ਪਿਛਲੇ ਦਿਨੀਂ ਇਕ ਅਖ਼ਬਾਰੀਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਪੰਜਾਬਵਾਸੀ ਰੋਜ਼ਾਨਾ ਘੱਟੋ-ਘੱਟ 6.50 ਕਰੋੜਰੁਪਏ ਮੋਬਾਇਲਫੋਨਾਂ ਦੀਵਰਤੋਂ ਵਿਚਖਰਚਦਿੰਦੇ ਹਨ।ਮੋਬਾਇਲਫੋਨਾਂ ਅਤੇ ਲੈਂਡਲਾਈਨਫੋਨਾਂ ਦੀਵਰਤੋਂ ਨੂੰ ਮਿਲਾ ਕੇ ਇਹ ਖਰਚਾਸਾਲਾਨਾਲਗਭਗ ਔਸਤਨ 2300 ਕਰੋੜਰੁਪਏ ਬਣਜਾਂਦਾ ਹੈ। ਰਿਪੋਰਟਵਿਚ ਕੇਂਦਰੀਸੰਚਾਰਮੰਤਰਾਲੇ ਦੇ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪੰਜਾਬਦੀਆਬਾਦੀ ਤਾਂ ਸਾਲ 2017 ‘ਚ ਅੰਦਾਜ਼ਨ 2.99 ਕਰੋੜ ਹੈ ਜਦੋਂਕਿ ਟੈਲੀਫੋਨਾਂ ਦੀਗਿਣਤੀ 3.84 ਕਰੋੜਹੈ।ਅੰਕੜਿਆਂ ਅਨੁਸਾਰ ਪੰਜਾਬ ‘ਚ 31 ਮਾਰਚ 2014 ਨੂੰ ਟੈਲੀਫੋਨਾਂ ਦੀਗਿਣਤੀ 3.23 ਕਰੋੜ ਸੀ, ਇਸ ਤਰ੍ਹਾਂ ਪਿਛਲੇ ਸਾਢੇ 3 ਵਰ੍ਹਿਆਂ ਵਿਚਟੈਲੀਫੋਨਕੁਨੈਕਸ਼ਨਾਂ ਦੀਗਿਣਤੀਵਿਚ 61 ਲੱਖ ਦਾਵਾਧਾ ਹੋਇਆ ਹੈ। ਪੰਜਾਬ ‘ਚ ਘਰਾਂ ਦੀਗਿਣਤੀਕਰੀਬ 55 ਲੱਖ ਦੱਸੀ ਜਾ ਰਹੀ ਹੈ ਅਤੇ ਇਸ ਹਿਸਾਬਨਾਲਪੰਜਾਬ ਦੇ ਹਰਘਰਵਿਚ ਔਸਤਨ 7 ਟੈਲੀਫੋਨਹਨ। ਪੰਜਾਬੀਆਂ ਦੀਤਰਜ਼-ਏ-ਜ਼ਿੰਦਗੀਅਤੇ ਬਦਲੀਆਂ ਜੀਵਨਦੀਆਂ ਲੋੜਾਂ ਤੇ ਤਰਜੀਹਾਂ ਦੀ ਇਹ ਇਕ ਉਦਾਹਰਨ ਉਸ ਸਮੇਂ ਦੀ ਹੈ, ਜਦੋਂ ਪੰਜਾਬ ਇਕ ਗੰਭੀਰ ਵਿੱਤੀ ਸੰਕਟਵਿਚੋਂ ਗੁਜ਼ਰ ਰਿਹਾ ਹੈ ਅਤੇ ਆਰਥਿਕਤੋਟਾਂ ਦੇ ਮਾਰੇ ਪੰਜਾਬ ਦੇ ਲੋਕ ਰੋਜ਼ਾਨਾ ਔਸਤਨ 5 ਤੋਂ 10 ਆਤਮ-ਹੱਤਿਆਵਾਂ ਕਰਰਹੇ ਹਨ।
ਪੰਜਾਬ ਦੇ ਆਰਥਿਕਹਾਲਾਤਕਿਵੇਂ ਲਗਾਤਾਰ ਨਿੱਘਰਦੇ ਜਾ ਰਹੇ ਹਨ, ਇਸ ਦੀ ਗਵਾਹੀਪੰਜਾਬੀਆਂ ਦੀਪ੍ਰਤੀਵਿਅਕਤੀਆਮਦਨਭਰਦੀ ਹੈ। ਮਿਸਾਲਵਜੋਂ ਸਾਲ 1993-94 ਵਿਚਪੰਜਾਬ ਨੇ ਦੇਸ਼ ਦੇ ਪ੍ਰਮੁੱਖ ਰਾਜਾਂ ਵਿਚੋਂ ਸਭ ਤੋਂ ਵੱਧ ਪ੍ਰਤੀਵਿਅਕਤੀਆਮਦਨਦਰਜਕੀਤੀ ਸੀ, ਪਰਸਾਲ 1997-98 ਵਿਚਮਹਾਰਾਸ਼ਟਰ ਨੇ ਪੰਜਾਬ ਨੂੰ ਪਿਛਾਂਹ ਧੱਕ ਦਿੱਤਾ। ਸਾਲ 2003-04 ਤੱਕ ਪੁੱਜਦਿਆਂ ਪੰਜਾਬਦੀਪ੍ਰਤੀਵਿਅਕਤੀਆਮਦਨਮਹਾਰਾਸ਼ਟਰ ਤੇ ਗੁਜਰਾਤ ਤੋਂ ਵੀਹੇਠਾਂ ਆ ਗਈ। ਸਾਲ 2013-14 ਵਿਚਹਰਿਆਣਾ, ਤਾਮਿਲਨਾਡੂ, ਕੇਰਲਾ, ਸਿੱਕਮ ਤੇ ਹਿਮਾਚਲਪ੍ਰਦੇਸ਼ਵਰਗੇ ਰਾਜਪੰਜਾਬ ਤੋਂ ਕਿਤੇ ਅੱਗੇ ਲੰਘ ਗਏ। ਕਿਸੇ ਵੇਲੇ ਬਹੁਤ ਪੱਛੜੇ ਸੂਬੇ ਤਾਮਿਲਨਾਡੂ, ਮਹਾਰਾਸ਼ਟਰ, ਕੇਰਲਾਅਤੇ ਗੁਜਰਾਤ ਪੰਜਾਬ ਨੂੰ ਪ੍ਰਤੀਵਿਅਕਤੀਆਮਦਨਵਿਚਕਿਤੇ ਪਿੱਛੇ ਛੱਡ ਗਏ ਹਨ।ਵਿਕਾਸ ਦੇ ਹੋਰਨਾਂ ਸੂਚਕਾਂ ਵਾਂਗ ਪੰਜਾਬਵਿਚਖ਼ਾਸਕਰਕੇ ਬੇਰੁਜ਼ਗਾਰੀਦੀਦਰਵੀਉਪਰੋਕਤਰਾਜਾਂ ਦੇ ਮੁਕਾਬਲਤਨਕਿਤੇ ਵੱਧ ਹੈ।
ਪਿੱਛੇ ਜਿਹੇ ਭਾਰਤ ਦੇ ਕੌਮੀ ਪਰਿਵਾਰਸਿਹਤਸਰਵੇਖਣ- 4 ਦੀਰਿਪੋਰਟਵਿਚ ਖੁਲਾਸਾ ਹੋਇਆ ਸੀ ਕਿ ਪੰਜਾਬਵਿਚਕੁਪੋਸ਼ਣਦਾਸ਼ਿਕਾਰ ਬੱਚਿਆਂ ਦੀਗਿਣਤੀ ਦੁੱਗਣੀ ਹੋ ਗਈ ਹੈ। ਸਿਹਤਖੇਤਰ ਦੇ ਅਹਿਮਸਰਵੇਖਣਾਂ ਵਿਚਮੰਨੀਜਾਣਵਾਲੀਰਿਪੋਰਟਮੁਤਾਬਕਸਰਵੇਖਣ ਦੇ ਦਾਇਰੇ ਵਿਚਸਾਲ 2017 ਦੌਰਾਨ ਪੰਜਾਬ ਦੇ 16,449 ਘਰਾਂ ਨੂੰ ਲਿਆਂਦਾ ਗਿਆ ਸੀ।ਇਸ ਦੇ ਸਾਹਮਣੇ ਆਏ ਤੱਥ ਹੈਰਾਨਕਰਨਵਾਲੇ ਹਨ। ਪੰਜਸਾਲ ਤੱਕ ਦੇ ਕੁਪੋਸ਼ਣਦਾਸ਼ਿਕਾਰ ਬੱਚਿਆਂ ਦੀਗਿਣਤੀ 15.6 ਫ਼ੀਸਦੀ ਹੋ ਗਈ ਹੈ। ਇਸ ਤੋਂ ਪਹਿਲਾਂ 2005-06 ਵਿਚਕੀਤੇ ਸਰਵੇਖਣਦੀਰਿਪੋਰਟਮੁਤਾਬਕ 9.2 ਫ਼ੀਸਦੀ ਬੱਚੇ ਗੰਭੀਰਕੁਪੋਸ਼ਣਦਾਸ਼ਿਕਾਰਸਨ। ਸਰਵੇਖਣਅਨੁਸਾਰਸਿਰਫ਼ ਬੱਚੇ ਹੀ ਨਹੀਂ, ਪੰਜਾਬ ਦੇ ਮਰਦਅਤੇ ਔਰਤਾਂ ਵਿਚਖ਼ੂਨਦੀਕਮੀਵੀਵਧੀ ਹੈ। ਦਸਸਾਲਪਹਿਲਾਂ ਦੀਰਿਪੋਰਟਵਿਚ 15 ਤੋਂ 49 ਸਾਲਉਮਰਵਰਗ ਦੀਆਂ 38 ਫ਼ੀਸਦੀ ਔਰਤਾਂ ਵਿਚਖ਼ੂਨਦੀਕਮੀ ਸੀ ਅਤੇ ਹਾਲੀਆਰਿਪੋਰਟਵਿਚ ਇਹ ਗਿਣਤੀ ਵੱਧ ਕੇ 53.5 ਫ਼ੀਸਦੀ ਹੋ ਗਈ ਹੈ।
ਪੰਜਾਬ ਦੇ ਪਿੰਡਾਂ ਵਿਚਲੇ ਕੁੱਲ 32 ਲੱਖ ਪਰਿਵਾਰਾਂ ਵਿਚੋਂ 75 ਫ਼ੀਸਦੀਦੀਆਮਦਨਪੰਜਹਜ਼ਾਰਰੁਪਏ ਤੋਂ ਵੀ ਘੱਟ ਹੈ। ਪੰਜਾਬਸਰਕਾਰਵਲੋਂ ਪੰਜਾਬ ਦੇ ਗ਼ਰੀਬਲੋਕਾਂ ਨੂੰ ਮੁਫ਼ਤ ਆਟਾ-ਦਾਲ, ਬਿਜਲੀਅਤੇ ਪਾਣੀਦੀਸਬਸਿਡੀਅਤੇ ਹੋਰ ਬਹੁਤ ਸਾਰੀਆਂ ਮੁਫ਼ਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਕੱਲੇ ਮੁਫ਼ਤ ਆਟਾ-ਦਾਲ ਹੀ ਪੰਜਾਬ ਦੇ 1.40 ਕਰੋੜਲੋਕਹਾਸਲਕਰਰਹੇ ਹਨ।ਪੰਜਾਬਦੀਆਰਥਿਕਤਾਦੀਰੀੜ੍ਹ ਦੀ ਹੱਡੀ ਪੰਜਾਬਦੀਕਿਰਸਾਨੀਕਰਜ਼ਿਆਂ ਦੀਮਾਰਹੇਠਾਂ ਫ਼ੌਤ ਹੋ ਰਹੀਹੈ।ਪੰਜਾਬਦਾ ਕੁੱਲ ਖੇਤੀਕਰਜ਼ਾ 85,360.86 ਕਰੋੜ ਰੁਪਏ ਹੈ। ਰੋਜ਼ਾਨਾਤਿੰਨ ਤੋਂ ਚਾਰਕਿਸਾਨਕਰਜ਼ੇ ਦੀਭਾਰੀਪੰਡ ਚੁੱਕਣੋਂ ਬੇਵੱਸ ਹੋ ਕੇ ਮੌਤ ਨੂੰ ਗਲੇ ਲਗਾਰਹੇ ਹਨ।ਪਿਛਲੇ 15 ਸਾਲਾਂ ਦੌਰਾਨ ਇਕੱਲੇ ਮਾਲਵੇ ਦੇ ਹੀ ਛੇ ਜ਼ਿਲ੍ਹਿਆਂ ‘ਚ ਸਾਢੇ 14 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਆਤਮ-ਹੱਤਿਆ ਕੀਤੀਹੈ। ਇਕ ਦਹਾਕੇ ਦੌਰਾਨ 2 ਲੱਖ ਪੰਜਾਬ ਦੇ ਕਿਸਾਨਖੇਤੀਬਾੜੀ ਛੱਡ ਕੇ ਬੇਜ਼ਮੀਨੇ ਹੋ ਚੁੱਕੇ ਹਨ। ਉਦਯੋਗਿਕ ਪੱਖੋਂ ਪੰਜਾਬਸੂਬਾਈਅਤੇ ਕੇਂਦਰੀਸਰਕਾਰਾਂ ਦੀਆਂ ਮਤਰੇਈਆਂ ਅਤੇ ਮਾੜੀਆਂ ਨੀਤੀਆਂ ਕਾਰਨਪਹਿਲਾਂ ਹੀ ਉਜਾੜੇ ਦੀਰਾਹਵੇਖਰਿਹਾਹੈ।ਜਦੋਂ ਪੰਜਾਬ ਦੇ ਲੋਕਾਂ ਦੀਆਰਥਿਕਤਾ ਅਜਿਹੇ ਮੰਦੇ ਦੌਰ ਵਿਚੋਂ ਗੁਜ਼ਰ ਰਹੀ ਹੈ ਅਤੇ ਪੰਜਾਬ ਦੇ ਲੋਕ ਡੁਬਦੀ ਨੂੰ ਤਿਨਕੇ ਦਾਸਹਾਰਾ ਲੱਭ ਰਹੇ ਹਨ, ਉਸ ਦੌਰ ਵਿਚ ਇਹ ਗੱਲ ਸਾਹਮਣੇ ਆਉਣੀ ਕਿ ਪੰਜਾਬ ਦੇ ਲੋਕਸਾਢੇ 6 ਕਰੋੜ ਰੁਪਏ ਰੋਜ਼ਾਨਾਟੈਲੀਫੋਨਦੀ’ਹੈਲੋ ਹੈਲੋ’ਵਿਚਫੂਕਦਿੰਦੇ ਹਨ ਤਾਂ ਵਾਕਈ ਇਹ ਬਹੁਤ ਗੰਭੀਰਅਤੇ ਚਿੰਤਾਜਨਕ ਪੱਖ ਹੈ।ਹਾਲਾਂਕਿਸੂਚਨਾਤਕਨਾਲੋਜੀ ਨੇ ਦੁਨੀਆ ਦੇ ਹਰੇਕ ਖਿੱਤੇ ਦੇ ਲੋਕਾਂ ਦੇ ਜੀਵਨਅਤੇ ਲੋੜਾਂ ਨੂੰ ਪ੍ਰਭਾਵਿਤਕੀਤਾ ਹੈ ਪਰ ਜਿਸ ਤਰੀਕੇ ਨਾਲਪੰਜਾਬੀਆਂ ਨੇ ਮੋਬਾਇਲਫੋਨਦੀਵਰਤੋਂ ‘ਚ ਅੰਨ੍ਹੇਵਾਹਰਿਕਾਰਡਕਾਇਮਕੀਤਾ ਹੈ ਉਹ ਵਾਕਈਪੰਜਾਬੀਆਂ ਲਈਚਿੰਤਾਅਤੇ ਚਿੰਤਨਦਾਵਿਸ਼ਾਹੈ। ਕਿਸੇ ਵੀਤਕਨੀਕਦੀਵਰਤੋਂ ਕਰਨੀਗ਼ਲਤਨਹੀਂ ਹੈ ਪਰ ਉਸ ਦੀ ਦੁਰਵਰਤੋਂ ਕਰਨੀ ਮਨੁੱਖ ਦੇ ਜੀਵਨ ਦੇ ਅਨੇਕਾਂ ਪੱਖਾਂ ਨੂੰ ਪ੍ਰਭਾਵਿਤਕਰਦੀਹੈ।ਪਹਿਲਾਂ ਹੀ ਨਸ਼ਾਖੋਰੀ, ਬੇਰੁਜ਼ਗਾਰੀਅਤੇ ਵਿਹਲੜਪੁਣੇ ਦੇ ਸ਼ਿਕਾਰਪੰਜਾਬੀ ਨੌਜਵਾਨ ਜਿਸ ਤਰੀਕੇ ਨਾਲਮੋਬਾਇਲਫੋਨਾਂ ਅਤੇ ਇੰਟਰਨੈੱਟਵਿਚਮਸਰੂਫ਼ੀਅਤਦਿਖਾਰਹੇ ਹਨ, ਉਸ ਨੇ ਪੰਜਾਬੀ ਸੱਭਿਆਚਾਰ ਅਤੇ ਜੀਵਨ-ਜਾਚ ਲਈਵੀ ਕਈ ਗੰਭੀਰਸਵਾਲਖੜ੍ਹੇ ਕੀਤੇ ਹਨ।ਪੰਜਾਬ ਦੇ ਕਿਸੇ ਪਿੰਡ, ਸ਼ਹਿਰ, ਸਕੂਲ, ਕਾਲਜ, ਘਰ, ਸੜਕ ਜਾਂ ਕਿਸੇ ਵੀਜਨਤਕ ਥਾਂ ‘ਤੇ ਚਲੇ ਜਾਵੋ, ਹਰ ਮਨੁੱਖ ਤੁਹਾਨੂੰ ਮੋਬਾਇਲਫੋਨ’ਤੇ ਉਂਗਲਾਂ ਮਾਰ ਕੇ ਕੁਝ ਗਵਾਚਿਆ ਹੋਇਆ ਲੱਭਦਾ ਜਾਪੇਗਾ। ਪੰਜਾਬੀਆਂ ਦੀ ਇਹ ਲਤਨਸ਼ਿਆਂ ਨਾਲੋਂ ਵੀ ਬੁਰੀ ਤਰ੍ਹਾਂ ਉਨ੍ਹਾਂ ਨੂੰ ਖੋਖਲਾਕਰਰਹੀਹੈ।ਸੂਚਨਾ ਜਾਂ ਹੁਨਰਮੰਦ ਬਣਨਲਈਮੋਬਾਇਲਫੋਨ ਜਾਂ ਇੰਟਰਨੈੱਟਦੀਵਰਤੋਂ ਕਰਨੀ ਤਾਂ ਸਹੀ ਹੈ ਪਰਬਿਨ੍ਹਾਂ ਕਿਸੇ ਮਕਸਦ ਤੋਂ ਨਾਕਾਰਾਤਮਕ ਗਤੀਵਿਧੀਆਂ ਲਈਮੋਬਾਇਲਫੋਨਾਂ ਅਤੇ ਇੰਟਰਨੈੱਟ’ਤੇ ਰੁੱਝੇ ਰਹਿਣਾ ਜਿੱਥੇ ਪੰਜਾਬੀਆਂ ਨੂੰ ਬੇਕਾਰਅਤੇ ਆਲਸੀਬਣਾਰਿਹਾ ਹੈ ਉਥੇ ਉਨ੍ਹਾਂ ਦੀਜੇਬ੍ਹ ‘ਤੇ ਜਿਹੜਾਡਾਕਾ ਵੱਜ ਰਿਹਾ ਹੈ, ਉਹ ਵੀਚਿੰਤਾਦਾਵਿਸ਼ਾਹੈ।ਪਹਿਲਾਂ ਹੀ ਪੰਜਾਬੀਆਂ ਦੀਮੰਦੀਆਰਥਿਕਤਾ ਪਿੱਛੇ ਉਨ੍ਹਾਂ ਦੀਫ਼ਜ਼ੂਲਖਰਚੀ, ਮਹਿੰਗੇ ਵਿਆਹ-ਸ਼ਾਦੀਆਂ ਅਤੇ ਦਾਰੂ-ਸਿੱਕੇ ਵਰਗੇ ਸਵਾਦਾਂ ‘ਤੇ ਜ਼ੋਰ ਦੇਣਦੀਆਂ ਆਦਤਾਂ ਨੂੰ ਜ਼ਿੰਮੇਵਾਰਮੰਨਿਆਜਾਂਦਾ ਹੈ ਪਰ ਜਿਸ ਤਰੀਕੇ ਨਾਲਪੰਜਾਬੀਆਂ ਦੀਮੋਬਾਇਲਫੋਨਾਂ ‘ਤੇ ਸਮੇਂ ਅਤੇ ਪੈਸੇ ਦੀ ਦੁਰਵਰਤੋਂ ਦਾ ਖੁਲਾਸਾ ਹੋਇਆ ਹੈ, ਉਹ ਸਾਡੇ ਸੱਭਿਆਚਾਰ, ਰਹਿਣ-ਸਹਿਣਅਤੇ ਤਰਜੀਹਾਂ ਦਾ ਇਕ ਹੋਰ ਨਾਂਹ-ਪੱਖੀ ਪਹਿਲੂ ਉਜਾਗਰ ਕਰਦਾਹੈ।ਪੰਜਾਬੀਆਂ ਨੂੰ ਇਸ ਪਾਸੇ ਗੰਭੀਰਤਾਨਾਲਧਿਆਨਦੇਣਦੀਲੋੜਹੈ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …