-2.9 C
Toronto
Friday, December 26, 2025
spot_img
Homeਭਾਰਤਲੌਕਡਾਊਨ ਦੌਰਾਨ ਬੱਚੇ ਬਣ ਗਏ 'ਮੋਬਾਈਲ ਦੇ ਕੈਦੀ'

ਲੌਕਡਾਊਨ ਦੌਰਾਨ ਬੱਚੇ ਬਣ ਗਏ ‘ਮੋਬਾਈਲ ਦੇ ਕੈਦੀ’

ਸਰਵੇਖਣ ‘ਚ ਖੁਲਾਸਾ – 65 ਫੀਸਦੀ ਬੱਚਿਆਂ ਨੂੰ ਆਈਆਂ ਸਰੀਰਕ ਸਮੱਸਿਆਵਾਂ
ਜੈਪੁਰ/ਬਿਊਰੋ ਨਿਊਜ਼
ਕਰੋਨਾ ਵਾਇਰਸ ਦੇ ਮੱਦੇਨਜ਼ਰ ਕੀਤੇ ਗਏ ਲੌਕਡਾਊਨ ਦੌਰਾਨ ਤਕਰੀਬਨ 65 ਫ਼ੀਸਦੀ ਬੱਚੇ ਪਿਛਲੇ ਕੁਝ ਮਹੀਨਿਆਂ ਵਿੱਚ ਇਲੈਕਟ੍ਰੌਨਿਕ ਉਪਕਰਨਾਂ ਦੇ ਆਦੀ ਹੋ ਗਏ ਹਨ ਅਤੇ ਅੱਧਾ ਘੰਟਾ ਵੀ ਇਨ੍ਹਾਂ ਉਪਕਰਨਾਂ ਤੋਂ ਦੂਰ ਨਹੀਂ ਰਹਿ ਸਕਦੇ ਹਨ। ਬੱਚੇ ਗੁੱਸੇ ਦਾ ਇਜ਼ਹਾਰ ਕਰ ਰਹੇ ਹਨ, ਚੀਕ ਰਹੇ ਹਨ, ਮਾਪਿਆਂ ਦੀ ਗੱਲ ਨਹੀਂ ਮੰਨ ਰਹੇ ਅਤੇ ਇਨ੍ਹਾਂ ਉਪਕਰਨਾਂ ਨੂੰ ਛੱਡਣ ਦੀ ਗੱਲ ਕਹਿਣ ‘ਤੇ ਚਿੜਚਿੜਾ ਵਿਵਹਾਰ ਕਰ ਰਹੇ ਹਨ। ਇਹ ਸਾਰੇ ਤੱਥ ਜੈਪੁਰ ਵਿੱਚ ਸਥਿਤ ਜੇ.ਕੇ. ਲੋਨ ਹਸਪਤਾਲ ਦੇ ਡਾਕਟਰਾਂ ਵੱਲੋਂ ਕੀਤੇ ਗਏ ਇਕ ਸਰਵੇਖਣ ਵਿੱਚ ਸਾਹਮਣੇ ਆਏ ਹਨ। ਹਸਪਤਾਲ ਦੇ ਡਾਕਟਰਾਂ ਵੱਲੋਂ ਕਰੋਨਾਵਾਇਰਸ ਦੇ ਮੱਦੇਨਜ਼ਰ ਕੀਤੇ ਲੌਕਡਾਊਨ ਦੇ ਬੱਚਿਆਂ ਦੀ ਸਿਹਤ ‘ਤੇ ਪਏ ਪ੍ਰਭਾਵ ਬਾਰੇ ਇਹ ਸਰਵੇਖਣ ਕੀਤਾ ਗਿਆ ਸੀ। ਸਰਵੇਖਣ ਅਨੁਸਾਰ 65.2 ਫ਼ੀਸਦੀ ਬੱਚਿਆਂ ਵਿੱਚ ਸਰੀਰਕ ਸਮੱਸਿਆਵਾਂ ਪੇਸ਼ ਆਈਆਂ ਹਨ। 23.40 ਫ਼ੀਸਦ ਬੱਚਿਆਂ ਦਾ ਭਾਰ ਵਧ ਗਿਆ ਹੈ, 26.90 ਫ਼ੀਸਦ ਬੱਚਿਆਂ ਨੂੰ ਸਿਰਦਰਦ/ਚਿੜਚਿੜਾਪਣ ਅਤੇ 22.40 ਫ਼ੀਸਦ ਬੱਚਿਆਂ ਦੀਆਂ ਅੱਖਾਂ ਵਿਚ ਦਰਦ ਅਤੇ ਖਾਰਿਸ਼ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। 70.70 ਫ਼ੀਸਦ ਵਿਦਿਆਰਥੀ ਜੋ ਲੌਕਡਾਊਨ ਦੌਰਾਨ ਵੱਡੀ ਪੱਧਰ ‘ਤੇ ਸਕਰੀਨ ਦੇਖਦੇ ਰਹੇ, ਵਿੱਚ ਚਿੜਚਿੜੇਪਣ ਸਬੰਧੀ ਸਮੱਸਿਆਵਾਂ ਦੇਖਣ ਨੂੰ ਮਿਲੀਆਂ ਹਨ। ਇਸ ਤੋਂ ਇਲਾਵਾ 23.90 ਫ਼ੀਸਦ ਬੱਚਿਆਂ ਦਾ ਰੋਜ਼ ਦਾ ਰੁਟੀਨ ਵਿਗੜ ਗਿਆ ਹੈ, 20.90 ਫ਼ੀਸਦੀ ਬੱਚੇ ਲਾਪ੍ਰਵਾਹ ਹੋ ਗਏ ਹਨ, 36.80 ਫ਼ੀਸਦ ਬੱਚੇ ਜ਼ਿੱਦੀ ਹੋ ਗਏ ਹਨ ਅਤੇ 17.40 ਫ਼ੀਸਦੀ ਬੱਚਿਆਂ ਦਾ ਕੰਮ ‘ਤੇ ਧਿਆਨ ਲੱਗਣਾ ਬੰਦ ਹੋ ਗਿਆ ਹੈ।

RELATED ARTICLES
POPULAR POSTS