28.1 C
Toronto
Thursday, September 3, 2026
spot_img
Homeਭਾਰਤਸੋਨੀਆ ਨੇ ਐਨ.ਡੀ.ਏ. ਦੀ ਜਗ੍ਹਾ ਯੂ.ਪੀ.ਏ. ਨੂੰ ਦੱਸਿਆ ਨਾਕਾਮ

ਸੋਨੀਆ ਨੇ ਐਨ.ਡੀ.ਏ. ਦੀ ਜਗ੍ਹਾ ਯੂ.ਪੀ.ਏ. ਨੂੰ ਦੱਸਿਆ ਨਾਕਾਮ

ਸੋਨੀਆ ਨੇ ਐਨ.ਡੀ.ਏ. ਦੀ ਜਗ੍ਹਾ ਯੂ.ਪੀ.ਏ. ਨੂੰ ਦੱਸਿਆ ਨਾਕਾਮਨਵੀਂ ਦਿੱਲੀ :ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜਦੋਂ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਭਾਸ਼ਣ ਪੜ੍ਹ ਰਹੇ ਸਨ ਤਾਂ ਉਨ੍ਹਾਂ ਦੀ ਜ਼ੁਬਾਨ ਫਿਸਲ ਗਈ ਤੇ ਉਨ੍ਹਾਂ ਨੇ ਐਨ.ਡੀ.ਏ. ਦੀ ਜਗ੍ਹਾ ਯੂ.ਪੀ.ਏ. ਕਹਿ ਦਿੱਤਾ। ਉਹ ਕਹਿਣਾ ਚਾਹੁੰਦੇ ਸਨ ਕਿ ਬੀਤੇ ਦੋ ਸਾਲਾਂ ਵਿਚ ਐਨ.ਡੀ.ਏ. ਦੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਤੇ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਗਈ ਹੈ ਪਰ ਉਹ ਕਹਿ ਗਏ ਕਿ ਦੋ ਸਾਲਾ ਵਿਚ ਯੂ.ਪੀ.ਏ. ਸਰਕਾਰ ਪੂਰੀ ਤਰ੍ਹਾਂ ਅਸਫਲ ਰਹੀ ਹੈ। ਦਰਅਸਲ ਸੋਨੀਆ ਗਾਂਧੀ ਆਂਧਰਾ ਪ੍ਰਦੇਸ਼ ਦੇ ਪਾਰਟੀ ਵਰਕਰਾਂ ਦੇ ਇਕ ਸਮਾਗਮ ਵਿਚ ਹਿੱਸਾ ਲੈਣ ਕਾਂਗਰਸ ਦਫਤਰ 24 ਅਕਬਰ ਰੋਡ ਪਹੁੰਚੇ ਸਨ ਤੇ ਇਹ ਸਮਾਗਮ ਆਂਧਰਾ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਸੀ।

RELATED ARTICLES
POPULAR POSTS