Breaking News
Home / ਜੀ.ਟੀ.ਏ. ਨਿਊਜ਼ / ਕੁਰਸੀ ਖਾਤਰ ਪੰਜਾਬ ‘ਚ ਕਿਤੇ ਮੰਤਰ, ਕਿਤੇ ਤੰਤਰ ਤੇ ਕਿਤੇ ਚੱਲ ਰਿਹਾ ਜਾਦੂ

ਕੁਰਸੀ ਖਾਤਰ ਪੰਜਾਬ ‘ਚ ਕਿਤੇ ਮੰਤਰ, ਕਿਤੇ ਤੰਤਰ ਤੇ ਕਿਤੇ ਚੱਲ ਰਿਹਾ ਜਾਦੂ

ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ ਦੀਆਂ ਵੀਡੀਓ ਹੋਈਆਂ ਵਾਇਰਲ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ‘ਚ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ ਅਤੇ ਵੀਡੀਓਜ਼ ਕਰਕੇ ਸਿਆਸੀ ਆਗੂ ਮਜ਼ਾਕ ਦਾ ਪਾਤਰ ਵੀ ਬਣ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਇਕ ਵੀਡੀਓ ਨੂੂੰ ਲੈ ਕੇ ਚਰਚਾ ਵਿਚ ਹਨ। ਇਕ ਚੋਣ ਰੈਲੀ ਦੌਰਾਨ ਮੰਚ ‘ਤੇ ਸਿੱਧੂ ਜਾਪ ਕਰਦੇ ਦਿਸ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਵੈਸ਼ਨੋ ਦੇਵੀ ਦਾ ਮੰਤਰ ਪੜ੍ਹ ਰਹੇ ਹਨ। ਸਿਆਸੀ ਵਿਰੋਧੀਆਂ ਨੇ ਉਸ ਨੂੰ ਤੰਤਰ ਵਿੱਦਿਆ ਦੱਸ ਕੇ ਮੀਮ ਬਣਾ ਦਿੱਤਾ। ਇਸੇ ਦੌਰਾਨ ਬਿਕਰਮ ਮਜੀਠੀਆ ਦਾ ਇਕ ਪੁਰਾਣਾ ਵੀਡੀਓ ਸਾਹਮਣੇ ਆ ਗਿਆ, ਜਿਸ ਵਿਚ ਮਜੀਠੀਆ ਇਕ ਧਾਰਮਿਕ ਵਿਅਕਤੀ ਦੇ ਨਾਲ ਜਿੱਤ ਦੀ ਪ੍ਰਾਰਥਨਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸਿੱਧੂ ਬੁੱਧਵਾਰ ਨੂੰ ਵੀ ਮੱਥਾ ਟੇਕਣ ਲਈ ਵੈਸ਼ਨੋ ਦੇਵੀ ਚਲੇ ਗਏ ਸਨ।
ਮੰਚ ‘ਤੇ ਸਿੱਧੂ ਦਾ ਮੰਤਰ ਜਾਪ
ਮੰਤਰ : ਗੁਪਤ ਨਵਰਾਤਰ ਦੀ ਅਸ਼ਟਮੀ ‘ਤੇ ਮੰਗਲਵਾਰ ਸ਼ਾਮ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਸ਼ਮੇਸ਼ ਨਗਰ (ਅੰਮ੍ਰਿਤਸਰ) ਦੇ ਜੌੜਾ ਫਾਟਕ ਨੇੜੇ ਮੰਚ ‘ਤੇ ਅੱਖਾਂ ਬੰਦ ਕਰਕੇ ਹੱਥ ਘੁਮਾ ਕੇ ਮੰਤਰ ਪੜ੍ਹਦੇ ਦਿਸੇ। ਇਹ ਵੀਡੀਓ ਮਜ਼ਾਕ ਦੇ ਤੌਰ ‘ਤੇ ਵਾਇਰਲ ਵੀ ਹੋ ਗਿਆ।
ਮਜੀਠੀਆ ਦੇ ਤੰਤਰ ਦਾ ਵੀਡੀਓ
ਤੰਤਰ : ਜਿਸ ਤਰ੍ਹਾਂ ਸਿੱਧੂ ਦਾ ਵੀਡੀਓ ਵਾਇਰਲ ਹੋਇਆ, ਕੁਝ ਹੀ ਦੇਰ ਬਾਅਦ ਮਜੀਠੀਆ ਦਾ ਇਕ ਵੀਡੀਓ ਵੀ ਆ ਗਿਆ। ਜਿਸ ਵਿਚ ਉਹ ਇਕ ਵਿਅਕਤੀ ਦੇ ਨਾਲ ਦਿਸੇ। ਉਹ ਵਿਅਕਤੀ ਹਵਾ ਵਿਚ ਹੱਥ ਘੁਮਾ ਕੇ ਮਜੀਠੀਆ ਦੀ ਜਿੱਤ ਦੀ ਪ੍ਰਾਰਥਨਾ ਕਰਦਾ ਦਿਸ ਰਿਹਾ ਹੈ।
ਭਾਜਪਾ ਦਿਖਾ ਰਹੀ ਜਾਦੂ
ਹੁਸ਼ਿਆਰਪੁਰ ‘ਚ ਭਾਜਪਾ ਦੇ ਚੋਣ ਪ੍ਰਚਾਰ ਲਈ ਮਹਾਰਾਸ਼ਟਰ ਤੋਂ 25 ਜਾਦੂਗਰ ਬੁਲਾਏ ਗਏ ਹਨ। ਇਹ ਜਾਦੂਗਰ ਲੋਕਾਂ ਨੂੰ ਭਾਜਪਾ ਦੇ ਹੱਕ ‘ਚ ਖਿੱਚਣ ਲਈ ਜਾਦੂ ਦਿਖਾਉਂਦੇ ਹਨ, ਇਸੇ ਦੌਰਾਨ ਇਹ ਜਾਦੂਗਰ ਟੋਪੀ ਦੇ ਅੰਦਰ ਨੋਟ ਪਾਉਂਦੇ ਹਨ ਅਤੇ ਝੰਡਾ ਬਾਹਰ ਕੱਢ ਦਿੰਦੇ ਹਨ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …