Breaking News
Home / ਰੈਗੂਲਰ ਕਾਲਮ / ਇਹੋ ਜਿਹਾ ਸੀ ਮੇਰਾਬਚਪਨ-6

ਇਹੋ ਜਿਹਾ ਸੀ ਮੇਰਾਬਚਪਨ-6

ਬੋਲ ਬਾਵਾ ਬੋਲ
ਤਾਇਆ ਇਕ ਚੀਜ਼ ਵਿਖਾਵਾਂ
ਨਿੰਦਰਘੁਗਿਆਣਵੀ, 94174-21700
ਮੁਕਲਾਵੇ ਵਗੈਰਾਦੀਆਂ ਸਭਰਸਮਾਂ ਹੋ ਹਟੀਆਂ।ਮੈਂ ਤੇ ਤਾਇਆਰਾਮ ਕਈ ਦਿਨਾਂ ਮਗਰੋਂ ਭੂਆ ਦੇ ਪਿੰਡ ਗਏ। ਦੋ ਦਿਨਰਹੇ।ਭੂਆ ਫੁੱਲੀ ਨਾਸਮਾਵੇ, ਭਰਾ ਤੇ ਭਤੀਜਾ ਜੁ ਆਏ ਸਨ! ਫੁੱਫੜ ਨੇ ਬਹੁਤਸੇਵਾਕੀਤੀ।ਤਾਇਆ ਤੇ ਫੁੱਫੜ ਛਿਟ-ਛਿਟਲਾਉਂਦੇ ਤੇ ਆਥਣ ਰੰਗੀਨ ਕਰਦੇ।ਮੈਨੂੰ ਤੇ ਤਾਏ ਨੂੰ ਪੱਕੀ ਬੈਠਕਵਿਚ ਸੁਵਾਇਆ ਗਿਆ ਡਬਲਬੈੱਡਾਂ ਉਤੇ।ਦੂਜੇ ਦਿਨਦੀਰਾਤ ਨੂੰ ਜਦ ਅਸੀਂ ਸੌਣ ਲੱਗੇ ਤਾਂ ਫੁੱਫੜ ਨੇ ਸਾਡੇ ਸਿਰਹਾਣੇ ਕੋਈ ਚੀਜ਼ ਲਿਆ ਕੇ ਲੁਕੋਈ। ਜਿੰਨਾ ਚਿਰਮੈਨੂੰਨੀਂਦਨਹੀਂ ਆਈ, ਓਨਾਚਿਰਮੈਂ ਸੋਚੀ ਗਿਆ ਕਿ ਫੁੱਫੜ ਸਾਡੇ ਸਿਰਹਾਣੇ ਕੀ ਰੱਖ ਗਿਆ ਹੋਇਆ ਭਲਾ? ਤਾਏ ਤੋਂ ਡਰਦਾਉਠ ਕੇ ਦੇਖਨਹੀਂ ਸਾਂ ਸਕਦਾ। ਸੋਚ ਹੀ ਸਕਦਾ ਸਾਂ। ਸਵੇਰੇ ਜਦਤਾਇਆ ਤੇ ਫੁੱਫੜ ਖੇਤ ਨੂੰ ਪਿਸ਼ਾਬ-ਪਾਣੀਲਈ ਗਏ ਤਾਂ ਮੈਂ ਬੈਡ ਦੇ ਗਦੈਲੇ ਦੇ ਸਿਰਵਾਲੇ ਪਾਸਿਓਂ ਚੁੱਕ ਕੇ ਦੇਖਿਆ। ਇਹ ਮੂੰਹ ਬੰਦ ਚਾਕੂ ਸੀ। ਉਸਦੇ ਰਬੜੀਦਸਤੇ ਉਤੇ ਇਕ ਛੋਟਾ ਜਿਹਾ ਬਟਨ ਸੀ, ਮੈਂ ਉਸਨੂੰ ਦੱਬਿਆ ਤਾਂ ਹੱਥ ਜਿੱਡੀ ਛੁਰੀਬਾਹਰ ਨਿੱਕਲ ਆਈ। ਜਦਫਿਰ ਦੱਬਿਆ, ਤਾਂ ਉਹ ਅੰਦਰ ਵੜ ਗਈ। ਮੈਨੂੰ ਇਹ ਚਾਕੂ-ਪੁਰਜਾ ਬੜਾ ਚੰਗਾ ਲੱਗਿਆ ਸੀ, ਕਿਸੇ ਜਾਦੂਗਰ ਦੇ ਪੁਰਜੇ ਜਿਹਾ! ਆਪਣੇ ਹਾਣੀਆਂ ਨੂੰ ਡਰਾਉਣਵਾਸਤੇ, ਤਾਏ ਤੇ ਫੁੱਫੜ ਤੋਂ ਚੋਰੀਉਂ ਮੈਂ ਇਹ ਪੁਰਜਾ ਝੋਲੇ ਵਿਚਪਾਲਿਆ ਸੀ। ਪੰਜਾਬ ਰੋਡਵੇਜ਼ ਦੀਬਸਕੋਟਭਾਈ ਤੋਂ ਮੁਕਤਸਰ ਵਾਲੀਵਿਚਬੈਠ ਗਏ ਮੈਂ ਤੇ ਤਾਇਆ।ਕਾਫੀਭੀੜ ਸੀ ਬਸਵਿਚ।ਮੈਂ ਸਹਿਜ-ਸੁਭਾਅ ਹੀ ਆਖਿਆ, ”ਤਾਇਆ, ਇੱਕ ਚੀਜ਼ ਵਿਖਾਵਾਂ?”
”ਕੀ ਵਿਖਾਵੇਂਗਾ ਤੂੰ, ਟਿਕ ਕੇ ਬੈਠਾਰਹਿ।”ਤਾਇਆਬੋਲਿਆ।ਮੈਂ ਝੋਲੇ ਵਿਚੋਂ ਚਾਕੂ ਕੱਢਿਆ ਤੇ ਫਿਰਉਸਦੇ ਉਤਲਾਬਟਨ ਦੱਬਿਆ, ਹੱਥ ਜਿੱਡੀ ਛੁਰੀ ਨੇ ਜੀਭਬਾਹਰ ਕੱਢ ਲਈ।”ਕਰ ਬੰਦ ਏਹਨੂੰ ਕੁੱਤਿਆ।” ਤਾਏ ਨੇ ਮੈਨੂੰਲਫੇੜਾ ਚੁੱਕਿਆ। ਤਾਏ ਦਾਚਿਹਰਾ ਗੁੱਸੇ ਵਿਚਤਪ ਉੱਠਿਆ ਸੀ ਪਰ ਉਹ ਚੁੱਪ ਹੋ ਕੇ ਬਹਿ ਗਿਆ ਤੇ ਝੋਲਾਮੇਰੇ ਹੱਥੋਂ ਫੜ੍ਹ ਲਿਆ।ਸਾਰੇ ਰਾਹ ਉਹ ਮੇਰੇ ‘ਤੇ ਕਚੀਚੀਆਂ ਵਟਦਾ ਆਇਆ। ਔਖੇ ਸੌਖੇ ਪਿੰਡ ਪਹੁੰਚੇ। ਜਦਘਰੇ ਵੜੇ ਤਾਂ ਤਾਇਆਮੇਰੀ ਮਾਂ ਨੂੰ ਟੁੱਟ ਕੇ ਪੈ ਗਿਆ, ”ਆਹ ਵੇਖਲੈ, ਰੂਪਰਾਣੀਏਂ ਤੇਰੇ ਛੁਹਰਦੀਕਰਤੂਤ, ਉਹਨਾਂ ਦਾ ਚਾਕੂ ਚੁੱਕ ਲਿਆਇਆਬਿਨਾਂ ਦੱਸੇ ਪੁੱਛੇ ਤੋਂ, ਏਹਨੂੰ ਤੂੰ ਈ ਬਾਹਲਾਸਿਰੇ ਚੜ੍ਹਾਅ ਰੱਖਿਆ ਐ, ਜੇ ਤੈਨੂੰ ਕਹਿੰਦੇ ਆਂ ਤਾਂ ਤੂੰ ਪੁੱਠਾ ਬੋਲਦੀ ਐਂ ਅੱਗੋਂ, ਦੱਸ ਮੈਨੂੰ, ਜੇ ਰਾਹ ‘ਚ ਪੁਲਸ ਤਲਾਸ਼ੀਲੈਲੈਂਦੀਬਸਦੀ, ਕੀ ਬਣਦਾਫੇਰ…? ਬੰਦਾਮਾਰਨਆਲਾ ਚਾਕੂ ਐ ਏਹੇ।”
ਤਾਏ ਨੇ ਝੋਲੇ ਵਿਚੋਂ ਚਾਕੂ ਕੱਢ ਕੇ ਸਾਰੇ ਟੱਬਰ ਨੂੰ ਵਿਖਾਇਆ, ਤਾਂ ਮੇਰੇ ਪਿਓ ਨੇ ਮੈਨੂੰਵਿਹੜੇ ਵਿਚ ਹੀ ਧੂਹਲਿਆ,ਦੇਹ ਧੱਫੇ ‘ਤੇ ਧੱਫਾ, ਮੇਰੀ ਭੁਗਤ ਸੰਵਾਰੀ ਜਾਣ ਲੱਗੀ। ਕੋਲੋਂ ਮਾਂ ਨੇ ਮੇਰੇ ਵਾਸਤੇ ਹੇਜ ਜਤਾਇਆ, ”ਛਡ ਮੁੰਡੇ ਨੂੰ, ਕੀ ਹੋ ਗਿਆ ਜੇ ਜੁਆਕ ਅਨਜਾਣੇ ‘ਚ ਚਾਕੂ ਚੁੱਕ ਲਿਆਇਆ ਤਾਂ…ਏਹਨੇ ਕਤਲ ਤਾਂ ਨੀ੍ਹ ਕਰਤਾ, ਛਡਮੇਰੇ ਮੁੰਡੇ ਨੂੰ।” ਮਾਂ ਮੈਨੂੰਛੁਡਾਉਣ ਲੱਗੀ ਤਲਖ ਹੋ ਕੇ ਬੋਲਣ ਲੱਗੀ, ਤਾਂ ਪਿਓ ਨੇ ਉਹਦੀ ਗਿੱਚੀ ਵਿਚਵੀ ਇੱਕ ਜੜ ਦਿੱਤੀ ਸੀ, ”ਭੈਣਦੇਣੇ ਦੀਏ, ਏਹਨੂੰਸਿਰੇ ਈ ਤੂੰ ਕੀਤੈ ਹੋਇਐ,ਦਿੰਨਾ ਮੈਂ ਧਾਰਾਂ ਤੈਨੂੰਵੀ…।” ਮਾਂ ਪਿਓ ਤੇ ਤਾਏ ਨੂੰ ਗਾਲਾਂ ਦਿੰਦੀ ਪਰ੍ਹੇ ਹੋ ਗਈ। ਘਰ ‘ਚ ਕਲੇਸ਼ਖੜ੍ਹਾ ਹੋ ਗਿਆ ਸੀ। ਪਿਓਦੀਆਂ ਪਈਆਂ ਕਰਾਰੀਆਂ ਚੁਪੇੜਾਂ ਕਈ ਸਾਲਨਾ ਭੁੱਲੀਆਂ ਮੈਨੂੰ।ਦੂਜੇ ਦਿਨਜਦੋਂ ਜੰਗੀਰੀ ਡਾਕੀਆਡਾਕ ਵੰਡਦਾ ਸਾਡੇ ਬਾਰਮੂਹਰਦੀਲੰਘਿਆ, ਤਾਂ ਤਾਏ ਨੇ ਉਸ ਤੋਂ ਇੱਕ ਨੀਲਾਲਿਫਾਫਾਖਰੀਦਲਿਆ।ਮੈਂ ਕੋਲ ਹੀ ਬੈਠਾ ਸਾਂ। ਤਾਏ ਨੇ ਚਿੱਠੀ ਲਿਖੀ ਤੇ ਬੰਦ ਕਰਨ ਲੱਗਿਆ, ਤਾਂ ਦਾਦੀਕੋਲੋਂ ਬੋਲੀ, ”ਵੇ ਰਾਮਿਆ, ਚਿੱਠੀ ਪਾਉਣ ਤੋਂ ਪਹਿਲਾਂ ਸਿਆਣੇ ਨੂੰ ਸੁਣਾਈ ਦੀ ਹੁੰਦੀ ਐ, ਦਸ ਕੀ ਲਿਖਿਆ ਤੂੰ ਮੇਰੀਧੀ ਵੱਲ ਵੇ, ਪੜ੍ਹ ਜ਼ਰਾ।”
ਤਾਇਆ ਚਿੱਠੀ ਪੜ੍ਹਨ ਲੱਗਿਆ, ”ਮੇਰੀਪਿਆਰੀਭੈਣਊਸ਼ਾ, ਬਹੁਤਬਹੁਤਪਿਆਰ। ਅਸੀਂ ਸਭਏਥੇ ਰਾਜ਼ੀ ਖੁਸ਼ੀ ਹਾਂ, ਤੇ ਆਪਸਭਦੀਰਾਜ਼ੀ ਖੁਸ਼ੀ ਨੇਕ ਚਾਹੁੰਦੇ ਹਾਂ। ਓਦਣ ਅਸੀਂ ਪਿੰਡ ਠੀਕਠਾਕ ਅੱਪੜ ਗਏ ਸੀ ਪਰਸ਼ਰਾਰਤੀ ਬੱਚੇ ਨਿੰਦਰ ਵੱਲੋਂ ਕੀਤੀ ਗਲਤੀਕਾਰਨਬਹੁਤ ਦੁੱਖ ਲੱਗਿਆ। ਉਹ ਤੁਹਾਡਾ ਚਾਕੂ ਚੁੱਕ ਕੇ ਲੈ ਗਿਆ ਹੈ ਤੇ ਮੈਨੂੰਰਾਹ ‘ਚ ਦਿਖਾਉਣ’ਤੇ ਇਸਦਾਪਤਾਚਲਿਆ।ਮੈਂ ਜਲਦੀਆਵਾਂਗਾ ਤੇ ਚਾਕੂ ਵਾਪਸਕਰਜਾਵਾਂਗਾ। ਸਾਰੇ ਤੈਨੂੰਬਹੁਤਚੇਤੇ ਕਰਦੇ ਹਨ।ਸਾਡੇ ਪਾਸਛੇਤੀ ਗੇੜਾਮਾਰਨਾ,ਤੇਰਾਭਰਾਅਰਾਮਰਛਪਾਲ।”ਭੁਆ ਤੇ ਫੁੱਫੜ ਹਫਤੇ ਬਾਅਦ ਆ ਗਏ ਸਨ। (ਜਦਵੀਭੂਆ ਤੇ ਫੁੱਫੜ ਆਉਂਦੇ ਸਨ, ਤਾਂ ਮੈਨੂੰ ਅੰਤਾਂ ਦਾ ਚਾਅ ਚੜ੍ਹ ਜਾਂਦਾ ਸੀ।) ਕੋਟਭਾਈਜਾਂਦੇ ਹੋਏ ਉਹ ਚਾਕੂ ਵਾਪਸਲੈ ਗਏ ਸਨ।(ਮੇਰੇ ਜੁਆਨਹੋਣਤੀਕਭੂਆ ਤੇ ਫੁੱਫੜ ਮੈਨੂੰ ‘ਚਾਕੂ ਦੀਚੋਰੀ’ਵਾਲੀ ਗੱਲ ਚੇਤੇ ਕਰਵਾਕਰਵਾ ਕੇ ਛੇੜਦੇ ਰਹੇ ਸਨ।
ਭੂਆ ਦੇ ਪਿੰਡ ਨਾਲਮੈਨੂੰ ਖਾਸ ਲਗਾਵ ਹੋ ਗਿਆ ਸੀ। ਇਸ ਲਗਾਵ ਦੇ ਕਈ ਕਾਰਨਸਨ।
(ਚਲਦਾ)

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 11ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਮੇਰੇ ਕਹੇ ਅਨੁਸਾਰ, ਮੇਰਾ ਸਹਾਇਕ …