4.7 C
Toronto
Tuesday, November 18, 2025
spot_img
Homeਜੀ.ਟੀ.ਏ. ਨਿਊਜ਼ਓਨਟਾਰੀਓ ਸਰਕਾਰ ਖੋਲ੍ਹੇਗੀ 20 ਨਵੇਂ ਤੇ 8 ਪੱਕੇ ਸਕੂਲ

ਓਨਟਾਰੀਓ ਸਰਕਾਰ ਖੋਲ੍ਹੇਗੀ 20 ਨਵੇਂ ਤੇ 8 ਪੱਕੇ ਸਕੂਲ

16 ਹਜ਼ਾਰ ਵਿਦਿਆਰਥੀਆਂ ਦੀ ਪੜ੍ਹਾਈ ਲਈ ਬਣਨਗੇ ਨਵੇਂ ਸਕੂਲ
ਟੋਰਾਂਟੋ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦਾ ਸਭ ਤੋਂ ਵੱਧ ਪ੍ਰਭਾਵ ਓਨਟਾਰੀਓ ਤੇ ਕਿਊਬਿਕ ਸੂਬੇ ਝੱਲ ਰਹੇ ਹਨ। ਇਸ ਕਾਰਨ ਇਥੇ ਲਗਾਤਾਰ ਪਾਬੰਦੀਆਂ ਨੂੰ ਹੋਰ ਸਖਤ ਕੀਤਾ ਜਾ ਰਿਹਾ ਹੈ। ਬਹੁਤੇ ਲੋਕ ਸਰਕਾਰ ਦੀ ਕਾਰਗੁਜ਼ਾਰੀ ਵਿਚ ਨੁਕਸ ਕੱਢ ਰਹੇ ਹਨ। ਅਜਿਹੇ ਵਿਚ ਓਨਟਾਰੀਓ ਸਰਕਾਰ ਲੋਕਾਂ ਅੱਗੇ ਆਪਣੀ ਸਾਖ਼ ਸੁਧਾਰਨ ਲਈ ਨਵੇਂ ਸਕੂਲ ਖੋਲ੍ਹਣ ਜਾ ਰਹੀ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ 2020-21 ਦੌਰਾਨ ਉਹ 20 ਨਵੇਂ ਸਕੂਲ ਅਤੇ 8 ਪੱਕੇ ਸਕੂਲ ਬਣਾਉਣ ਲਈ 550 ਮਿਲੀਅਨ ਡਾਲਰ ਖਰਚ ਕਰੇਗੀ। ਇਸ ਨਾਲ 16 ਹਜ਼ਾਰ ਵਿਦਿਆਰਥੀਆਂ ਦੀ ਪੜ੍ਹਾਈ ਲਈ ਨਵੀਆਂ ਥਾਵਾਂ ਬਣਨਗੀਆਂ। ਇਸ ਦੇ ਨਾਲ ਹੀ ਛੋਟੇ-ਛੋਟੇ ਬੱਚਿਆਂ ਦਾ ਮਾਪਿਆ ਲਈ ਵੀ ਰਾਹਤ ਦੀ ਖਬਰ ਹੈ। ਇਸ ਲਈ ਸੂਬਾ ਸਰਕਾਰ 870 ਨਵੀਆਂ ਲਾਇਸੰਸਸ਼ੁਧਾ ਚਾਈਲਡ ਕੇਅਰ ਸਥਾਨ ਬਣਾਏ ਜਾਣਗੇ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਟੋਰਾਂਟੋ ਦੇ ਲਾਰੇਟੋ ਐਬੇ ਕੈਥੋਲਿਕ ਸੈਕੰਡਰੀ ਸਕੂਲ ਵਿਖੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸੂਬੇ ਦੇ ਸਿੱਖਿਆ ਮੰਤਰੀ ਸਟੀਫ਼ਨ ਲੈਚੇ ਅਤੇ ਇਗਲਿੰਟਨ ਲਾਰੈਂਸ ਦੇ ਐਮ ਪੀ ਪੀ ਰੌਬਿਨ ਮਾਰਟਿਨ ਵੀ ਮੌਜੂਦ ਸਨ। ਇਥੇ ਜ਼ਿਕਰਯੋਗ ਹੈ ਕਿ ਡਗ ਫੋਰਡ ਕੈਥੋਲਿਕ ਡਿਸਟਰਿਕ ਸਕੂਲ ਬੋਰਡ ਕੈਪੀਟਲ ਪ੍ਰਰਿਓਰਿਟੀਜ਼ ਪ੍ਰੋਗਰਾਮ ਤਹਿਤ 24 ਮਿਲੀਅਨ ਡਾਲਰ ਦੀ ਰਾਸ਼ੀ ਦੇਣ ਦਾ ਐਲਾਨ ਕਰਨ ਲਈ ਪੁੱਜੇ ਸਨ, ਜਿਸ ਨਾਲ ਇਥੇ 620 ਨਵੇਂ ਵਿਦਿਆਰਥੀਆਂ ਦੀ ਪੜ੍ਹਾਈ ਲਈ ਇਮਾਰਤੀ ਢਾਂਚੇ ਵਿਚ ਸੁਧਾਰ ਕੀਤਾ ਜਾਵੇਗਾ।
ਪ੍ਰੀਮੀਅਰ ਦਾ ਸਪੱਸ਼ਟ ਵਿਚਾਰ ਇਹ ਹੈ ਕਿ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਉਹ ਹਰ ਸਖਤਾਈ ਕਰਨ ਲਈ ਤਿਅਰ ਹਨ ਪਰ ਸਕੂਲਾਂ ਨੂੰ ਖੋਲ੍ਹ ਕੇ ਹੀ ਰੱਖਣਗੇ ਕਿਉਂਕਿ ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਪ੍ਰਭਾਵ ਪੈਂਦਾ ਹੈ।

RELATED ARTICLES
POPULAR POSTS