ਭਾਰਤ ਨੇ ਕਿਹਾ – ਪਾਕਿਸਤਾਨ ਦੀਆਂ ਹਰਕਤਾਂ ‘ਤੇ ਸਾਡੀ ਤਿੱਖੀ ਨਜ਼ਰ
ਨਵੀਂ ਦਿੱਲੀ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਕਰਕੇ ਪਾਕਿਸਤਾਨ ਪੂਰੀ ਤਰ੍ਹਾਂ ਬੁਖਲਾਹਟ ਵਿਚ ਆ ਗਿਆ ਹੈ ਅਤੇ ਭਾਰਤ ਵਿਰੋਧੀ ਕਈ ਕਦਮ ਉਠਾ ਰਿਹਾ ਹੈ। ਖੁਫੀਆ ਜਾਣਕਾਰੀ ਮੁਤਾਬਕ ਪਾਕਿਸਤਾਨ ਲੱਦਾਖ ਨੇੜੇ ਆਪਣੇ ਸਕਦੂ ਖੇਤਰ ਵਿਚ ਲੜਾਕੂ ਜਹਾਜ਼ਾਂ ਦੀ ਤੈਨਾਤੀ ਕਰ ਰਿਹਾ ਹੈ। ਪਿਛਲੇ ਦਿਨੀਂ ਭਾਰਤੀ ਖੁਫੀਆ ਵਿਭਾਗ ਨੇ ਫੌਜ ਅਤੇ ਹਵਾਈ ਫੌਜ ਨੂੰ ਜਹਾਜ਼ਾਂ ਦੀ ਤੈਨਾਤੀ ਬਾਰੇ ਚੌਕਸ ਰਹਿਣ ਲਈ ਕਿਹਾ ਸੀ। ਜਦਕਿ ਭਾਰਤੀ ਹਵਾਈ ਫੌਜ ਦਾ ਕਹਿਣਾ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਇਸ ਦੇ ਚੱਲਦਿਆਂ ਭਾਰਤ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੀਆਂ ਹਰਕਤਾਂ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
Check Also
ਪੀਐਮ ਮੋਦੀ ਨੇ ਭਲਕੇ ਕੇਂਦਰੀ ਕੈਬਨਿਟ ਦੀ ਮੀਟਿੰਗ ਵੀ ਬੁਲਾਈ
ਨਵੀਂ ਦਿੱਲੀ/ਬਿਊਰੋ ਨਿਊਜ਼ ਪਿਛਲੇ ਦਿਨੀਂ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਅੱਜ ਮੰਗਲਵਾਰ ਨੂੰ …