16 C
Toronto
Sunday, October 5, 2025
spot_img
Homeਭਾਰਤਅਮਰੀਕਾ ਆਇਆ ਭਾਰਤ ਦੀ ਮੱਦਦ 'ਤੇ

ਅਮਰੀਕਾ ਆਇਆ ਭਾਰਤ ਦੀ ਮੱਦਦ ‘ਤੇ

5ਪਠਾਨਕੋਟ ਹਮਲੇ ਦੇ ਮਾਸਟਰ ਮਾਈਡ ਮਸੂਦ ਅਜ਼ਹਰ ‘ਤੇ ਬੈਨ ਲਗਾਉਣ ਸਬੰਧੀ ਅਰਜ਼ੀ ਯੂਐਨ ਨੂੰ ਦਿੱਤੀ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਨੇ ਭਾਰਤ ਦੀ ਮੱਦਦ ਲਈ ਬੜਾ ਕਦਮ ਚੁੱਕਿਆ ਹੈ। ਉਸ ਨੇ ਪਠਾਨਕੋਟ ਹਮਲੇ ਦੇ ਮਾਸਟਰ ਮਾਈਂਡ ਮਸੂਦ ਅਜ਼ਹਰ ‘ਤੇ ਬੈਨ ਲਗਾਉਣ ਲਈ ਅੱਜ ਯੂਐਨ ਨੂੰ ਅਰਜ਼ੀ ਦਿੱਤੀ ਹੈ। ਚੀਨ ਨੇ ਅਮਰੀਕਾ ਦੇ ਇਸ ਕਦਮ ਦਾ ਵਿਰੋਧ ਕੀਤਾ ਹੈ। ਜ਼ਿਕਰਯੋਗ ਹੈ ਕਿ ਅਜ਼ਹਰ ਜੈਸ਼ ਏ ਮੁਹੰਮਦ ਦਾ ਸਰਗਣਾ ਹੈ। ਪਿਛਲੇ ਸਾਲ ਦਸੰਬਰ ਵਿਚ ਚੀਨ ਨੇ ਮਸੂਦ ਨੂੰ ਅੱਤਵਾਦੀ ਐਲਾਨ ਕਰਨ ਦੀਆਂ ਭਾਰਤੀ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਪਠਾਨਕੋਟ ਏਅਰਬੇਸ ‘ਤੇ ਹਮਲੇ ਵਿਚ ਵੀ ਮਸੂਦ ਅਜ਼ਹਰ ਦਾ ਹੀ ਹੱਥ ਸੀ। ਪਠਾਨਕੋਟ ਹਮਲੇ ਤੋਂ ਬਾਅਦ ਅਜ਼ਹਰ ਨੇ ਪਾਕਿ ‘ਚ ਇਕ ਵੱਡੀ ਰੈਲੀ ਕੀਤੀ ਸੀ ਅਤੇ ਭਾਰਤ ਖਿਲਾਫ ਜ਼ਹਿਰ ਉਗਲਿਆ ਸੀ।

RELATED ARTICLES
POPULAR POSTS