-10.7 C
Toronto
Tuesday, January 20, 2026
spot_img
Homeਪੰਜਾਬਪਾਕਿਸਤਾਨ ਨੇ ਫਿਰ ਕੀਤੀ ਕੋਝੀ ਹਰਕਤ

ਪਾਕਿਸਤਾਨ ਨੇ ਫਿਰ ਕੀਤੀ ਕੋਝੀ ਹਰਕਤ

3ਬਾਰਾਮੂਲਾ ਤੇ ਦੀਨਾਨਗਰ ਨੂੰ ਬਣਾਇਆ ਨਿਸ਼ਾਨਾ
ਦੀਨਾਨਗਰ/ਬਿਊਰੋ ਨਿਊਜ਼
ਪਾਕਿਸਤਾਨ ਨੇ ਭਾਰਤ ਦੇ ਸਰਜੀਕਲ ਹਮਲੇ ਦਾ ਬਦਲਾ ਲੈਣ ਦੀ ਨਵੀਂ ਰਣਨੀਤੀ ਬਣਾਈ ਹੈ। ਇਸ ਮਕਸਦ ਲਈ ਐਤਵਾਰ ਰਾਤ ਪਾਕਿਸਤਾਨ ਨੇ ਬਾਰਾਮੂਲਾ ਤੇ ਦੀਨਾਨਗਰ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨ ਦੀ ਇਹ ਕਾਰਵਾਈ ਭਾਰਤ ਦੇ ਸਰਜੀਕਲ ਹਮਲੇ ਤੋਂ ਠੀਕ ਤਿੰਨ ਦਿਨ ਬਾਅਦ ਹੋਈ ਹੈ। ਜਾਣਕਾਰੀ ਮੁਤਾਬਕ ਐਤਵਾਰ ਰਾਤ ਛੇ ਅੱਤਵਾਦੀਆਂ ਨੇ ਬਾਰਾਮੂਲਾ ਵਿੱਚ 46 ਰਾਸ਼ਟਰੀ ਰਾਈਫਲਜ਼ ਤੇ ਬੀ.ਐਸ.ਐਫ. ਦੇ ਕੈਂਪਾਂ ‘ਤੇ ਜ਼ੋਰਦਾਰ ਹਮਲਾ ਕੀਤਾ। ਇਹ ਹਮਲਾ ਰਾਤ ਸਾਢੇ 10 ਵਜੇ ਕੀਤਾ ਗਿਆ। ਇਸ ਹਮਲੇ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ ਤੇ ਪੰਜ ਜਵਾਨ ਜ਼ਖ਼ਮੀ ਹੋ ਗਏ। ਸਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਵੀ ਮਾਰ ਮੁਕਾਇਆ ਹੈ। ਅੱਤਵਾਦੀਆਂ ਨੇ ਦੂਜਾ ਨਿਸ਼ਾਨਾ ਦੀਨਾਨਗਰ ਨੂੰ ਬਣਾਇਆ। ਰਾਤ ਡੇਢ ਵਜੇ ਦੀਨਾਨਗਰ ਵਿੱਚ ਚੱਕੀ ਪੋਸਟ ਦੇ ਸਾਹਮਣੇ ਗੇਟ ਨੰਬਰ-19 ਕੋਲੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਅੱਤਵਾਦੀਆਂ ਦੀ ਇਹ ਕਾਰਵਾਈ ਇਮੇਜਿੰਗ ਸੈਂਸਰਜ਼ ਵਿੱਚ ਆ ਗਈ। ਅੱਤਵਾਦੀਆਂ ਦੀ ਗਿਣਤੀ 9 ਤੋਂ10 ਸੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਦਿਨ ਰਿਟਰੀਟ ਸੈਰਾਮਨੀ ਸਮੇਂ ਵੀ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਵੱਲ ਪੱਥਰ ਸੁੱਟਿਆ ਗਿਆ ਸੀ ਅਤੇ ਭਾਰਤ ਖਿਲਾਫ ਨਾਅਰੇ ਵੀ ਲਗਾਏ ਗਏ ਸਨ।

RELATED ARTICLES
POPULAR POSTS