ਸੁਲਤਾਨਪੁਰ ਲੋਧੀ : ਪੰਜਾਬ ਦੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਵਲੋਂ ਪ੍ਰਕਾਸ਼ਿਤ ਕੀਤੀ ਗਈ ਉਘੇ ਲੇਖਕ ਪਦਮਸ੍ਰੀ ਡਾ. ਸੁਰਜੀਤ ਪਾਤਰ ਵਲੋਂ ਸੰਪਾਦਿਤ ਕੀਤੀ ਪੁਸਤਕ ‘ਸੋਇਨੇ ਕਾ ਬਿਰਖ’ ਨੂੰ ਸੁਲਤਾਨਪੁਰ ਲੋਧੀ ਵਿਚ ਹੋਏ ਸਮਾਗਮ ਦੌਰਾਨ ਲੋਕ ਅਰਪਿਤ ਕਰਨ ਦੀ ਰਸਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਦਾ ਕੀਤੀ। ਪੁਸਤਕ ਤੇ ਸੰਪਾਦਕੀ ਮੰਡਲ ਵਿਚ ਦੀਵਾਨ ਮਾਨਾ, ਡਾ. ਲਖਵਿੰਦਰ ਜੌਹਲ, ਮੁਹੰਮਦ ਇੰਦਰੀਸ਼ ਤੇ ਚਮਕੌਰ ਸਿੰਘ ਸ਼ਾਮਲ ਹਨ। ਪੰਜ ਭਾਗਾਂ ਵਿਚ ਵੰਡੀ ਗਈ ਇਸ ਪੁਸਤਕ ਵਿਚ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ, ਬਾਣੀ, ਉਨ੍ਹਾਂ ਦੇ ਜੀਵਨ, ਸੰਗੀਤ ਨਾਲ ਰਿਸ਼ਤੇ ਤੇ ਇਤਿਹਾਸਕਾਰਾਂ ਦੇ ਉਨ੍ਹਾਂ ਬਾਰੇ ਕਥਨਾਂ ਤੇ ਕਵਿਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਸਚਿੱਤਰ ਪੁਸਤਕ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ‘ਚ ਪ੍ਰਕਾਸ਼ਿਤ ਕੀਤੀ ਗਈ ਹੈ ਤੇ ਇਸ ਵਿਚ ਸੰਸਾਰ ਪ੍ਰਸਿੱਧ ਲੇਖਕਾਂ ਪਰਲ ਐਸਬੇਕ, ਅਰਨੋਲਡ ਟੋਇਨਸੀ, ਡਾ. ਰਾਧਾ ਕ੍ਰਿਸ਼ਨ, ਨਜੀਰ ਅਕਰਾਬਾਦੀ, ਰਬਿੰਦਰ ਨਾਥ ਟੈਗੋਰ, ਖੁਸ਼ਵੰਤ ਸਿੰਘ ਤੇ ਹੋਰ ਨਾਮਵਰ ਲੇਖਕਾਂ ਵਲੋਂ ਗੁਰੂ ਨਾਨਕ ਦੇਵ ਜੀ ਦੇ ਬਾਣੀ ਬਾਰੇ ਵਿਚਾਰਾਂ ਨੂੰ ਅੰਕਿਤ ਕੀਤਾ ਗਿਆ ਹੈ।
Check Also
ਹਾਈ ਕੋਰਟ ਵੱਲੋਂ ਪੰਚਾਇਤੀ ਚੋਣਾਂ ਸਬੰਧੀ ਸੁਣਾਏ ਫੈਸਲੇ ਮਗਰੋਂ ਮੁੱਖ ਮੰਤਰੀ ਮਾਨ ਨੇ ਦਿੱਤਾ ਵੱਡਾ ਬਿਆਨ
ਕਿਹਾ : ਪੰਜਾਬ ਦੇ ਲੋਕ ਪਿੰਡਾਂ ਦੇ ਵਿਕਾਸ ਲਈ ਚੰਗੇ ਨੁਮਾਇੰਦਿਆਂ ਦੀ ਕਰਨ ਚੋਣ ਚੰਡੀਗੜ੍ਹ/ਬਿਊਰੋ …