ਜੰਮੂ : ਫੌਜ ਦੀ ਉੱਤਰੀ ਕਮਾਂਡ ਦੇ ਮੁਖੀ ਲੈਫ. ਜਨਰਲ ਐਨ. ਪੀ. ਐਸ. ਹੀਰਾ ਨੂੰ ਭਾਰਤੀ ਫੌਜ ਦਾ ਨਵਾਂ ਉੱਪ ਮੁਖੀ ਬਣਾਇਆ ਗਿਆ ਹੈ ਤੇ ਉਨ੍ਹਾਂ ਨੇ 14 ਮਾਰਚ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਸਬੰਧੀ ਰੱਖਿਆ ਬੁਲਾਰੇ ਕਰਨਲ ਐਸ. ਡੀ. ਗੋਸਵਾਮੀ ਨੇ ਦੱਸਿਆ ਨੇ ਲੈਫ. ਜਨ. ਹੀਰਾ ਇਸ ਵੇਲੇ ਊਧਮਪੁਰ ਵਿਖੇ ਫੌਜ ਦੀ ਉੱਤਰੀ ਕਮਾਂਡ ਦੇ ਮੁਖੀ ਵਜੋਂ ਤਾਇਨਾਤ ਹਨ ਜੋ ਹੁਣ ਨਵੀਂ ਦਿੱਲੀ ਵਿਖੇ ਫੌਜ ਦੇ ਹੈੱਡਕੁਆਰਟਰ ਵਿਖੇ ਫੌਜ ਦੇ ਉੱਪ ਮੁਖੀ ਵਜੋਂ 14 ਮਾਰਚ ਨੂੰ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੱਸਿਆ ਕਿ ਲੈਫ. ਜਨ. ਹੀਰਾ ਨੂੰ ਸਿੱਖ ਲਾਈਟ ਇਨਫੈਂਟਰੀ ‘ਚ ਕਮਿਸ਼ਨ ਮਿਲਿਆ ਸੀ ਤੇ ਉਨ੍ਹਾਂ ਨੂੰ ਉੱਤਰੀ ਕਮਾਂਡ ਦੇ ਜੰਮੂ-ਕਸ਼ਮੀਰ ਖੇਤਰ ‘ਚ ਵੱਖ-ਵੱਖ ਮੁਹਿੰਮਾਂ ਤੇ ਫੌਜੀ ਆਪਰੇਸ਼ਨਾਂ ਦੇ ਨਾਲ-ਨਾਲ ਪੱਛਮੀ ਕਮਾਂਡ ਦਾ ਵੀ ਕਾਫੀ ਤਜ਼ਰਬਾ ਹੈ।
Check Also
ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ
ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …