20.5 C
Toronto
Tuesday, September 29, 2026
spot_img
Homeਪੰਜਾਬਗ੍ਰਹਿ ਵਿਭਾਗ ਨੇ ਡੀ.ਜੀ.ਪੀ. ਕੋਲੋਂ ਮੰਗੀ ਰਿਪੋਰਟ

ਗ੍ਰਹਿ ਵਿਭਾਗ ਨੇ ਡੀ.ਜੀ.ਪੀ. ਕੋਲੋਂ ਮੰਗੀ ਰਿਪੋਰਟ

ਗ੍ਰਹਿ ਵਿਭਾਗ ਨੇ ਡੀ.ਜੀ.ਪੀ. ਕੋਲੋਂ ਮੰਗੀ ਰਿਪੋਰਟਦਲਬੀਰ ਕੌਰ ਪਾਕਿ ਜੇਲ੍ਹ ‘ਚ ਮਾਰੇ ਸਰਬਜੀਤ ਦੀ ਅਸਲ ਭੈਣ ਹੈ ਜਾਂ ਨਹੀਂ
ਜਲੰਧਰ/ਬਿਊਰੋ ਨਿਊਜ਼
ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿਚ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਮੌਤ ਹੋ ਗਈ ਸੀ ਅਤੇ ਇਹ ਮਾਮਲਾ ਹੁਣ ਫਿਰ ਉਠਣ ਲੱਗਾ ਹੈ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਡੀਜੀਪੀ ਨੂੰ ਪੱਤਰ ਲਿਖ ਕੇ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਸਬੰਧੀ ਜਾਂਚ ਰਿਪੋਰਟ ਮੰਗੀ ਹੈ। ਇਸ ਤੋਂ ਪਹਿਲਾਂ ਵੀ ਦਲਬੀਰ ਕੌਰ ‘ਤੇ ਇਲਜ਼ਾਮ ਲੱਗਦੇ ਰਹੇ ਹਨ ਕਿ ਉਹ ਸਰਬਜੀਤ ਦੀ ਅਸਲ ਭੈਣ ਨਹੀਂ ਹੈ। ਗ੍ਰਹਿ ਵਿਭਾਗ ਨੇ ਡੀਜੀਪੀ ਨੂੰ ਲਿਖਿਆ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ ਤੇ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਵਿਭਾਗ ਦੀ ਚਿੱਠੀ ਮੁਤਾਬਿਕ ਮਹਾਰਾਸ਼ਟਰ ਦੇ ਰਹਿਣ ਵਾਲੇ ਪ੍ਰਦੀਪ ਨਾਮ ਦੇ ਵਿਅਕਤੀ ਨੇ ਸੱਚ ਸਾਹਮਣੇ ਲਿਆਉਣ ਵਾਸਤੇ ਦਲਬੀਰ ਕੌਰ ਦੇ ਡੀਐਨਏ ਟੈਸਟ ਦੀ ਮੰਗ ਕੀਤੀ ਹੈ। ਦੂਜੇ ਪਾਸੇ ਦਲਬੀਰ ਕੌਰ ਦਾ ਇਸ ਬਾਰੇ ਕਹਿਣਾ ਹੈ ਕਿ ਇਹ ਇੱਕ ਰੁਟੀਨ ਚਿੱਠੀ ਹੈ। ਪੁਲਿਸ ਜਾਂ ਹੋਰ ਕਿਸੇ ਵਿਭਾਗ ਨੇ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਕੀਤਾ ਹੈ। ਉਨ੍ਹਾਂ ਦਾ ਲੁਧਿਆਣਾ ਦੀ ਰਹਿਣ ਵਾਲੀ ਬਲਜਿੰਦਰ ਕੌਰ ਨਾਲ ਕੋਰਟ ਕੇਸ ਚੱਲ ਰਿਹਾ ਹੈ। ਇਸ ਕਰਕੇ ਬਲਜਿੰਦਰ ਕੌਰ ਹੀ ਇਹ ਸਾਰਾ ਕੁਝ ਕਰਵਾ ਰਹੀ ਹੈ।

RELATED ARTICLES
POPULAR POSTS