Home / ਜੀ.ਟੀ.ਏ. ਨਿਊਜ਼ / ਸਟੂਡੈਂਟ ਪ੍ਰੋਗਰਾਮ ਚਲਾਉਣ ਲਈ ਓਟਵਾ ਨੇ ਵੁਈ ਚੈਰਿਟੀ ਨੂੰ ਦਿੱਤੇ ਸਨ 30 ਮਿਲੀਅਨ ਡਾਲਰ!

ਸਟੂਡੈਂਟ ਪ੍ਰੋਗਰਾਮ ਚਲਾਉਣ ਲਈ ਓਟਵਾ ਨੇ ਵੁਈ ਚੈਰਿਟੀ ਨੂੰ ਦਿੱਤੇ ਸਨ 30 ਮਿਲੀਅਨ ਡਾਲਰ!

ਓਟਵਾ/ਬਿਊਰੋ ਨਿਊਜ਼ : ਵੁਈ ਚੈਰਿਟੀ ਨਾਲ ਓਟਵਾ ਵੱਲੋਂ ਕੀਤੀ ਗਈ ਡੀਲ ਮੁਤਾਬਕ ਇਸ ਗਰੁੱਪ ਨੇ ਨਾ ਸਿਰਫ ਕੈਨੇਡਾ ਸਟੂਡੈਂਟ ਸਰਵਿਸ ਗ੍ਰਾਂਟ ਪ੍ਰੋਗਰਾਮ ਨੇਪਰੇ ਚੜ੍ਹਾਉਣਾ ਸੀ। ਇਸ ਸਬੰਧੀ ਫੈਡਰਲ ਸਰਕਾਰ ਤੇ ਵੁਈ ਚੈਰਿਟੀ ਦਰਮਿਆਨ ਹੋਏ ਕਾਂਟਰੈਕਟ ਵਿੱਚ ਇਹ ਸਾਫ ਨਜ਼ਰ ਆਉਂਦਾ ਹੈ ਕਿ 22 ਮਈ ਨੂੰ ਕੈਬਨਿਟ ਵੱਲੋਂ ਇਸ ਕਾਂਟਰੈਕਟ ਨੂੰ ਮਨਜੂਥਰੀ ਦਿੱਤੀ ਗਈ। ਪਰ ਚੈਰਿਟੀ ਵੱਲੋਂ ਇਸ ਉੱਤੇ ਕਈ ਹਫਤੇ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਹਾਊਸ ਆਫ ਕਾਮਨਜ਼ ਦੀ ਫਾਇਨਾਂਸ ਕਮੇਟੀ ਵੱਲੋਂ ਇਸ ਡੀਲ ਦਾ ਵੇਰਵਾ ਸੋਮਵਾਰ ਨੂੰ ਜਾਰੀ ਕੀਤਾ ਗਿਆ।ઠ25 ਜੂਨ ਨੂੰ ਸਰਕਾਰ ਨੇ ਇਸ ਡੀਲ ਦੇ ਸਿਰੇ ਚੜ੍ਹਨ ਬਾਰੇ ਐਲਾਨ ਕੀਤਾ ਸੀ ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖਿਲਾਫ ਕੌਨਫਲਿਕਟ ਆਫ ਇੰਟਰਸਟ ਦੇ ਦੋਸ਼ ਲੱਗਣ ਉਪਰੰਤ 3 ਜੁਲਾਈ ਨੂੰ ਇਹ ਡੀਲ ਰੱਦ ਕਰ ਦਿੱਤੀ ਗਈ। ਚੈਰਿਟੀ ਨੇ ਦੱਸਿਆ ਕਿ 30 ਜੂਨ ਨੂੰ ਉਨ੍ਹਾਂ ਨੂੰ 30 ਮਿਲੀਅਨ ਡਾਲਰ ਹਾਸਲ ਹੋਏ ਸਨ ਤੇ ਉਹ ਜਲਦ ਹੀ ਸਾਰੇ ਪੈਸੇ ਮੋੜ ਦੇਵੇਗੀ। ਵੁਈ ਚੈਰਿਟੀ ਨੇ ਆਖਿਆ ਕਿ ਚੈਰਿਟੀ ਨੂੰ ਹਾਸਲ ਹੋਈ ਰਕਮ ਪ੍ਰੋਗਰਾਮ ਸ਼ੁਰੂ ਕਰਨ ਲਈ ਦਿੱਤੀ ਗਈ ਸੀ ਤੇ ਕਾਂਟਰੈਕਟ ਦੇ ਹਿਸਾਬ ਨਾਲ ਇਸ ਦੀ ਵਰਤੋਂ ਯੋਗ ਖਰਚਿਆਂ ਉੱਤੇ ਹੀ ਕੀਤੀ ਜਾ ਸਕਦੀ ਸੀ। ਹਾਊਸ ਦੀ ਫਾਇਨਾਂਸ ਕਮੇਟੀ ਸਰਕਾਰ ਦੇ ਇਸ ਫੈਸਲੇ ਦਾ ਅਧਿਐਨ ਕਰ ਰਹੀ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …