ਜਿਨ੍ਹਾਂ ਮੁੱਦਿਆਂ ‘ਤੇ 2015 ਦੀ ਚੋਣ ਜਿੱਤੀ ਉਹ ਕਾਰਜ ਪੂਰੇ ਕਰਾਂਗੇ : ਟਰੂਡੋ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਦਿਲੀ ਇੱਛਾ ਹੈ ਕਿ ਕੈਨੇਡੀਅਨ ਲੋਕਾਂ ਦਾ ਭਵਿੱਖ ਸੁਰੱਖਿਅਤ ਵੀ ਹੋਵੇ ਤੇ ਤਰੱਕੀਸ਼ੀਲ ਵੀ ਹੋਵੇ। ਇਸ ਲਈ ਉਹ 2015 ਦੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਉਦਮਸ਼ੀਲ ਨਜ਼ਰ ਆਉਂਦੇ ਹਨ। ਆਪਣਾ ਅੱਧਾ ਕਾਰਜਕਾਲ ਪੂਰਾ ਕਰ ਚੁੱਕੇ ਪ੍ਰਧਾਨ ਮੰਤਰੀ 2015 ਵਿੱਚ ਸੱਤਾ ਹਾਸਲ ਕਰਨ ਲਈ ਜ਼ਿੰਮੇਵਾਰ ਆਪਣੇ ਏਜੰਡੇ ਲਈ ਲਗਾਤਾਰ ਕੋਸ਼ਿਸ਼ ਕਰਦੇ ਰਹੇ ਹਨ ਤੇ ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਉਨ੍ਹਾਂ ਨੂੰ ਭਰੋਸਾ ਵੀ ਹੈ। ਗਲੋਬਲ ਮਾਮਲਿਆਂ, ਆਮਦਨ ਵਿੱਚ ਅਸਮਾਨਤਾ, ਗਲੋਬਲਾਈਜ਼ੇਸ਼ਨ, ਗੜਬੜੀ ਤੇ ਲੋਕਵਾਦ ਬਾਰੇ ਟਰੂਡੋ ਦੀ ਪਹੁੰਚ ਕੈਨੇਡੀਅਨਾਂ ਨੂੰ ਬਿਹਤਰ ਭਵਿੱਖ ਵੱਲ ਲਿਜਾਣ ਲਈ ਕਾਫੀ ਹੈ। ਸਿਆਸਤਦਾਨਾਂ ਦਾ ਕਹਿਣਾ ਹੈ ਕਿ ਟਰੂਡੋ ਕੋਲ ਦੋ ਬਦਲ ਹਨ। ਉਹ ਸਿਆਸੀ ਲਾਹੇ ਕਾਰਨ ਜਨਤਾ ਦਾ ਗੁੱਸਾ ਭੜਕਾ ਸਕਦੇ ਹਨ ਜਾਂ ਫਿਰ ਉਹੀ ਕਰਦੇ ਰਹਿਣ ਜੋ ਉਨ੍ਹਾਂ ਮੁਤਾਬਕ ਉਨ੍ਹਾਂ ਦੀ ਸਰਕਾਰ ਕਰ ਰਹੀ ਹੈ ਜਿਵੇਂ ਕਿ ਵਰਕਿੰਗ ਲੋਕਾਂ ਨੂੰ ਬੈਨੇਫਿਟਸ ਦਿਵਾਉਣਾ, ਅਮੀਰਾਂ ਉੱਤੇ ਟੈਕਸ ਲਾਉਣਾ ਤੇ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਬਾਰੇ ਚੇਤੇ ਕਰਵਾਉਣਾ ਜਿਹੜੇ ਉਨ੍ਹਾਂ ਲਈ ਕੰਮ ਕਰਦੇ ਹਨ।
ਇੱਕ ਇੰਟਰਵਿਊ ਵਿੱਚ ਟਰੂਡੋ ਨੇ ਆਖਿਆ ਕਿ ਇਹ ਫੈਸਲਾ ਉਨ੍ਹਾਂ ਨੂੰ ਕਰਨਾ ਹੀ ਹੋਵੇਗਾ। ਜਦੋਂ ਲੋਕ ਚਿੰਤਤ ਹੁੰਦੇ ਹਨ ਤਾਂ ਕੀ ਤੁਸੀਂ ਉਨ੍ਹਾਂ ਦੀ ਚਿੰਤਾ ਨੂੰ ਹੋਰ ਵਧਾਉਂਦੇ ਹੋ ਜਾਂ ਫਿਰ ਕੁੱਝ ਨੀਤੀਗਤ ਚੋਣਾਂ ਨਾਲ ਉਸ ਚਿੰਤਾ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹੋ। ਉਨ੍ਹਾਂ ਆਖਿਆ ਕਿ ਅਸੀਂ 2015 ਦੀਆਂ ਚੋਣਾਂ ਵਿੱਚ ਇਹੋ ਰਾਹ ਚੁਣਿਆ ਸੀ ਤੇ ਇਸੇ ਨੂੰ ਹੀ ਅੱਗੇ ਤੋਂ ਜਾਰੀ ਰੱਖਾਂਗੇ। ਟਰੂਡੋ ਨੇ ਆਖਿਆ ਕਿ ਸੱਤਾ ਦੀ ਲੜਾਈ ਜਿੱਤਣ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਨੀਤੀਆਂ ਦੀ ਉਨ੍ਹਾਂ ਗੱਲ ਕੀਤੀ ਉਸ ਉੱਤੇ ਪਹਿਰਾ ਵੀ ਦਿੱਤਾ ਤੇ ਉਹੀ ਨੀਤੀਆਂ ਅੱਜ ਵੀ ਜਾਰੀ ਹਨ।
ਟਰੂਡੋ ਨੇ ਅੱਗੇ ਗੱਲ ਕਰਦਿਆਂ ਆਖਿਆ ਕਿ ਜਦੋਂ ਪਾਰਲੀਮੈਂਟ ਦੀ ਕਾਰਵਾਈ ਮੁੜ ਸ਼ੁਰੂ ਹੋਵੇਗੀ ਤਾਂ ਉਨ੍ਹਾਂ ਨੂੰ ਇਸ ਗੱਲ ਦੀ ਪੂਰੀ ਆਸ ਹੈ ਕਿ ਬਿਲੀਅਨੇਅਰ ਆਗਾਖਾਨ ਦੇ ਪ੍ਰਾਈਵੇਟ ਟਾਪੂ ਉੱਤੇ ਉਨ੍ਹਾਂ ਵੱਲੋਂ ਆਪਣੇ ਪਰਿਵਾਰ ਨਾਲ ਮਨਾਈਆਂ ਗਈਆਂ ਛੁੱਟੀਆਂ ਦਾ ਮੁੱਦਾ ਫਿਰ ਉੱਠੇਗਾ ਤੇ ਉਨ੍ਹਾਂ ਤੋਂ ਸਵਾਲ ਜਵਾਬ ਕੀਤੇ ਜਾਣਗੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …