Breaking News
Home / ਜੀ.ਟੀ.ਏ. ਨਿਊਜ਼ / ਇਟੋਬੀਕੋ ‘ਚ ਕਤਲ ਹੋਏ ਵਿਅਕਤੀ ਦੀ ਪਹਿਚਾਣ ਬੀਸੀ ਦੇ ਪੰਜਾਬੀ ਵਜੋਂ ਹੋਈ

ਇਟੋਬੀਕੋ ‘ਚ ਕਤਲ ਹੋਏ ਵਿਅਕਤੀ ਦੀ ਪਹਿਚਾਣ ਬੀਸੀ ਦੇ ਪੰਜਾਬੀ ਵਜੋਂ ਹੋਈ

ਇਟੋਬੀਕੋ : ਪਿਛਲੇ ਵੀਕੈਂਡ ਇਟੋਬੀਕੋ ਦੀ ਰਿਹਾਇਸ਼ੀ ਇਮਾਰਤ ਦੇ ਬਾਹਰ ਗੋਲੀ ਮਾਰ ਕੇ ਮਾਰੇ ਗਏ ਵਿਅਕਤੀ ਦੀ ਪਛਾਣ ਬ੍ਰਿਟਿਸ਼ ਕੋਲੰਬੀਆ ਦੇ 25 ਸਾਲਾ ਪੰਜਾਬੀ ਵਿਅਕਤੀ ਜਸਮੀਤ ਬਦੇਸ਼ਾ ਵਜੋਂ ਹੋਈ ਹੈ। 4 ਮਾਰਚ ਨੂੰ ਰਾਤੀਂ 11:30 ਵਜੇ ਦੇ ਨੇੜੇ ਤੇੜੇ ਐਮਰਜੈਂਸੀ ਅਮਲੇ ਨੂੰ ਰੈਕਸਡੇਲ ਬੁਲੇਵਾਰਡ ਤੇ ਇਸਲਿੰਗਟਨ ਐਵਨਿਊ ਨੇੜੇ ਬਰਗਾਮੋਟ ਐਵਨਿਊ ਦੀ ਰਿਹਾਇਸ਼ੀ ਇਮਾਰਤ ਵਿੱਚ ਸੱਦਿਆ ਗਿਆ। ਇਸ ਰਿਹਾਇਸ਼ੀ ਬਿਲਡਿੰਗ ਦੇ ਬਾਹਰ ਪਾਰਕਿੰਗ ਲੌਟ ਵਿੱਚ ਪੈਰਾਮੈਡਿਕਸ ਨੇ ਇੱਕ ਵਿਅਕਤੀ ਦਾ ਮੁਆਇਨਾ ਕੀਤਾ ਪਰ ਕਿਸੇ ਨੂੰ ਵੀ ਹਸਪਤਾਲ ਨਹੀਂ ਲਿਜਾਇਆ ਗਿਆ। ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇੱਕ ਵਿਅਕਤੀ, ਜੋ ਕਿ ਆਪਣੇ 20ਵਿਆਂ ਵਿੱਚ ਸੀ, ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਨੂੰ ਮ੍ਰਿਤਕ ਦੀ ਪਛਾਣ ਮਿਸ਼ਨ, ਬੀਸੀ ਦੇ 25 ਸਾਲਾ ਦੇ ਜਸਮੀਤ ਬਦੇਸ਼ਾ ਵਜੋਂ ਕੀਤੀ ਗਈ। ਉਸ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ। ਕਿਸੇ ਮਸ਼ਕੂਕ ਦੇ ਸਬੰਧ ਵਿੱਚ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਬਿਲਡਿੰਗ ਦੇ ਨੇੜੇ ਹਾਦਸਾਗ੍ਰਸਤ ਹੋਈ ਲਾਲ ਰੰਗ ਦੀ ਗੱਡੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …