ਜਿਸਮਫ਼ਰੋਸ਼ੀ ਦੇ ਧੰਦੇ, ਬਲਾਤਕਾਰਾਂ, ਅਸ਼ਲੀਲਤਾ ‘ਚ ਡੁੱਬੇ ਹਨ ਇਹ ਬਾਬੇ
ਇਲਾਹਾਬਾਦ : ਆਪੂੰ ਬਣੇ ਬਾਬਿਆਂ ਦੀਆਂ ਕਰਤੂਤਾਂ ਤੋਂ ਨਾਰਾਜ਼ ਸਾਧੂਆਂ ਦੀ ਚੋਟੀ ਦੀ ਸੰਸਥਾ ਅਖਿਲ ਭਾਰਤੀ ਅਖਾੜਾ ਪਰਿਸ਼ਦ ਨੇ 14 ਫ਼ਰਜ਼ੀ ਬਾਬਿਆਂ ਦੀ ਸੂਚੀ ਜਾਰੀ ਕੀਤੀ ਅਤੇ ਇਨ੍ਹਾਂ ਬਾਬਿਆਂ ਵਿਰੁੱਧ ਕਾਰਵਾਈ ਮੰਗੀ ਹੈ।
ਸੂਚੀ ਜਾਰੀ ਕਰਦਿਆਂ ਮਹੰਤ ਗਿਰੀ ਨੇ ਕਿਹਾ, ‘ਅਸੀਂ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਜਿਹੇ ਫ਼ਰਜ਼ੀ ਅਤੇ ਝੂਠੇ ਬਾਬਿਆਂ ਤੋਂ ਚੌਕਸ ਰਹਿਣ ਜਿਹੜੇ ਕਿਸੇ ਵੀ ਸੰਪਰਦਾ ਜਾਂ ਪਰੰਪਰਾ ਨਾਲ ਜੁੜੇ ਹੋਏ ਨਹੀਂ ਅਤੇ ਆਪਣੀਆਂ ਹਰਕਤਾਂ ਨਾਲ ਸਾਧੂਆਂ-ਸੰਤਾਂ ਨੂੰ ਕਲੰਕਤ ਕਰ ਰਹੇ ਹਨ।’ ਪਰਿਸ਼ਦ ਦੀ ਵਿਸ਼ੇਸ਼ ਬੈਠਕ ਵਿਚ 13 ਅਖਾੜਿਆਂ ਦੇ 26 ‘ਸੰਤ’ ਸ਼ਾਮਲ ਹੋਏ। ਇਸ ਸੂਚੀ ਵਿਚ ਸੌਦਾ ਸਾਧ ਦਾ ਵੀ ਨਾਮ ਹੈ ਜਿਸ ਨੂੰ ਦੋ ਸਾਧਵੀਆਂ ਦੇ ਬਲਾਤਕਾਰઠਕਾਰਨ ਪਿਛਲੇ ਦਿਨੀਂ 20 ਸਾਲ ਕੈਦ ਦੀ ਸਜ਼ਾ ਹੋਈ ਹੈ। ਮਹੰਤ ਗਿਰੀ ਨੇ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਇਹ ਸੂਚੀ ਕੇਂਦਰ ਸਰਕਾਰ, ਰਾਜ ਸਰਕਾਰਾਂ ਅਤੇ ਵਿਰੋਧੀ ਧਿਰਾਂ ਨੂੰ ਸੌਂਪਾਂਗੇ ਅਤੇ ਉਨ੍ਹਾਂ ਕੋਲੋਂ ਇਨ੍ਹਾਂ ਫ਼ਰਜ਼ੀ ਬਾਬਿਆਂ ਵਿਰੁੱਧ ਕਾਰਵਾਈ ਮੰਗਾਂਗੇ। ਗਿਰੀ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਨੂੰ ਸੰਤ ਜਾਂ ਮਹਾਤਮਾ ਕਹਿਣਾ ਗ਼ਲਤ ਹੈ। ਉਨ੍ਹਾਂ ਕਿਹਾ,’ਅਸੀਂ ਸਰਕਾਰ ਨੂੰ ਕਾਨੂੰਨੀ ਬਣਾਉਣ ਦੀ ਅਪੀਲ ਕਰਾਂਗੇ ਤਾਂ ਕਿ ਅਜਿਹੇ ਫ਼ਰਜ਼ੀ ਬਾਬਿਆਂ ‘ਤੇ ਰੋਕ ਲੱਗ ਸਕੇ।’
ਇਹ ਹਨ ਫਰਜ਼ੀ ਬਾਬੇ
ਆਸਾ ਰਾਮ, ਰਾਧੇ ਮਾਂ, ਗੁਰਮੀਤ ਰਾਮ ਰਹੀਮ, ਸਚਿਦਾਨੰਦ ਗਿਰੀ, ਓਮ ਬਾਬਾ, ਨਿਰਮਲ ਬਾਬਾ, ਇੱਛਾਧਾਰੀ ਭੀਮਾਨੰਦ, ਸਵਾਮੀ ਅਸੀਮਾਨੰਦ, ਓਮ ਨਮ ਸ਼ਿਵਾਏ ਬਾਬਾ, ਨਰਾਇਣ ਸਾਈਂ, ਰਾਮਪਾਲ, ਅਚਾਰੀਆ ਕੁਸ਼ਮੁਨੀ, ਬ੍ਰਹਸਪਤੀ ਗਿਰੀ ਅਤੇ ਮਲਖਾਨ ਗਿਰੀ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …