Breaking News
Home / ਰੈਗੂਲਰ ਕਾਲਮ / ਨਵਾਂ ਕੈਨੇਡਾ ਚਾਈਲਡ ਬੈਨੀਫਿਟ ਲਾਗੂ ਹੋ ਗਿਆ ਹੈ

ਨਵਾਂ ਕੈਨੇਡਾ ਚਾਈਲਡ ਬੈਨੀਫਿਟ ਲਾਗੂ ਹੋ ਗਿਆ ਹੈ

ਰੀਆ ਦਿਓਲ
ਸੀਪੀਏ ਸੀਜੀਏ 416-300-2359
ਪਹਿਲਾਂ ਜੋ ਕੈਨੇਡਾ ਚਾਈਲਡ ਟੈਕਸ ਬੈਨੀਫਿਟ, ਨੈਸ਼ਨਲ ਚਾਈਲਡ ਬੈਨੀਫਿਟ ਸਪਲੀਮੈਂਟ ਅਤੇ ਯੂਨੀਵਰਸਲ ਚਾਈਲਡ ਕੇਅਰ ਬੈਨੀਫਿਟ ਮਿਲਦਾ ਸੀ, ਉਹ ਹੁਣ ਬੰਦ ਹੋ ਗਿਆ ਹੈ ਅਤੇ ਉਸ ਦੇ ਬਦਲ ਵਿਚ ਨਵਾਂ ਕੈਨੇਡਾ ਚਾਈਲਡ ਬੈਲੀਫਿਟ ਲਾਗੂ ਹੋ ਗਿਆ ਹੈ ਅਤੇ ਉਸਦੇ ਬਦਲ ਵਿਚ ਨਵਾਂ ਕੈਨੇਡਾ ਚਾਈਲਡ ਬੈਨੀਫਿਟ ਆਮਦਨ ‘ਤੇ ਅਧਾਰਿਤ ਹੈ ਅਤੇ ਹਰ ਇਕ ਪਰਿਵਾਰ ਨੂੰ ਇਕੋ ਜਿਹਾ ਨਹੀਂ ਮਿਲੇਗਾ। ਪਹਿਲਾਂ ਯੂਨੀਵਰਸਲ ਚਾਈਲਡ ਕੇਅਰ ਬੈਨੀਫਿਟ ਬੱਚੇ ਦੀ ਉਮਰ ਅਨੁਸਾਰ ਮਿਲਦਾ ਸੀ, ਪਰ ਹੁਣ ਤੁਹਾਡੇ ਪਰਿਵਾਰ ਦੀ ਆਮਦਨ ਅਨੁਸਾਰ ਹੀ ਮਿਲੇਗਾ। ਘੱਟ ਆਮਦਨ ਵਾਲੇ ਜ਼ਿਆਦਾ ਤੇ ਵੱਧ ਆਮਦਨ ਵਾਲਿਆਂ ਨੂੰ ਘੱਟ ਮਿਲੇਗਾ। ਹੁਣ 190000 ਡਾਲਰ ਦੀ ਆਮਦਨ ਤੋਂ ਵੱਧ ਵਾਲੇ ਪਰਿਵਾਰਾਂ ਨੂੰ ਕੁਝ ਨਹੀਂ ਮਿਲੇਗਾ। ਪਹਿਲਾਂ ਮਿਲਣ ਵਾਲੇ ਯੂਨੀਵਰਸਲ ਚਾਈਲਡ ਬੈਨੀਫਿਟ  ਦੀ ਆਮਦਨ ‘ਤੇ ਟੈਕਸ ਲੱਗਦਾ ਸੀ ਪਰ ਹੁਣ ਨਵਾਂ ਕੈਨੇਡਾ ਚਾਈਲਡ ਬੈਨੀਫਿਟ ਟੈਕਸ ਫਰੀ ਹੈ। ਪਰ ਜੋ ਯੂਨੀਵਰਸਲ ਚਾਈਲਡ ਕੇਅਰ ਬੈਨੀਫਿਟ ਜਨਵਰੀ ਤੋਂ ਜੂਨ ਤੱਕ ਲਿਆ ਹੈ, ਉਸ ‘ਤੇ ਟੈਕਸ ਦੇਣਾ ਪਵੇਗਾ ਅਤੇ ਤੁਹਾਡੀ ਆਮਦਨ ਵਿਚ ਵੀ ਸੋ ਹੋਵੇਗਾ।
ਓਨਟਾਰੀਓ ਸਰਕਾਰ ਨੇ ਕਾਨੂੰਨ ਪਾਸ ਕਰਕੇ ਇਸ ਗੱਲ ਨੂੰ ਯਕੀਨੀ ਬਣਾਇਆ ਹੈ ਕਿ ਇਹ ਨਵਾਂ ਕੈਨੇਡਾ ਚਾਈਲਡ ਬੈਨੀਫਿਟ ਸੋਸ਼ਲ ਸਹਾਇਤਾ ਲੈਣ ਵਾਲੇ ਪਰਿਵਾਰਾਂ ਦੇ 260000 ਬੱਚਿਅ ਨੂੰ ਬਿਨਾ ਕਿਸੇ ਕਟੌਤੀ ਜਾਂ ਕਲਾਬੈਕ ਦੇ ਪੂਰਾ-ਪੂਰਾ ਬੈਨੀਫਿਟ ਮਿਲੇ। ਜਿਸ ਫੈਮਿਲੀ ਦੀ ਨੈਟ ਆਮਦਨ 30000 ਡਾਲਰ ਤੋਂ ਘੱਟ ਹੈ ਉਹਨਾਂ ਨੂੰ ਇਸ ਦਾ ਪੂਰਾ-ਪੂਰਾ ਫਾਇਦਾ ਮਿਲੇਗਾ। ਜਿਸ ਤਰ੍ਹਾਂ ਤੁਹਾਡੀ ਆਮਦਨ ਵਧਦੀ ਜਾਵੇਗੀ। ਇਹ ਬੈਨੀਫਿਟ ਘੱਟਦਾ ਜਾਵੇਗਾ ਅਤੇ 190000 ਦੀ ਆਮਦਨ ਤੇ ਖਤਮ ਹੋ ਜਾਵੇਗਾ।
ਇਹ ਬੈਨੀਫਿਟ 6 ਸਾਲ ਤੋਂ ਘੱਟ ਬੱਚਿਆਂ ਨੂੰ 6400 ਡਾਲਰ ਸਲਾਨਾ ਜਾਂ 533 ਡਾਲਰ ਮਹੀਨਾ ਤੱਕ ਅਤੇ 6 ਸਾਲ ਤੋਂ 17 ਸਾਲ ਤੱਕ 5400 ਡਾਲਰ ਸਲਾਨਾ ਜਾਂ 450 ਡਾਲਰ ਮਹੀਨਾ ਤੱਕ ਆਮਦਨ ਦੇ ਅਨੁਸਾਰ ਮਿਲੇਗਾ। ਇਹ ਸਾਰਾ ਬੈਨੀਫਿਟ ਲੈਣ ਲਈ 2015 ਦੀ ਟੈਕਸ ਰਿਟਰਨ ਫਾਈਲ ਕੀਤੀ ਹੋਣੀ ਚਾਹੀਦੀ ਹੈ ਅਤੇ ਹਰ ਸਾਲ ਰੈਗੂਲਰ ਫਾਈਲ ਕਰਨੀ ਵੀ ਜ਼ਰੂਰੀ ਹੈ। ਕਿਉਂਕਿ ਇਹ ਰਿਟਰਨ ਦੇਖ ਕੇ ਹੀ ਕੈਨੇਡਾ ਰੈਵੀਨਿਊ ਏਜੰਸੀ ਨੇ ਤੁਹਾਨੂੰ ਦੱਸਣਾ ਹੈ ਕਿ ਤੁਹਾਨੂੰ ਕਿੰਨਾ ਬੈਨੀਫਿਟ ਮਿਲੇਗਾ। ਜਿਹੜੇ ਬੱਚੇ ਡਿਸਬਿਲਟੀ ਟੈਕਸ ਕਰੈਡਿਟ ਵਾਸਤੇ ਸ਼ਰਤਾਂ ਪੂਰੀਆਂ ਕਰਦੇ ਹਨ, ਉਹਨਾਂ ਨੂੰ ਹੁਣ ਵੀ ਚਾਈਲਡ ਡਿਸਬਿਲਟੀ ਬੈਨੀਫਿਟ 2730 ਡਾਲਰ ਮਿਲਦਾ ਰਹੇਗਾ।
ਸਵਾਲ-ਕੀ ਸੀਨੀਅਰਾਂ ਨੂੰ ਮਿਲਣ ਵਾਲੇ ਗਰੰਟਿਡ ਇਨਕਮ ਸਪਲੀਮੈਂਟ ਵਿਚ ਵੀ ਕੁਝ ਵਾਧਾ ਹੋਇਆ ਹੈ?
ਜਵਾਬ-ਜੋ ਸੀਨੀਅਰ ਇਕੱਲੇ ਰਹਿੰਦੇ ਹਨ ਉਹਨਾਂ ਨੂੰ ਮਿਲਣ ਵਾਲੇ ਗਰੰਟਿਡ ਇਨਕ ਸਪਲੀਮੈਂਟ ਵਿਚ ਵੀ ਕੁਝ ਵਾਧਾ ਹੋਇਆ ਹੈ। ਉਹਨਾਂ ਨੂੰ ਹੁਣ ਇਸ ਸਾਲ ਇਕ ਜੁਲਾਈ ਤੋਂ 947 ਡਾਲਰ ਸਲਾਨਾ ਹੋਰ ਵਧ ਮਿਲਣਗੇ। ਓਲਡ ਏਜ ਪੈਨਸ਼ਨ ਅਤੇ ਗਰੰਟਿਡ ਇਨਕਮ ਸਪਲੀਮੈਂਟ ਮਿਲਣ ਦੀ ਉਮਰ ਜਿਹੜੀ ਕਿ 2023 ਵਿਚ 65 ਤੋਂ ਵਧ ਕੇ  67 ਸਾਲ ਹੋ ਜਾਣੀ ਸੀ ਉਹ ਵੀ ਹੁਣ 65 ਸਾਲ ਹੀ ਰਹੇਗੀ।
ਓਲਡ ਏਜ਼ ਪੈਨਸ਼ਨ ਦੀ ਰਕਮ ‘ਤੇ ਟੈਕਸ ਲੱਗਦਾ ਹੈ ਪਰ ਗਰੰਟਿਡ ਇਨਕਮ ਸਪਲੀਮੈਂਟ ਜਾਂ ਅਲਾਊਂਸ ਅਤੇ ਅਲਾਊਂਸ ਫਾਰ ਸਰਵਾਈਵਰ ਤੇ ਟੈਕਸ ਨਹੀਂ ਲੱਗਦਾ।
ਸਵਾਲ-ਬਿਜਨਸ ਰਿਟਰਨ ਫਾਈਲ ਕਰਦੇ ਸਮੇਂ ਕੈਪੀਟਲ ਘਾਟਾ ਜਾਂ ਨਾਨ ਕੈਪੀਟਲ ਘਾਟਾ ਕਿਕਵੇਂ ਅਡਜਸਟ ਕੀਤਾ ਜਾ ਸਕਦਾ ਹੈ?
ਜਵਾਬ-ਕਿਹੜੇ ਸਮਾਨ ਦੀ ਖਰੀਦ ਤੇ ਘਾਟਾ ਪਿਆ ਹੈ, ਇਸਦੇ ਹਿਸਾਬ ਨਾਲ ਹੀ ਤੁਹਾਡੀ ਟੈਕਸ ਰਿਟਰਨ ‘ਤੇ ਵੀ ਫਰਕ ਪੈਣਾ ਹੈ। ਜੇ ਤੁਸੀਂ ਕੋਈ ਕੈਪੀਟਲ ਪ੍ਰਾਪਰਟੀ ਘਾਟੇ ਵਿਚ ਵੇਚੀ ਹੈ, ਜਿਵੇਂ ਰੀਅਲ ਇਸਟੇਟ, ਸਟਾਕ ਜਾਂ ਬੌਂਡ ਤਾਂ ਇਹ ਕੈਪੀਟਲ ਲੌਸ ਹੈ। ਜੇ ਬਿਜਨਸ ਵਿਚ ਘਾਟਾ ਪਿਆ ਹੈ ਜਾਂ ਰੈਟਲ ਪ੍ਰਾਪਰਟੀ ਦਾ ਘਾਟਾ ਹੈ ਤਾਂ ਇਸ ਨੂੰ ਕੈਪੀਟਲ ਘਾਟਾ ਨਹੀਂ ਸਮਝਿਆ ਜਾਂਦਾ। ਕੈਪੀਟਲ ਲੌਸ ਨੂੰ ਅਤੇ ਨਾਨ ਕੈਪੀਟਲ ਘਾਟੇ ਨੂੰ ਵੱਖ-ਵੱਖ ਤਰੀਕੇ ਨਾਲ ਅਡਜਸਟ ਕੀਤਾ ਜਾਂਦਾ ਹੈ। ਤੁਹਾਡਾ ਅਕਾਊਂਟੈਂਟ ਸਹੀ ਤਰੀਕੇ ਨਾਲ ਰਿਟਰਨ ਫਾਈਲ ਕਰਕੇ ਇਸ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਦਾ ਹੈ। ਨਹੀਂ ਤਾਂ ਗਲਤ ਤਰੀਕੇ ਨਾਲ ਕਲੇਮ ਕੀਤਾ ਹੋਇਆ ਰੀਫੰਡ ਕੈਨੇਡਾ ਰੈਵੀਨਿਊ ਏਜੰਸੀ ਵਲੋਂ ਉਲਟ ਦਿੱਤਾ ਜਾਂਦਾ ਹੈ। ਕੈਪੀਟਲ ਲੌਸ ਨੂੰ ਕੈਪੀਟਲ ਗੇਨ ਵਿਚੋਂ ਹੀ ਘੱਟ ਕਰ ਸਕਦੇ ਹਾਂ। ਬਿਜਨਸ ਦੀ ਦੂਸਰੀ ਆਮਦਨ ਵਿਚੋਂ ਨਹੀਂ। ਪਰ ਸਹੂਲਤ ਇਹ ਹੈ ਕਿ ਤੁਹਾਡਾ ਅਕਾਊਂਟੈਂਟ ਇਸ ਘਾਟੇ ਨੂੰ ਪਿਛਲੇ ਤਿੰਨ ਸਾਲ ਦੇ ਲਾਭ ਵਿਚੋਂ ਅਡਜਸਟ ਕਰ ਸਕਦਾ ਹੈ ਜਾਂ ਆਉਣ ਵਾਲੇ ਤਿੰਨ ਸਾਲਾਂ ‘ਚ ਅਡਜਸਟ ਕਰਨ ਵਾਸਤੇ ਰੱਖ ਸਕਦਾ ਹੈ।
ਪਰ ਨਾਨ ਕੈਪੀਟਲ ਘਾਟੇ ਨੂੰ ਬਿਜਨਸ ਦੀ ਦੂਸਰੀ ਆਮਦਨ ਵਿਚੋਂ ਵੀ ਘੱਟ ਕੀਤਾ ਜਾ ਸਕਦਾ ਹੈ। ਇਹ ਘਾਟਾ ਵੀ ਤਿੰਨ ਸਾਲ ਪਿੱਛੇ ਲਿਜਾਇਆ ਜਾ ਸਕਦਾ ਹੈ ਪਰ ਅੱਗੇ ਲਿਜਾਣਾ ਕਾਫੀ ਗੁੰਝਲਦਾਰ ਹੁੰਦਾ ਹੈ, ਪਰ ਤੁਹਾਡਾ ਅਕਾਊਂਟੈਂਟ ਇਸ ਵਿਚ ਤੁਹਾਡੀ ਮੱਦਦ ਕਰ ਸਕਦਾ ਹੈ।
ਸਵਾਲ-ਕੀ ਅਗਲੇ ਸਾਲ ਦੀ ਰਿਟਰਨ ਭਰਨ ਦੀ ਤਿਆਰੀ ਹੁਣੇ ਹੀ ਕਰਨੀ ਪੈਣੀ ਹੈ?
ਜਵਾਬ -ਪਿਛਲੇ ਸਾਲ ਦੀ ਰਿਟਰਨ ਭਰ ਦਿੱਤੀ ਹੈ ਪਰ ਇਹ ਰਿਟਰਨ ਭਰਨ ਨਾਲ ਹੀ ਕੰਮ ਨਹੀਂ ਮੁੱਕ ਜਾਂਦਾ। ਇਸ ਰਿਟਰਨ ਵਿਚੋਂ ਕੁਝ ਰਿਕਾਰਡ ਅਗਲੇ ਸਾਲਾਂ ਦੀ ਰਿਟਰਨ ਫਾਈਲ ਕਰਨ ਵਾਸਤੇ ਵੀ ਚਾਹੀਦਾ ਹੈ। ਖਾਸ ਤੌਰ ‘ਤੇ ਜੇ ਤੁਸੀਂ ਸੈਲਫ-ਇੰਪਲਾਈਡ ਹੋ ਜਾਂ ਰੈਂਟਲ ਪ੍ਰਾਪਰਟੀ ਦੇ ਮਾਲਕ ਹੋ। ਕੈਪੀਟਲ ਕਾਸਟ ਅਲਾਊਂਸ ਦੀ ਕੈਲਕੂਲੇਸ਼ਨ ਕਰਨ ਵਾਸਤੇ ਪਿਛਲੇ ਸਾਲ ਦੀ ਰਿਟਰਨ ਦੀ ਜ਼ਰੂਰਤ ਪੈਂਦੀ ਹੈ। ਕੁਝ ਰਿਕਾਰਡ ਤੁਹਾਡੇ ਨੋਟਿਸ ਆਫ ਅਸੈਸਮੈਂਟ ਵਿਚੋਂ ਵੀ ਮਿਲ ਜਾਂਦਾ ਹੈ। ਕਾਨੂੰਨ ਅਨੁਸਾਰ ਵੀ ਆਪਣੀ ਟੈਕਸ ਰਿਟਰਨ ਫਾਈਲ ਕਰਨ ਸਮੇਂ ਕਲੇਮ ਕੀਤੀਆਂ ਕਟੌਤੀਆਂ, ਛੋਟਾਂ ਅਤੇ ਕਰੈਡਿਟ ਨੂੰ ਸਹੀ ਦਰਸਾਉਣ ਵਾਸਤੇ ਸਾਰੇ ਦਸਤਾਵੇਜ਼ੀ ਸਬੂਤ ਰੱਖਣੇ ਪੈਂਦੇ ਹਨ ਅਤੇ ਮੰਗ ਕਰਨ ‘ਤੇ ਕੈੇਨੇਡਾ ਰੈਵੀਨਿਊ ਏਜੰਸੀ ਨੂੰ ਭੇਜਣੇ ਪੈਂਦੇ ਹਨ। ਸਾਰੇ ਦਸਤਾਵੇਜ਼ 6 ਸਾਲ ਤੱਕ ਤਾਂ ਹਰ ਹਾਲਤ ਵਿਚ ਰੱਖਣੇ ਹੀ ਪੈਂਦੇ ਨ, ਪਰ ਕਈ ਹਾਲਤਾਂ ਵਿਚ ਇਸ ਤੋਂ ਵੱਧ ਸਮੇਂ ਵਾਸਤੇ ਵੀ ਰੱਖਣੇ ਪੈਂਦੇ ਹਨ।
ਇਹ ਸਵਾਲ ਜਵਾਬ ਆਮ ਅਤੇ ਬੇਸਿਕ ਜਾਣਕਾਰੀ ਵਾਸਤੇ ਹੀ ਹਨ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਆਪਣੇ ਅਕਾਊਂਟੈਂਟ ਨਾਲ ਸਲਾਹ ਜ਼ਰੂਰ ਕਰੋ। ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਜੇ ਸੀ ਆਰ ਏ ਤੋਂ ਕੋਈ ਲੈਟਰ ਆ ਗਿਆ ਹੈ, ਪਨੈਲਿਟੀ ਪੈ ਗਈ ਹੈ ਜਾਂ ਬਿਜਨਸ ਟੈਕਸ ਭਰਨਾ ਹੈ, ਨਵੀਂ ਕੰਪਨੀ ਰਜਿਸਟਰ ਕਰਨ ਵਾਸਤੇ ਜਾਂ ਪਿਛਲੇ ਸਾਲਾਂ ਦਾ ਰਸਨਲ ਟੈਕਸ ਭਰਨ ਵਾਸਤੇ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-300-2359 ‘ਤੇ।

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 13ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …