22.2 C
Toronto
Tuesday, July 21, 2026
spot_img
Homeਭਾਰਤਕੇਜਰੀਵਾਲ ਦਾ ਰਿਸ਼ਤੇਦਾਰ ਪੀ.ਡਬਲਿਊ.ਡੀ. ਘੁਟਾਲੇ 'ਚ ਗ੍ਰਿਫਤਾਰ

ਕੇਜਰੀਵਾਲ ਦਾ ਰਿਸ਼ਤੇਦਾਰ ਪੀ.ਡਬਲਿਊ.ਡੀ. ਘੁਟਾਲੇ ‘ਚ ਗ੍ਰਿਫਤਾਰ

ਮੁਨੀਸ਼ ਸਿਸੋਦੀਆ ਨੇ ਕਿਹਾ, ਇਹ ਕਾਰਵਾਈ ਕੇਜਰੀਵਾਲ ਦੀ ਛਬੀ ਖਰਾਬ ਕਰਨ ਵਾਲੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਨੇ ਪੀ. ਡਬਲਿਊ.ਡੀ. ਘੁਟਾਲੇ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਾਂਢੂ ਸੁਰਿੰਦਰ ਬਾਂਸਲ ਦੇ ਬੇਟੇ ਵਿਨੇ ਬਾਂਸਲ ਨੂੰ ਲੰਘੇ ਕੱਲ੍ਹ ਗ੍ਰਿਫਤਾਰ ਕੀਤਾ। ਏ.ਸੀ.ਬੀ. ਮੁਖੀ ਅਰਵਿੰਦ ਦੀਪ ਨੇ ਕਿਹਾ ਕਿ ਆਰੋਪੀ ਨੂੰ ਮੈਟਰੋਪੋਲਿਟਨ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਇਕ ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ ਸੀ। ਏ.ਸੀ.ਬੀ. ਨੇ ਪੀ.ਡਬਲਿਊ.ਡੀ. ਘੁਟਾਲੇ ਵਿਚ 9 ਮਈ 2017 ਨੂੰ ਤਿੰਨ ਮਾਮਲੇ ਦਰਜ ਕੀਤੇ ਸਨ। ਇਨ੍ਹਾਂ ਵਿਚੋਂ ਇਕ ਮਾਮਲਾ ਸੁਰਿੰਦਰ ਬਾਂਸਲ ਦੀ ਕੰਪਨੀ ਖਿਲਾਫ ਸੀ। ਇਸੇ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਏ.ਸੀ.ਬੀ. ਦੀ ਇਸ ਕਾਰਵਾਈ ਨੂੰ ਅਰਵਿੰਦ ਕੇਜਰੀਵਾਲ ਦੀ ਛਬੀ ਖਰਾਬ ਕਰਨ ਵਾਲੀ ਦੱਸਿਆ ਹੈ।

RELATED ARTICLES
POPULAR POSTS