16.5 C
Toronto
Sunday, June 7, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਇੰਗਲੈਂਡ ਦੀ ਰਾਣੀ
ਮਾਣ ਕਰਦੇ ਸੀ U K ਦੇ ਲੋਕ ਉਸ ਤੇ,
ਸਿਰ ‘ਤੇ ਸਜਾਉਂਦੀ ਸੀ ਹੀਰਾ ਕੋਹਿਨੂਰ ਰਾਣੀ।
ਆਸਟਰੇਲੀਆ, ਨਿਊਜ਼ੀਲੈਂਡ ਤੱਕ ਚਲੇ ਰਾਜ ਉਸਦਾ,
ਕੈਨੇਡਾ ਸਰਕਾਰ ਸੀ ਕਹਿੰਦੀ ਜੀ ਹਜ਼ੂਰ ਰਾਣੀ।
96 ਸਾਲਾਂ ਦੀ ਰੱਬ ਸੀ ਉਮਰ ਬਖ਼ਸ਼ੀ,
ਭੋਗ ਕੇ ਦੁਨੀਆਂ ਤੋਂ ਚਲੀ ਗਈ ਦੂਰ ਰਾਣੀ।
70 ਵਰ੍ਹੇ ਸੀ ਠਾਠ ਨਾਲ ਰਾਜ ਕਰਿਆ,
ਜਾਣ ਬਾਅਦ ਹੋਰ ਵੀ ਹੋਈ ਮਸ਼ਹੂਰ ਰਾਣੀ।
Controversy ਵਿੱਚ ਕਦੇ ਨਾ ਨਾਮ ਆਇਆ,
ਸੱਤਾ ਨੇ ਕੀਤੀ ਨਾ ਭੋਰਾ ਮਗ਼ਰੂਰ ਰਾਣੀ।
ਪੂਰੀ ਦੁਨੀਆਂ ਨੇ ਝੰਡੇ ਝੁਕਾ ਦਿੱਤੇ,
ਜੱਸ ਖੱਟ ਕੇ ਗਈ ਪੂਰਾਂ ਦੇ ਪੂਰ ਰਾਣੀ।
Canada ਦੇਸ਼ ਦੇ ਵੀਹਾਂ ਦੇ ਨੋਟ ਵਿੱਚੋਂ,
ਮਿੱਠਾ-ਮਿੱਠਾ ‘ਬਲਵਿੰਦਰ’ ਨੂੰ ਰਹੀ ਹੈ ਘੂਰ ਰਾਣੀ।
ਗਿੱਲ ਬਲਵਿੰਦਰ
CANADA +1.416.558.5530 ([email protected] )
ਫ਼ੋਨ: 94635-72150

Previous article
Next article
RELATED ARTICLES
POPULAR POSTS