ਸੁਰਜੀਤ ਸਿੰਘ ਫਲੋਰਾ ::
ਕੋਵਿਡ -19 ਵਾਇਰਸ ਮਨੁੱਖਤਾ ਦਾ ਸਭ ਤੋਂ ਨਵਾਂ ਤੇ ਵੱਡਾ ਦੁਸ਼ਮਣ ਹੈ ਬਣਦਾ ਜਾ ਰਿਹਾ ਹੈ। ਜੋ ਸਮੇਂ ਤੋਂ ਪਹਿਲਾਂ ਹੀ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖਤਮ ਕਰ ਚੁਕਾ ਹੈ ਤੇ ਹਰ ਪਲ ਕਰ ਰਿਹਾ ਹੈ।
ਇਸ ਨੇ ਵਾਇਰਲੋਜਿਸਟਸ ਨੇ ਤਿੰਨ ਮੁੱਖ ਮੁੱਦਿਆਂ ‘ਤੇ ਕਬਜ਼ਾ ਕੀਤਾ ਹੋਇਆ ਹੈ। ਇਸ ਵਿਚ ਇਸ ਤਰ੍ਹਾਂ ਦਾ ਕੀ ਹੈ ਜੋ ਹਰਇਕ ਇਨਸਾਨ ਨੂੰ ਆਪਣੀ ਮਾਰ ਹੇਠ ਲੈਣ ਵਿਚ ਕਾਮਯਾਬ ਹੋ ਰਿਹਾ ਹੈ। ਇਹ ਸਾਡੇ ਸਰੀਰ ਵਿਚ ਦਾਖਲ ਹੋਣ ਤੇ ਕਿਵੇਂ ਇਸ ਅੰਦਰ ਆਪਣੀ ਹੋਂਦ ਬਣਾਉਦਾ ਹੈ? ਵਾਇਰਸ ਤੁਰੰਤ ਲੱਛਣਾਂ ਦਾ ਕਾਰਨ ਕਿਉਂ ਨਹੀਂ ਬਣਦਾ ਜਦ ਕੇ ਉਹ ਇਨਸਾਨ ਦੇ ਗਲੇ ਵਿਚ ਉਤਰ ਕੇ ਆਪਣਾ ਤਾਣਾ ਇਨਸਾਨ ਦੇ ਹਰ ਹਿਸੇ ਨੂੰ ਆਪਣੀ ਗ੍ਰਿਫਤ ਵਿਚ ਲੈ ਕੇ ਕਾਬੂ ਕਰ ਲੈਂਦਾ ਹੈ।
ਅਜੁ ਤੱਕ ਅਸੀਂ ਕੇਵਲ ਕੋਵਿਡ -19 ਨੂੰ ਸਮਝਣਾ ਸ਼ੁਰੂ ਕਰ ਰਹੇ ਹਾਂ। ਇਹ ਲੇਖ ਵਿਸ਼ਾਣੂ ਬਾਰੇ ਸਾਨੂੰ ਲੱਭੀਆਂ ਕੁਝ ਨਵੀਆਂ ਚੀਜ਼ਾਂ ਨੂੰ ਉਜਾਗਰ ਕਰਦਾ ਹੈ। ਇਹ ਡਾਟਾ ਬਦਲੇਗਾ ਜਿਵੇਂ ਕਿ ਅਸੀਂ ਕੋਵਿਡ -19 ਦੀ ਖੋਜ਼ ਕਰਨਾ ਯਾਰੀ ਰੱਖਦੇ ਹਾਂ ਪਰ ਅਸੀਂ ਇਸ ਬਾਰੇ ਮੁਢਲੀ ਸਮਝ ਪ੍ਰਾਪਤ ਕਰਨ ਤੋਂઠ ਸ਼ੁਰੂ ਕਰ ਰਹੇ ਹਾਂ ਕਿ ਵਾਇਰਸ ਕਿਵੇਂ ਕੰਮ ਕਰਦਾ ਹੈ।
ਕੋਵਿਡ -19 ਅਤੇ ਫਲੂ ਦੇ ਵਿਚਕਾਰ ਅੰਤਰ ਹਨ, ਉਦਾਹਰਣ ਵਜੋਂ, ਕੋਵਿਡ -19 ਫਲੂ ਨਾਲੋਂ ਤਿੰਨ ਗੁਣਾ ਵਧੇਰੇ ਛੂਤ ਵਾਲਾ ਪ੍ਰਤੀਤ ਹੁੰਦੀ ਹੈ, ਇਹ ਵਧੇਰੇ ਖ਼ਤਰਨਾਕ ਵੀ ਹੈ ਅਤੇ ਇਹ ਫਲੂ ਨਾਲੋਂ 10 ਗੁਣਾ ਵਧੇਰੇ ਘਾਤਕ ਹੈ।
ਕੋਵੀਡ -19 ਵਾਲੇ 25 ਪ੍ਰਤੀਸ਼ਤ ਲੋਕਾਂ ਦੇ ਕੋਲ ਨਹੀਂ ਹੈ ਪਰ ਫਿਰ ਵੀ ਉਹ ਬਿਮਾਰੀ ਸੰਚਾਰਿਤ ਕਰ ਸਕਦੇ ਹਨ। ਸੰਕਰਮਿਤ ਲੋਕ ਕੋਈ ਲੱਛਣ ਦਿਖਾਉਣ ਤੋਂ 48 ਘੰਟੇ ਪਹਿਲਾਂ ਵਾਇਰਸ ਦੇ ਲਛਣ ਦਿਖਾਉਣਾ ਸ਼ੁਰੂ ਕਰ ਦਿੰਦੇ ਹਨ। ਕੋਵਿਡ -19 ਵਾਇਰਸ ਐਰੋਸੋਲਾਈਜ਼ਡ ਹੈ ਅਤੇ ਕੁਝ ਘੰਟਿਆਂ ਲਈ ਹਵਾ ਵਿਚ ਰਹਿ ਸਕਦਾ ਹੈ। ਇਹ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲ ਸਕਦਾ ਹੈ। ਇਸ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਮਾਜਿਕ ਦੂਰੀ ਬਹੁਤ ਜ਼ਰੂਰੀ ਹੈ।
ਜ਼ਿਆਦਾਤਰ ਕੇਸ ਐਕਸਪੋਜਰ ਤੋਂ 4-5 ਦਿਨ ਬਾਅਦ ਹੁੰਦੇ ਹਨ ਪਰ ਐਕਸਪੋਜਰ ਤੋਂ ਬਾਅਦ 14-15 ਦਿਨ ਲੰਬੇ ਹੋ ਸਕਦੇ ਹਨ। ਜ਼ਿਆਦਾਤਰ ਸੰਕਰਮਿਤ ਵਿਅਕਤੀ 5 ਦਿਨਾਂ ਦੇ ਸੰਪਰਕ ਦੇ ਬਾਅਦ ਲੱਛਣਾਂ ਦਾ ਵਿਕਾਸ ਕਰਦੇ ਹਨ ਅਤੇ ਲਗਭਗ ਸਾਰੇ ਲੋਕ ਲੱਛਣਾਂ ਦੇ ਸੰਪਰਕ ਵਿੱਚ ਆਉਣ ਦੇ 11 ਦਿਨਾਂ ਬਾਅਦ ਪਤਾ ਚੱਲਦਾ ਹੈ।
ਇਹ ਬਿਮਾਰੀ ਹਰ ਇਕ ਨੂੰ ਪ੍ਰਭਾਵਤ ਕਰਦੀ ਹੈ। ਸਿਰਫ ਬਜ਼ੁਰਗਾਂ ਨੂੰ ਹੀ ਨਹੀਂ। ਐਲ ਏ ਕਾਉ੬ਟੀ ਦੀ ਇਕ ਲੜੀ ਵਿਚ, ਪ੍ਰਭਾਵਿਤ 40 ਫੀਸਦੀ ਲੋਕ 41-65 ਸਾਲ ਦੀ ਉਮਰ ਦੇ ਹਨ , 39 ਫੀਸਦੀ 18-40 ਸਾਲ ਦੀ ਉਮਰ ਦੇ ਹਨ ਅਤੇ 19 ਫੀਸਦੀ ਬਜ਼ੁਰਗ ਵਡੇਰੀ ਉਮਰ ਦੇ ਹਨ। ਬੱਚੇ ਵੀ ਵਾਇਰਸ ਦੇ ਸ਼ਿਕਾਰ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਗਰਭਵਤੀ ਔਰਤਾਂ ਨੂੰ ਵੀ ਇਸ ਵਾਇਰਸ ਦੇ ਜੋਖਮ ਸਾਹਮਣੇ ਆਏ ਹਨ ਜੋ ਬੱਚੇ ਲਈ ਮਾੜੇ ਨਤੀਜੇ ਹੋ ਸਕਦੇ ਹਨ। ਇਹਨਾਂ ਸਰਵੇਖਣਾਂ ਤੋਂ ਪਤਾ ਚੱਲਦਾ ਹੈ ਕਿ ਇਹ ਵਾਇਰਸ ਸਮਾਜ ਦੇ ਸਾਰੇ ਮੈਂਬਰਾਂ ਨੂੰઠ ਪ੍ਰਭਾਵਿਤ ਕਰਦਾ ਹੈ ਨਾ ਕੇ ਸਿਰਫ ਬਜ਼ੁਰਗਾਂ ਨੂੰ ਹੀ ।
ਕੋਵਿਡ -19 ਵੀ ਕਈ ਲੱਛਣ: ਜਿਵੇਂ ਕਿ ਮਰੀਜ਼ ਗਲ਼ੇ ਦੀ ਖਰਾਸ਼, ਖੰਘ ਅਤੇ ਸਾਹ ਦੀ ਕਮੀ ਦਾ ਸਾਹਮਣਾ ਕਰ ਸਕਦੇ ਹਨ। ਦੂਸਰਾ ਬੁਖਾਰ ਹੋ ਸਕਦਾ ਹੈ ਜਾਂ ਨਹੀਂ ਵੀ ਹੋ ਸਕਦਾ। ਕੋਵਿਡ-19 ਦੇ ਵਿਕਾਸ ਲਈ ਤੁਹਾਨੂੰ ਬੁਖਾਰ ਹੋਣਾ ਜ਼ਰੂਰੀ ਵੀ ਨਹੀਂ ਹੈ। ਮਰੀਜ਼ ਮਾਸਪੇਸ਼ੀ ਦੇ ਦਰਦ ਅਤੇ ਜੋੜਾਂ ਦੇ ਦਰਦ ਦਾ ਵੀ ਸਾਹਮਣਾ ਕਰ ਸਕਦਾ ਹੈ। ਕੁਝ ਮਰੀਜ਼ ਪੇਟ ਵਿੱਚ ਦਰਦ ਅਤੇ ਦਸਤ ਦਾ ਸ਼ਿਕਾਰ ਵੀ ਹੁੰਦੇ ਹਨ। ਕੋਵੀਡ -19 ਦੀ ਹੋਣ ਤੇ ਮੂੰਹ ਦਾ ਸਵਾਦ ਬਦਲ ਜਾਂਦਾ ਹੈ ਤੇ ਸਰੀਰ ਵਿਚ ਕਮਜ਼ੋਰੀ ਮਹਿਸੂਸ ਹੋਣ ਲਗਦੀ ਹੈ। ਮੌਜੂਦਾ ਟੈਸਟ ਨਾਲ ਕੋਵਿਡ -19 ਕਈ ਵਾਰ ਆਪਣੇ ਲਛਣ ਜ਼ਾਹਿਰ ਨਹੀਂ ਹੋਣ ਦਿੰਦਾ । 25 ਪ੍ਰਤੀਸ਼ਤ ਕੇਸ ਟੈਸਟ ਤੋਂ ਖੁੰਝ ਜਾਂਦੇ ਹਨ। ਜੋ ਇਹ ਬਿਮਾਰੀ ਦੇ ਫੈਲਣ ਵਿਚ ਯੋਗਦਾਨ ਪਾਉਂਦੇ ਹਨ, ਕਿਉਂਕਿ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਇਸ ਦਾ ਸ਼ਿਕਾਰ ਹੋ ਚੁਕੇ ਹਨ ਤੇ ਉਹਨਾਂ ਤੋਂ ਕਈ ਹੋਰ ਸ਼ਿਕਾਰ ਹੋ ਰਹੇ ਹਨ।
ਕੋਵਿਡ-19 ਨੂੰ ਰੋਕਣ ਲਈ ਸਾਡਾ ਹਰ ਇਕ ਦਾ ਫਰਜ਼ ਬਣਦਾ ਹੈ ਕਿ ਅਸੀਂ ਸਿਹਤ ਵਿਭਾਗ ਵਲੋਂ ਜੋ ਪਾਬੰਦੀਆਂ ਲਗਾਇਆਂ ਗਇਆ ਹਨ ਉਹਨਾਂ ਦੀ ਪਾਲਣਾ ਕਰੀਏ। ਜਿਹਨਾਂ ਵਿਚ ਸਭ ਤੋਂ ਉਤਮ ਤੇ ਵਿਸ਼ੇਸ਼ ਇਹ ਹੀ ਹੈ ਕਿ ਅਸੀਂ ਆਪਣੇ ਆਪ ਨੂੰ ਦੂਜਿਆਂ ਤੋਂ ਦੂਰ ਰੱਖੀਏ। ਜਿਸ ਵਿਚ ਹੀ ਸਾਡਾ ਤੇ ਦੂਜਿਆਂ ਦਾ ਬਚਾ ਹੈ।
ਸਮਾਜਕ ਦੂਰੀ ਬਹੁਤ ਮਹੱਤਵਪੂਰਨ ਹੈ। ਭਾਈਚਾਰੇ ਦੇ ਮੁੱਠੀ ਭਰ ਲੋਕ ਸਮਾਜਕ ਦੂਰੀਆਂ ਦਾ ਅਭਿਆਸ ਨਹੀਂ ਕਰਦੇ ਜਿਸ ਕਰਕੇ ਬਿਮਾਰੀ ਪੂਰੇ ਸ਼ਹਿਰ ਵਿਚ ਫੈਲ ਰਹੀ ਹੈ।ઠ ਇਸੇ ਲਈ ਸਾਰੇ ਲੋਕਾਂ ਲਈ ਹਰ ਸਮੇਂ ਸਖ਼ਤ ਸਮਾਜਕ ਦੂਰੀਆਂ ਦਾ ਅਭਿਆਸ ਕਰਨਾ ਮਹੱਤਵਪੂਰਨ ਬਣਦਾ ਜਾ ਰਿਹਾ ਹੈ। ਆਉ ਸਾਰੇ ਰਲ ਕੇ ਸਿਹਤ ਵਿਭਾਗ ਦੀਆਂ ਪਬੰਦੀਆਂ ਨੂੰ ਆਪਣੇ ਆਪ ਤੇ ਲਾਗੂ ਕਰਕੇ ਇਸ ਵਾਇਰਸ ਤੇ ਜਿੱਤ ਪ੍ਰਾਪਤ ਕਰੀਏ। ਜਿਸ ਨਾਲ ਸਾਨੂੰ ਕਿਸੇ ਵੀ ਆਪਣੇ ਪਿਆਰੇ ਦੀ ਜਾਨ ਤੋਂ ਹੱਥ ਨਾ ਥੋਣੇ ਪੈਣ। ਭਲਾਈ ਵਿਚ ਹੀ ਭਲਾਈ ਹੈ।