇਸ ਪੁਸਤਕ ਵਿਚ ਬੜੀ ਬਾਰੀਕੀ ਨਾਲ ਖੋਜ ਦੇ ਵੇਰਵੇ ਦਿੰਦਿਆਂ ਲਿਖਿਆ ਕਿ ਕਿਸੇ ਵੀ ਦਵਾਈ ਨੂੰ ਜਿਨ੍ਹਾਂ ਸੂਖਸ਼ਮ ਰੂਪ ਵਿਚ ਬਣਾਇਆ ਜਾਵੇ, ਉਨੀ ਹੀ ਦਵਾਈ ਦੀ ਤਾਕਤ ਵਧਦੀ ਹੈ। ਕਈ ਛੋਟੀ ਸੋਚ ਵਾਲੇ ਲੋਕਾਂ ਨੇ ਡਾ. ਹੈਨੇਮਨ ਦਾ ਮਜ਼ਾਕ ਉਡਾਉਂਦਿਆਂ ਗਲਤ ਸਬਦ ਵੀ ਬੋਲੇ। ਉਨ੍ਹਾਂ ਲੋਕਾਂ ਨੇ ਕਿਹਾ ਕਿ ਇਹ ਸੂਖਸ਼ਮ ਦਵਾਈਆਂ ਵੱਡੀ ਤੋਂ ਵੱਡੀ ਬਿਮਾਰੀ ਨੂੰ ਖਤਮ ਕਰਨ ਦੀ ਤਾਕਤ ਕਿਵੇ ਰੱਖ ਸਕਦੀ ਹੈ। ਪਰ ਇਹ ਗੱਲ ਹੁਣ ਵਿਗਿਆਨੀਆਂ ਦੀ ਸਮਝ ਵਿਚ ਵੀ ਆ ਚੁੱਕੀ ਹੈ। ਸੰਨ 1830 ਵਿਚ ਡਾ. ਹੈਨੇਮਨ ਦੀ ਪਤਨੀ ਦਾ ਦਿਹਾਂਤ ਹੋ ਗਿਆ, ਜਿਸ ਤੋ ਬਾਅਦ ਹੈਨੇਮਨ ਇਕੱਲੇਪਣ ਮਹਿਸੂਸ ਕਰਦਿਆਂ 80 ਸਾਲ ਦੀ ਉਮਰ ਵਿਚ ਦੂਸਰਾ ਵਿਆਹ ਮਾਲਿਨੀ ਨਾਮ ਦੀ ਔਰਤ ਨਾਲ ਕਰਵਾ ਲਿਆ ਅਤੇ ਵਿਆਹ ਤੋਂ ਤੇਰਾਂ ਸਾਲ ਬਾਅਦ 2 ਜੁਲਾਈ 1843 ਨੂੰ ਪੈਰਿਸ, ਫਰਾਂਸ, ਵਿਖੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ। ਪਰ ਡਾ. ਹੈਨੇਮਨ ਦੀ ਮ੍ਰਿਤਕ ਦੇਹ ਨੂੰ ਸਮਸ਼ਾਨ ਘਾਟ ਮੋਟਮਿਟਰੀ ਵਿਖੇ ਲਿਜਾਣ ਲਈ 4 ਨੇੜਲੇ ਰਿਸ਼ਤੇਦਾਰਾਂ ਨੇ ਹੀ ਮੋਢਾ ਦਿੱਤਾ, ਉਨ੍ਹਾਂ ਦੇ ਲਈ ਅਫਸੋਸ ਕਰਨ ਲਈ ਹੋਰ ਕੋਈ ਵੀ ਨਹੀਂ ਗਿਆ।
ਸਮਾਂ ਬੀਤਦੇ ਵਿਰੋਧੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਡਾ. ਹੈਨੇਮਨ ਨਾਲ ਗਲਤ ਸਲੂਕ ਬਹੁਤ ਵੱਡੀ ਗਲਤੀ ਕੀਤੀ ਹੈ, ਸਗੋਂ ਉਹ ਤਾਂ ਦੁਨੀਆਂ ਲਈ ਦਵਾਈ ਦੇ ਰੂਪ ਵਿਚ ਇਕ ਬਹੁਤ ਵੱਡੀ ਸੁਗਾਤ ਦੇ ਗਏ ਹਨ, ਤਾਂ ਉਨ੍ਹਾਂ ਨੇ ਆਪਣਾ ਕੀਤੇ ‘ਤੇ ਪਛਤਾਵਾ ਕਰਦੇ ਹੋਏ ਸੰਨ 1899 ਵਿਚ ਡਾ. ਹੈਨੇਮਨ ਦੀ ਮੌਤ ਤੋਂ 56 ਸਾਲ ਬਾਅਦ ਉਨ੍ਹਾਂ ਦੀ ਕਬਰ ‘ਚੋ ਮ੍ਰਿਤਕ ਦੇਹ ਨੂੰ ਕੱਢ ਕੇ ਬੜੀ ਸ਼ਾਨੋ-ਸ਼ੌਕਤ ਨਾਲ ਸਾਹੀ ਕਬਰ ਵਿਚ ਦਫਨਾਇਆ। ਹੁਣ ਡਾਕਟਰ ਸੈਮਿਓਲ ਹੈਨੇਮਨ ਦੀ ਯਾਦਗਾਰ ਵਜੋਂ ਜਰਮਨ ਦੇ ਲਿਪਜਿਕ ਸ਼ਹਿਰ ਵਿਚ ਬੁੱਤ ਲੱਗਿਆ ਹੋਇਆ ਹੈ, ਜਿਸ ਨੂੰ ਲੋਕ ਸਿਰ ਝੁਕਾਅ ਕੇ ਲੰਘਦੇ ਹਨ। ਡਾਕਟਰ ਹੈਨੇਮਨ ਦੀ ਖੋਜ ਦੁਨੀਆ ਅੰਦਰ ਇਕ ਮਿਸਾਲ ਬਣ ਚੁੱਕੀ ਹੈ।
– ਡਾ. ਅਮੀਤਾ
ਚੰਡੀਗੜ੍ਹ ਹੋਮਿਓਕਲੀਨਿਕ
9915727311