Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

ਵਿਸਾਖੀ
ਦਿਨ ਵਿਸਾਖੀ ਦਾ ਰਲ-ਮਿਲ ਮਨਾਓ ਸਾਰੇ,
ਪਹੁੰਚ ਗੁਰੂ ਘਰ ਕਰੋ ਨਮਸਕਾਰ ਭਾਈ।
ਰੂਪ ਖਾਲਸੇ ਦਾ ਸਾਨੂੰ ਜਿਸ ਬਖ਼ਸ਼ਿਆ ਸੀ,
ਯਾਦ ਕਰ ਲਿਓ ਦਸਵੇਂ ਅਵਤਾਰ ਭਾਈ।
ਜਾਤ-ਪਾਤ ਤੇ ਊਚ-ਨੀਚ ਖਤਮ ਕਰਕੇ,
ਕੀਤਾ ਸਭਨਾਂ ਦਾ ਬਰਾਬਰ ਸਤਿਕਾਰ ਭਾਈ ।
ਕੇਸ, ਕੰਘਾ, ਕਛਹਿਰਾ ਤੇ ਕੜਾ ਦੇ ਕੇ,
ਨਾਲੇ ਬਖਸ਼ੀ ਸੀ ਇਕ ਤਲਵਾਰ ਭਾਈ ।
ਆਪ ਧਰਮ ਲਈ ਸਭ ਕੁਝ ਵਾਰ ਟੁਰ ਗਏ,
ਭੋਰਾ ਨਾ ਡੋਲੇ ਤੇ ਨਾ ਹੀ ਮੰਨੀ ਹਾਰ ਭਾਈ ।
ਖਾਲਸੇ ਦੇ ਰੂਪ ਨੂੰ ਜਾਣਿਓ ਰੂਪ ਮੇਰਾ,
ਬਣਕੇ ਰਹਿਣਾ ਤੁਸੀਂ ਮਾੜੇ ਦੇ ਯਾਰ ਭਾਈ ।
ਗਿੱਲ ਬਲਵਿੰਦਰਾ ਕਰੀਏ ਨਾ ਕੰਮ ਭੈੜੇ,
ਨੀਂਵੀਂ ਜਗ ਤੇ ਨਾ ਹੋਏ ਦਸਤਾਰ ਭਾਈ ।
– ਗਿੱਲ ਬਲਵਿੰਦਰ
+1 416-558-5530

gillbs@’hotmail.com

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …