![](https://parvasinewspaper.com/wp-content/uploads/2025/02/jarnail-s.jpg)
ਆਰਟ ਦੇ ਖੇਤਰ ਵਿਚ ਕਈ ਇਨਾਮ ਜਿੱਤੇ ਸਨ ਜਰਨੈਲ ਆਰਟਿਸਟ ਨੇ
ਚੰਡੀਗੜ੍ਹ/ਬਿਊਰੋ ਨਿਊਜ਼
ਦੁਨੀਆ ਭਰ ਦੇ ਪੰਜਾਬੀਆਂ ਲਈ ਬੇਹੱਦ ਸੋਗ ਦੀ ਖਬਰ ਹੈ ਕਿ ਸਿੱਖ ਇਤਿਹਾਸ ਅਤੇ ਪੰਜਾਬੀ ਵਿਰਾਸਤ ਦੇ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਉਨ੍ਹਾਂ ਨੇ ਚੰਡੀਗੜ੍ਹ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਆਖਰੀ ਸਾਹ ਲਏ। ਉਹ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਜਰਨੈਲ ਸਿੰਘ ਚਿੱਤਰਕਾਰ ਦਾ ਜਨਮ ਜ਼ੀਰਾ ਵਿੱਚ 12 ਜੂਨ 1956 ਨੂੰ ਕਿਰਪਾਲ ਸਿੰਘ ਦੇ ਘਰ ਹੋਇਆ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀਏ ਪਾਸ ਕੀਤੀ ਸੀ। 1975 ਤੋਂ ਉਹ ਪੰਜਾਬ ਕਲਾ ਅਕੈਡਮੀ ਵੱਲੋਂ ਲਗਾਈਆਂ ਜਾਂਦੀਆਂ ਸਲਾਨਾ ਪ੍ਰਦਰਸ਼ਨੀਆਂ ਵਿੱਚ ਹਿੱਸਾ ਲੈਣ ਲੱਗੇ ਅਤੇ 1979 ਤੇ 1980 ਵਿੱਚ ਉਨ੍ਹਾਂ ਨੇ ਪੰਜਾਬ ਲਲਿਤ ਅਕੈਡਮੀ ਦੇ ਕਈ ਇਨਾਮ ਜਿੱਤੇ।