ਰਾਜਾਸਾਂਸੀ/ਬਿਊਰੋ ਨਿਊਜ਼ : ਕਰਜ਼ੇ ਦੀਆਂ ਪੰਡਾਂ ਮੋਢਿਆਂ ‘ਤੇ ਚੱਕ ਕੇ ਅਮਰੀਕਾ ਪੁੱਜਣ ਵਿਚ ਕਾਮਯਾਬ ਹੋਣ ਅਤੇ ਉਥੋਂ ਦੀ ਪੁਲਿਸ ਦੇ ਢਾਹੇ ਚੜ੍ਹ ਜਾਣ ਅਤੇ ਜੇਲ੍ਹ ਦੀਆਂ ਕੋਠੜੀਆਂ ਵਿਚ ਕੈਦ ਰਹਿੰਦਿਆਂ ਸੁਨਹਿਰੀ ਭਵਿੱਖ ਦਾ ਮੁਕੱਦਮਾ ਹਾਰਨ ਵਾਲੇ 69 ਭਾਰਤੀ ਬੁੱਧਵਾਰ ਸ਼ਾਮ ਨੂੰ ਅਮਰੀਕਾ ਤੋਂ ਸਿੱਧੀ ਆਈ ਇਕ ਵਿਸ਼ੇਸ਼ ਉਡਾਣ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੇ।ਇਥੇ ਪੁੱਜਣ ‘ਤੇ ਉਨ੍ਹਾਂ ਦੇ ਪਰਿਵਾਰਾਂ ਨੇ ਭਾਵੁਕਤਾ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਨੌਜਵਾਨਾਂ ਨੇ ਦੱਸਿਆ ਕਿ ਜੇਲ੍ਹ ਵਿਚ ਤਾਂ ਉਨ੍ਹਾਂ ਨਾਲ ਕੀਤਾ ਜਾਂਦਾ ਵਿਵਹਾਰ ਤਾਂ ਨਿੰਦਣਯੋਗ ਹੈ ਹੀ ਪਰ ਜਹਾਜ਼ ਵਿਚ ਵੀ ਉਨ੍ਹਾਂ ਨੂੰ ਅਣਮਨੁੱਖੀ ਵਿਵਹਾਰ ਤੋਂ ਨਹੀਂ ਬਖ਼ਸ਼ਿਆ ਗਿਆ। ਸਫਰ ਦੌਰਾਨ ਉਨ੍ਹਾਂ ਨੂੰ ਹੱਥਕੜੀਆਂ ਤੇ ਬੇੜੀਆਂ ਲਗਾ ਕੇ ਲਿਆਂਦਾ ਗਿਆ।
Check Also
ਡਾ.ਅਟਵਾਲ ਦੀ ਅੰਤਿਮ ਅਰਦਾਸ ਵੇਲੇ ਵੱਡੀ ਗਿਣਤੀ ਵਿੱਚ ਪੁੱਜੇ ਸਾਹਿਤਕਾਰ
ਚੰਡੀਗੜ੍ਹ :ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਦੇ …