1 ਘੰਟੇ ਦੇ ਦੇਣੇ ਪੈਣਗੇ 7 ਹਜ਼ਾਰ ਰੁਪਏ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਵਿਚ ਪੰਜਾਬ ਪੁਲਿਸ ਹੁਣ ਆਮ ਵਿਆਹ ਸਮਾਗਮਾਂ ਵਿਚ ਵੀ ਬੈਂਡ ਵਜਾਉਂਦੀ ਹੋਈ ਨਜ਼ਰ ਆਏਗੀ। ਇਸ ਕੰਮ ਲਈ ਪੁਲਿਸ ਕਰਮਚਾਰੀਆਂ ਨੇ ਵਿਆਹ ਸਮਾਗਮਾਂ ਲਈ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀ ਬੈਂਡ ਪਾਰਟੀ ਵਲੋਂ 1 ਘੰਟੇ ਦਾ 7 ਹਜ਼ਾਰ ਰੁਪਏ ਲਿਆ ਜਾਵੇਗਾ ਅਤੇ ਗੱਡੀ ਦਾ ਖਰਚ ਵੱਖਰੇ ਤੌਰ ‘ਤੇ ਦੇਣਾ ਪਵੇਗਾ। ਪਹਿਲਾਂ ਅਕਸਰ ਆਜ਼ਾਦੀ ਦਿਵਸ, ਗਣਤੰਤਰ ਦਿਵਸ ਜਾਂ ਹੋਰ ਵੱਡੇ ਸਰਕਾਰੀ ਸਮਾਗਮਾਂ ਵਿਚ ਪੁਲਿਸ ਬੈਂਡ ਦੀ ਧੁੰਨ ਨੂੰ ਲੋਕ ਸੁਣਦੇ ਸਨ।
ਪੁਲਿਸ ਦਾ ਬੈਂਡ ਸਿਰਫ ਖਾਸ ਮੌਕਿਆਂ ‘ਤੇ ਹੀ ਵਜਾਇਆ ਜਾਂਦਾ ਹੈ, ਪਰ ਹੁਣ ਪੰਜਾਬ ਪੁਲਿਸ ਦਾ ਬੈਂਡ ਕਿਸੇ ਵਿਆਹ ਸਮਾਗਮ ਜਾਂ ਕਿਸੇ ਹੋਰ ਸਮਾਗਮ ਵਿਚ ਵੱਜਦਾ ਦਿਖਾਈ ਦੇਵੇਗਾ ਤਾਂ ਇਕ ਵਾਰ ਹੈਰਾਨੀ ਜ਼ਰੂਰ ਹੋਵੇਗੀ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਐਸਐਸਪੀ ਨੇ ਬਕਾਇਦਾ ਇਸ ਸਬੰਧੀ ਸਰਕੂਲਰ ਵੀ ਜਾਰੀ ਕੀਤਾ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਘਰੇਲੂ ਸਮਾਗਮ ਲਈ ਵੀ ਪੁਲਿਸ ਦਾ ਬੈਂਡ ਬੁੱਕ ਕਰਵਾਇਆ ਜਾ ਸਕਦਾ ਹੈ।
ਸਰਕੂਲਰ ਮੁਤਾਬਕ ਕੋਈ ਵੀ ਸਰਕਾਰੀ ਜਾਂ ਨਿੱਜੀ ਵਿਅਕਤੀ ਪੁਲਿਸ ਦਾ ਬੈਂਡ ਬੁੱਕ ਕਰਵਾ ਸਕਦਾ ਹੈ। ਇਹ ਵੀ ਦੱਸਿਆ ਗਿਆ ਕਿ ਪੁਲਿਸ ਬੈਂਡ ਦੀ ਬੁਕਿੰਗ ਲਈ ਪੁਲਿਸ ਕੰਟਰੋਲ ਰੂਮ ਜਾਂ ਪੁਲਿਸ ਲਾਈਨ ਵਿਚ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਦਾ ਬੈਂਡ ਸਟਾਫ 22 – 23 ਸਾਲਾਂ ਤੋਂ ਲੋਕਾਂ ਦੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਦਾ ਆ ਰਿਹਾ ਹੈ ਪਰ ਕਰੋਨਾ ਸਮੇਂ ਇਹ ਪੁਲਿਸ ਬੈਂਡ ਸਟਾਫ ਵੱਲੋਂ ਕਰੋਨਾ ਗਾਇਡ ਲਾਈਨ ਮੁਤਾਬਕ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਨੀ ਬੰਦ ਕਰ ਦਿੱਤੀ ਸੀ ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …