ਹੁਣ ਪਾਕਿ ‘ਚ ਵੜ ਕੇ ਮਾਰਾਂਗੇ
ਅਹਿਮਦਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਤਵਾਦ ਦੇ ਪਨਾਹਗਾਹ ਪਾਕਿਸਤਾਨ ਅਤੇ ਉਸਦੇ ਅੱਤਵਾਦੀ ਆਕਾਵਾਂ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਚਿਤਾਵਨੀ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਬੇਹੱਦ ਸਖਤ ਲਹਿਜ਼ੇ ਵਿਚ ਕਿਹਾ ਕਿ ਇਹ ਨਵਾਂ ਭਾਰਤ ਹੈ, ਅੱਤਵਾਦ ਦੇ ਸਾਹਮਣੇ ਕਦੇ ਨਹੀਂ ਝੁਕੇਗਾ, ਚੁਣ-ਚੁਣ ਕੇ ਬਦਲਾ ਲਵੇਗਾ ਅਤੇ ਲੋੜ ਪਈ ਤਾਂ ਦੁਸ਼ਮਣ ਦੇ ਘਰ ਜਾ ਕੇ ਵੀ ਹਿਸਾਬ ਲਵੇਗਾ।”
ਪ੍ਰਧਾਨ ਮੰਤਰੀ ਨੇ ਅਹਿਮਾਦਾਬਾਦ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਨੂੰ ਸੱਤਾ ਦੀ ਕੁਰਸੀ ਦੀ ਪਰਵਾਹ ਨਹੀਂ ਹੈ, ਮੈਨੂੰ ਚਿੰਤਾ ਮੇਰੇ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਦੀ ਹੈ। ਮੈਂ ਹੁਣ ਲੰਬਾ ਇੰਤਜ਼ਾਰ ਨਹੀਂ ਕਰ ਸਕਦਾ। ਹਵਾਈ ਫੌਜ ਦੀ ਏਅਰ ਸਟਰਾਈਕ ‘ਤੇ ਸਵਾਲ ਉਠਾਉਣ ਵਾਲੀਆਂ ਵਿਰੋਧੀ ਪਾਰਟੀਆਂ ‘ਤੇ ਕਰਾਰਾ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਕੁਝ ਸਿਆਸੀ ਆਗੂ ਜਿਹੜੇ ਬਿਆਨਬਾਜ਼ੀ ਕਰਦੇ ਹਨ, ਉਨ੍ਹਾਂ ਨੂੰ ਪਾਕਿਸਤਾਨ ਅਖਬਾਰਾਂ ਵਿਚ ਹੈਡਲਾਈਨ ਬਣਾ ਦਿੱਤਾ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਸਵਾਲ ਕੀਤਾ ਕਿ ਜੇਕਰ ਹਵਾਈ ਫੌਜ ਦਾ ਮਿਸ਼ਨ ਫੇਲ੍ਹ ਹੁੰਦਾ ਤਾਂ ਅਸਤੀਫਾ ਕਿਸ ਦਾ ਮੰਗਿਆ ਜਾਂਦਾ।
Check Also
ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ
ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …