Breaking News
Home / ਰੈਗੂਲਰ ਕਾਲਮ / ਅੱਜ ਦੇ ਹਾਲਾਤ

ਅੱਜ ਦੇ ਹਾਲਾਤ

ਚੋਣਾਂ ਆਈਆਂ ਦੇਖ ਕੇ ਸਿਰ ਉੱਤੇ,
ਨੇਤਾ ਲੋਕਾਂ ਨੂੰ ਭਰਮਾਉਣ ਲੱਗੇ।
ਫੋਕੇ ਵਾਅਦੇ ਕਰਦੇ ਨਿੱਤ ਜਿਹੜੇ,
ਕਦੇ ਇਨ੍ਹਾਂ ਨੂੰ ਨਾ ਪੁਗਾਉਣ ਲੱਗੇ।
ਕੁਰਸੀ ਲਈ ਈਮਾਨ ਵੇਚ ਦਿੰਦੇ,
ਇਹ ਲੋਕਾਂ ਦੇ ਕੰਮ ਕੀ ਅਉਣ ਲੱਗੇ।
ਕਈ ਛੱਡ ਕੇ ਵੱਡੀ ਅਫਸਰੀ ਨੂੰ,
ਕਿਸੇ ਪਾਰਟੀ ਦੇ ਸੋਹਲੇ ਗਉਣ ਲੱਗੇ।
ਜਿਹੜੇ ਗਏ ਨਾ ਕਦੇ ਸਕੂਲ ਬਹੁਤੇ,
ਉਹ ਰਾਜਨੀਤੀ ਜਾ ਪੜ੍ਹਾਉਣ ਲੱਗੇ।
ਭ੍ਰਿਸ਼ਟਾਚਾਰੀ ਕਈ ਨੇ ਬਣ ਬੈਠੇ,
ਤਰੱਕੀ ਵਿੱਚ ਰੋੜੇ ਅਟਕਾਉਣ ਲੱਗੇ।
ਦੇਸੀ ਬੈਂਕਾਂ ‘ਤੇ ਨਹੀਂ ਰਿਹਾ ਭਰੋਸਾ,
ਧਨ ‘ਸਵਿੱਸ’ ਵਿੱਚ ਜਮਾਂ ‘ਕਰੌਣ ਲੱਗੇ।
ਕੁੱਕੜ ਖੇਹ ਉਡਾਉਣਾ ਆਮ ਹੋਇਆ,
ਹੱਥੋਪਾਈ ਵੀ ਹੁਣ ਤਾਂ ਹੋਣ ਲੱਗੇ।
ਥੋੜ੍ਹੀ ਸ਼ਰਮ ਹਯਾ ਨੂੰ ਹੱਥ ਮਾਰੋ,
ਤਮਾਸ਼ਾ ਜੱਗ ਨੂੰ ਕਿਉਂ ਦਿਖੌਣ ਲੱਗੇ।
ਅੰਨ੍ਹਾਂ ਵੰਡੇ ਸ਼ੀਰਨੀ ਮੁੜ ਆਪਣਿਆਂ ਨੂੰ,
ਭਾਈ ਭਤੀਜਿਆਂ ਨੂੰ ਖੁਆਉਣ ਲੱਗੇ।
ਲੋਕ ਸੇਵਾ, ਨਾ ਦੇਸ਼ ਪਿਆਰ ਦਿਸਦਾ,
ਐਵੇਂ ਲੋਕਾਂ ਨੂੰ ਬੁੱਧੂ ਬਣਾਉਣ ਲੱਗੇ।
ਹੁੰਦਾ ਸੀ ਮਾਣ ਮੱਤਾ ਇਤਿਹਾਸ ਸਾਡਾ,
ਇਹ ਤਾਂ ਮਿੱਟੀ ਵਿੱਚ ਮਿਲਾਉਣ ਲੱਗੇ।
ਕਰਨੀ ਦੇਸ਼ ਸੇਵਾ ਸਾਡਾ ਉਦੇਸ਼ ਹੋਵੇ,
ਕਿਉਂ ਲੁੱਟ ਕੇ ਦੇਸ਼ ਨੂੰ ਖਾਈ ਜਾਂਦੇ।
ਲੀਡਰ ਬਣ ਕੇ ਕਰੋ ਕੰਮ ਚੰਗੇ,
‘ਹਕੀਰ’ ਗਹਿਣੇ ਜ਼ਮੀਰ ਪਾਈ ਜਾਂਦੇ।
ਸੁਲੱਖਣ ਸਿੰਘ
647-786-6329

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …